ਬਿਉਰੋ ਰਿਪੋਰਟ – ਪੰਜਾਬ ਵਿੱਚ 12 ਘੰਟਿਆਂ ਦੇ ਅੰਦਰ ਲਗਾਤਾਰ ਪੁਲਿਸ ਵੱਲੋਂ 2 ਐਨਕਾਊਂਟਰ ਕੀਤੇ ਗਏ ਹਨ । ਤਾਜ਼ਾ ਮਾਮਲਾ ਤਰਨਤਾਰਨ ਦੇ ਹਰੀਕੇ ਪੱਤਣ ਤੋਂ ਸਾਹਮਣੇ ਆਇਆ ਹੈ ।
ਇੱਥੇ 2 ਬਦਮਾਸ਼ਾਂ ਵੱਲੋਂ ਪਹਿਲਾਂ ਇੱਕ ਆੜ੍ਹਤੀਏ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ।
ਜਾਣਕਾਰੀ ਦੇ ਮੁਤਾਬਿਕ ਰਾਮ ਗੋਪਾਲ ਆਪਣੇ ਘਰ ਦੇ ਬਾਹਰ ਖਲੌਤਾ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ । ਗੋਲੀ ਲੱਗਣ ਦੀ ਵਜ੍ਹਾ ਕਰਕੇ ਆੜਤੀਏ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ । ਉਧਰ ਪੁਲਿਸ ਨੂੰ ਜਿਵੇਂ ਹੀ ਦੋਵਾਂ ਬਦਮਾਸ਼ਾਂ ਦੇ ਬਾਰੇ ਜਾਣਕਾਰੀ ਮਿਲੀ,ਪੁਲਿਸ ਨੇ ਬਾਈਕ ਸਵਾਰ ਦੋਵਾਂ ਮੁਲਜ਼ਮਾਂ ਦਾ ਪਿੱਛਾ ਕੀਤਾ ।
ਦੋਵੇ ਬਦਮਾਸ਼ਾਂ ਨੂੰ ਫੜਨ ਦੌਰਾਨ ਜਦੋਂ ਪੁਲਿਸ ਨੇ ਗੋਲੀ ਚਲਾਈ ਤਾਂ ਇੱਕ ਗੈਂਗਸਟਰ ਦੇ ਪੈਰ ‘ਤੇ ਗੋਲੀ ਲੱਗੀ ਅਤੇ ਉਹ ਬਾਈਕ ਸਮੇਤ ਡਿੱਗ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਬਦਮਾਸ਼ਾਂ ਨੂੰ ਫੜ ਗਿਆ । ਜਖ਼ਮੀ ਬਦਮਾਸ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।