ਬਿਉਰ ਰਿਪੋਰਟ : ਤਰਨਤਾਰਨ ਤੋਂ ਬਹੁਤ ਹੀ ਮਾੜੀ ਖਬਰ ਆ ਰਹੀ ਹੈ। ASI ਪਿਤਾ ਆਪਣੀ ਸਰਕਾਰੀ ਰਿਵਾਲਵਰ ਦੀ ਸਫਾਈ ਕਰ ਰਿਹਾ ਸੀ ਅਚਾਲਕ ਗੋਲੀ ਚੱਲ ਗਈ,ਗੋਲੀ ਸਿੱਧਾ ਉਸ ਦੇ ਜਿਗਰ ਦੇ ਟੁੱਕੜੇ ਪੁੱਤਰ ਨੂੰ ਲੱਗੀ । ਜਿਸ ਦੀ ਵਜ੍ਹਾ ਕਰਕੇ ASI ਦੇ ਇੱਕਲੌਤਾ ਪੁੱਤਰ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਥੋੜੇ ਦਿਨ ਵਿੱਚ ਹੀ ਪੁੱਤਰ ਨੇ ਵਿਦੇਸ਼ ਜਾਣਾ ਸੀ ।
ਜਾਣਕਾਰੀ ਦੇ ਮੁਤਾਬਿਕ ਤਰਨਤਾਰਨ ਦੇ ਮੁਹੱਲਾ ਨਾਨਕਸਰ ਦਾ ਰਹਿਣ ਵਾਲਾ ASI ਭੁਪਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਆਗੂ ਗੁਰਸੇਵਕ ਸਿੰਘ ਔਲਖ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਜਦੋਂ ਭੁਪਿੰਦਰ ਸਿੰਘ ਆਪਣੇ ਸਰਕਾਰੀ ਰਿਵਾਲਵਰ ਦੀ ਸਫਾਈ ਕਰ ਰਿਹਾ ਸੀ ਤਾਂ ਅਚਾਨਕ ਰਿਵਾਲਵਰ ਦੀ ਗੋਲੀ ਚੱਲ ਗਈ । ਗੋਲੀ 22 ਸਾਲ ਦੇ ਪੁੱਤਰ ਸਨਮਦੀਪ ਸਿੰਘ ਨੂੰ ਜਾਕੇ ਲੱਗੀ। ਇਸ ਤੋਂ ਬਾਅਦ ਪੁੱਤਰ ਨੂੰ ਹਸਪਤਾਲ ਲਿਜਾਇਆ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਸਨਮਦੀਪ ਸਿੰਘ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ । ਪੁਲਿਸ ਨੇ ਸਨਮਦੀਪ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਸਨਮਨਦੀਪ ਦੇ ਮਾਪੇ ਬਹੁਤ ਹੀ ਚਾਹ ਦੇ ਨਾਲ ਪੁੱਤਰ ਨੂੰ ਵਿਦੇਸ਼ ਪੜਨ ਦੇ ਲਈ ਭੇਜਣ ਦੀ ਤਿਆਰੀ ਕਰ ਰਹੇ ਸਨ । ਉਨ੍ਹਾਂ ਦੇ ਪੁੱਤਰ ਨੂੰ ਲੈਕੇ ਬਹੁਤ ਸੁਪਣੇ ਵੇਖੇ ਸਨ । ਪਰ ਇੱਕ ਹਾਦਸੇ ਨੇ ਸਭ ਕੁਝ ਖਤਮ ਕਰ ਦਿੱਤਾਾ ਹੈ । ਮਾਪੇ ਚੁੱਪ ਹੋ ਗਏ ਹਨ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਕਿਸਮਤ ਨੇ ਉਨ੍ਹਾਂ ਦੇ ਨਾਲ ਕਿਹੜਾ ਖੇਡ ਖੇਡਿਆ ਹੈ। ਮਾਂ ਦੇ ਨਾਲ ਪਿਤਾ ਦਾ ਵੀ ਬੁਰਾ ਹਾਲ ਹੈ,ਉਨ੍ਹਾਂ ਨੂੰ ਹੁਣ ਵੀ ਇਹ ਭਿਆਨਕ ਸੁਪਣਾ ਲੱਗ ਰਿਹਾ ਜਿਸ ਨੂੰ ਉਹ ਕਦੇ ਵੀ ਸੱਚ ਹੁੰਦਾ ਨਹੀਂ ਵੇਖਣਾ ਚਾਹੁੰਦੇ ਹਨ । ਜਿਹੜੇ ਰਿਸ਼ਤੇਦਾਰ ਸਨਮਨਦੀਪ ਦੇ ਵਿਆਹ ਦੇ ਇਕੱਠੇ ਹੋਣੇ ਸੀ ਉਹ ਉਸ ਦੇ ਸਸਕਾਰ ਅਤੇ ਭੋਗ ‘ਤੇ ਹੁਣ ਇਕੱਠੇ ਹੋਣਗੇ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ । ਹਰ ਕੋਈ ਇਸ ਘਟਨਾ ਤੋਂ ਬਾਅਦ ਹੈਰਾਨ ਅਤੇ ਪਰੇਸ਼ਾਨ ਨਜ਼ਰ ਆ ਰਿਹਾ ਹੈ।