The Khalas Tv Blog Punjab ਤਰਨਤਾਰਨ ‘ਚ ‘AAP’ ਆਗੂ ਦੇ ਕਤਲਕਾਂਡ ‘ਚ ਨਵਾਂ ਮੋੜ ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
Punjab

ਤਰਨਤਾਰਨ ‘ਚ ‘AAP’ ਆਗੂ ਦੇ ਕਤਲਕਾਂਡ ‘ਚ ਨਵਾਂ ਮੋੜ ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ

ਬਿਉਰੋ ਰਿਪੋਰਟ – ਤਰਨਤਾਰਨ (TARANTARAN) ਵਿੱਚ ਪੰਚਾਇਤੀ ਚੋਣ ਵਿੱਚ ਕਤਲ ਕੀਤੇ ਗਏ ਰਾਜਿੰਦਰ ਸਿੰਘ ਉਰਫ ਰਾਜ ਦੇ ਮਾਮਲੇ ਵਿੱਚ ਇੱਕ ਪੋਸਟ ਸਾਹਮਣੇ ਆਈ ਹੈ । ਇਸ ਹਮਲੇ ਦੀ ਜ਼ਿੰਮੇਵਾਰੀ ਗੋਪੀ ਧਨਸ਼ਾਮਪੁਰੀਆ ਨੇ ਲਈ ਹੈ । ਉਸ ਦੇ ਨਾਂ ‘ਤੇ ਕਥਿੱਤ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਿਖਿਆ ਹੈ ਕਿ ਪੱਟੀ ਵਿੱਚ ਇੱਕ ਕਤਲ ਹੋਇਆ ਹੈ ਜਿਸ ਦੀ ਜ਼ਿੰਮੇਵਾਰੀ ਦੋਨੀ ਬਲ ਅਤੇ ਪ੍ਰਭ ਦਸੂਵਾਲਾ ਨੇ ਲਈ ਹੈ । ਜਦੋਂ ਸਾਡੇ ਭਰਾ ਫੌਜੀ ਦਾ ਕਤਲ ਹੋਇਆ ਸੀ ਤਾਂ ਇੱਕ ਸ਼ਕਸ ਨੇ ਮੁਲਜ਼ਮ ਪ੍ਰੀਤ ਅਤੇ ਉਸ ਦੇ ਸਾਥੀਆਂ ਨੂੰ ਪਨਾਹ ਦਿੱਤੀ ਸੀ ।

ਰਾਜਿੰਦਰ ਸਿੰਘ ਉਰਫ ਰਾਜੂ ਨੇ ਉਨ੍ਹਾਂ ਦੇ ਹਥਿਆਰ ਸੰਭਾਲੇ ਸਨ ਅਤੇ ਉਨ੍ਹਾਂ ਨੂੰ ਸੁਰੱਖਿਆ ਵੀ ਦਿੱਤੀ ਸੀ। ਇਸ ਵਿਅਕਤੀ ਨੇ ਸਾਡੇ ਭਰਾ ਫੌਜੀ ਦੇ ਨਾਲ ਗੈਰ ਕਾਨੂੰਨੀ ਕੰਮ ਕੀਤਾ ਸੀ । ਇਸ ਲਈ ਅਸੀਂ ਆਪਣੇ ਫੌਜੀ ਭਰਾ ਦਾ ਬਦਲਾ ਲਿਆ ਹੈ । ਇਹ ਕੰਮ ਸਾਡੇ ਛੋਟੇ ਭਰਾ ਅਫਰੀਦੀ ਤੂਤਾਵਾਲ ਨੇ ਕੀਤਾ ਹੈ । ਕੋਈ ਹੋਰ ਸਾਡੇ ਬਾਰੇ ਬੋਲੇਗਾ ਤਾਂ ਉਹ ਵੀ ਤਿਆਰ ਰਹੇ । ਸਾਰਿਆਂ ਦੀ ਵਾਰੀ ਆਵੇਗੀ । ਇੰਤਜ਼ਾਰ ਕਰੋ ।

ਮ੍ਰਿਤਕ ਰਾਜਵਿੰਦਰ ਸਿੰਘ ਉਰਫ ਰਾਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਜ਼ਦੀਕੀ ਹੈ । ਹਮਲੇ ਦੀ ਜ਼ਿੰਮੇਵਾਰੀ ਗੋਪੀ ਧਨਸ਼ਾਮਪੁਰੀਆ ਗੈਂਗ ਨੇ ਲਈ ਹੈ । ਪੁਲਿਸ ਨੇ ਦੱਸਿਆ ਕਿ ਤਲਵੰਡੀ ਪਿੰਡ ਵਿੱਚ ਇੱਕ ਮਹਿਲਾ ਸਰਬਸੰਮਤੀ ਨਾਲ ਸਰਪੰਚ ਚੁਣੀ ਗਈ ਸੀ । ਮ੍ਰਿਤਕ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਉੱਥੇ ਆਇਆ ਸੀ । ਸਰਪੰਚ ਚੁਣੇ ਜਾਣ ਦੇ ਬਾਅਦ ਉਹ ਵਾਪਸ ਜਾ ਰਿਹਾ ਸੀ । ਉਸੇ ਵੇਲੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਰਾਜਿੰਦਰ ਦੀ ਛਾਤੀ ਵਿੱਚ ਗੋਲੀਆਂ ਮਾਰਿਆ । ਹਮਲਾਵਰ ਮੋਟਰ ਸਾਈਕਲ ਤੇ ਆਏ ਸਨ ।

Exit mobile version