The Khalas Tv Blog Punjab ਤਰਨ ਤਾਰਨ ਦਾ ਨੌਜਵਾਨ ਇੰਗਲੈਂਡ ‘ਚ ਲੜ ਰਿਹਾ ਚੋਣ
Punjab

ਤਰਨ ਤਾਰਨ ਦਾ ਨੌਜਵਾਨ ਇੰਗਲੈਂਡ ‘ਚ ਲੜ ਰਿਹਾ ਚੋਣ

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਸਖਤ ਮਿਹਨਤ ਕਰਕੇ ਆਪਣੀ ਵੱਖਰੀ ਥਾਂ ਬਣਾਈ ਹੈ, ਉੱਥੇ ਹੀ ਸਿਆਸਤ ਵਿੱਚ ਵੀ ਮੱਲਾਂ ਮਾਰੀਆਂ ਹਨ। ਜ਼ਿਲ੍ਹੇ ਤਰਨ ਤਾਰਨ (Tarn Taran) ਦੇ ਹਲਕੇ ਖੇਮਕਰਨ (Khemkaran) ਦੇ ਪਿੰਡ ਡਿੱਬੀਪੁਰਾ ਤੋਂ ਸੁਖਚੈਨ ਸਿੰਘ ਕਾਹਨਾ ਵੱਲੋਂ ਇੰਗਲੈਂਡ (England) ਵਿੱਚ ਚੋਣ ਲੜੀ ਜਾ ਰਹੀ ਹੈ। ਸੁਖਚੈਨ ਸਿੰਘ ਕਾਹਨਾ ਨੂੰ ਇੰਗਲੈਂਡ ਦੀ ਸਿਆਸੀ ਪਾਰਟੀ ਰੀਫਾਰਮ ਯੂ ਕੇ ਵਲੋਂ ਹੋਰਨਸੇ ਐਂਡ ਫਰੀਅਰਨ ਬਾਰਨੇਟ ਲਈ ਮੈਂਬਰ ਪਾਰਲੀਮੈਂਟ ਉਮੀਦਵਾਰ ਐਲਾਨਿਆ ਹੈ।

ਜਾਣਕਾਰੀ ਮੁਤਾਬਕ ਸੁਖਚੈਨ ਸਿੰਘ ਵੱਲੋਂ ਤਰਨ ਤਾਰਨ ਵਿੱਚ ਡੀਡੀਐਫ਼ਸੀ ਫੁੱਟਬਾਲ ਕਲੱਬ ਵਲੋਂ ਕਰਵਾਏ ਜਾਂਦੇ ਸੈਵਨ ਸਾਈਡ ਡੇ ਨਾਈਟ ਫੁੱਟਬਾਲ ਕੱਪ ਲਈ ਵਿਸ਼ੇਸ਼ ਤੌਰ ‘ਤੇ ਆਰਥਿਕ ਮਦਦ ਦਿੱਤੀ ਜਾਂਦੀ ਹੈ। ਇਹ ਸਮੁੱਚੇ ਪੰਜਾਬੀ ਭਾਈਚਾਰੇ ਲਈ ਬੜੀ ਮਾਨ ਵਾਲੀ ਗੱਲ ਹੈ ਕਿ ਵਿਦੇਸ਼ ਵਿੱਚ ਪੰਜਾਬੀ ਚੋਣ ਲੜ ਰਿਹਾ ਹੈ। ਸਮੁੱਚੇ ਪੰਜਾਬੀਆਂ ਵੱਲੋਂ ਉਸ ਦੀ ਜਿੱਤ ਦੀ ਕਾਮਨਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –  ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਯਾਦ

 

Exit mobile version