The Khalas Tv Blog Punjab ਬੇਅਦਬੀ ਦਾ ਹੈਰਾਨ ਤੇ ਸ਼ਰਮਨਾਕ ਕਾਰਾ!
Punjab

ਬੇਅਦਬੀ ਦਾ ਹੈਰਾਨ ਤੇ ਸ਼ਰਮਨਾਕ ਕਾਰਾ!

ਬਿਉਰੋ ਰਿਪੋਰਟ : ਪੰਜਾਬ ਵਿੱਚ ਬੇਅਦਬੀ ਦੀ ਹੈਰਾਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ‘ਤੇ ਵਿਸ਼ਵਾਸ਼ ਕਰਨਾ ਮੁਸ਼ਕਿਲ ਹੈ। ਟਾਂਡਾ ਉੜਮੁੜ ਦੇ ਪਿੰਡ ਭੂਲਪੁਰ ਵਿੱਚ ਬਜ਼ੁਰਗ ਪਾਠੀ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ । ਪੁਲਿਸ ਨੇ ਦਲੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ । ਇਲਜ਼ਾਮਾਂ ਮੁਤਾਬਿਕ ਬੀਤੇ ਦਿਨ ਇਸ ਪਾਠੀ ਨੇ ਆਪਣੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਵਾਇਆ ਸੀ । ਇਸੇ ਦੌਰਾਨ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 14 ਅੰਗਾਂ ਨੂੰ ਨੁਕਸਾਨ ਪਹੁੰਚਾਇਆ ਸੀ।

ਇਤਲਾਹ ਮਿਲਣ ਤੋਂ ਬਾਅਦ ਟਾਂਡਾ ਪੁਲਿਸ ਨੇ ਡੀਐੱਸਪੀ ਕੁਲਵੰਤ ਸਿੰਘ ਨੇ ਪਾਠੀ ਦਲੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ । ਪਿਛਲੇ ਮਹੀਨੇ ਸਾਹਮਣੇ ਆਇਆ ਸੀ ਕਿ ਇੱਕ ਬੱਚੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਸੀ ਤਾਂ ਹਫਤੇ ਪਹਿਲਾਂ ਮੁਹਾਲੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ‘ਤੇ ਬੈਠੇ ਇੱਕ ਪਾਠੀ ‘ਤੇ ਇੱਕ ਸ਼ਖਸ ਨੇ ਹਮਲਾ ਕਰ ਦਿੱਤਾ ਅਤੇ ਬੇਅਦਬੀ ਕੀਤੀ ਸੀ । ਉਧਰ ਬੇਅਦਬੀ ਦੀ ਵੱਧ ਰਹੀਆਂ ਘਟਨਾਵਾਂ ਨੂੰ ਲੈਕੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਸੀ ।

ਬੇਅਦਬੀ ਨੂੰ ਲੈਕੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਕਈ ਵਾਰ ਨਿੱਜੀ ਰੰਜਿਸ਼ ਦੀ ਵਜ੍ਹਾ ਕਰਕੇ ਬੇਅਦਬੀ ਦੇ ਮਾਮਲੇ ਆਉਂਦੇ ਹਨ । ਬੇਅਦਬੀ ਦੇ ਕੁਝ ਮਾਮਲਿਆਂ ਪਿੱਛੇ ਡੂੰਗੀ ਸਾਜਿਸ਼ । ਇਸ ਦੀ ਤੈਅ ਤੱਕ ਜਾਣ ਦੀ ਜ਼ਰੂਰਤ ਹੈ । ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ ਬੱਚੇ ਵੱਲੋਂ ਬੇਅਦਬੀ ਕਰਨ ਦੇ ਮਾਮਲੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਖਤ ਤਾੜਨਾ ਲਗਾਉਂਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਸੇ ਹੋਰ ਗੁਰੂ ਘਰ ਵਿੱਚ ਲਿਜਾਉਣ ਦੇ ਨਿਰਦੇਸ਼ ਦਿੱਤੇ ਸਨ। ਜਥੇਦਾਰ ਸਾਹਿਬ ਨੇ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਸਨ ਕਿ ਉਹ ਗੁਰੂ ਘਰ ਵਿੱਚ ਹਮੇਸ਼ਾ ਮੌਜੂਦ ਰਹਿਣ ਤਾਂਕੀ ਅਜਿਹੀ ਸ਼ਰਾਰਤ ਨੂੰ ਰੋਕਿਆ ਜਾ ਸਕੇ ।

Exit mobile version