The Khalas Tv Blog International ਡਾਲਰ ਤੇ ਅਫ਼ਗਾਨ ਕਰੰਸੀ ਦੇਸ਼ ਤੋਂ ਬਾਹਰ ਗਈ ਤਾਂ ਤਾਲਿਬਾਨ ਲਵੇਗਾ ਐਕਸ਼ਨ
International

ਡਾਲਰ ਤੇ ਅਫ਼ਗਾਨ ਕਰੰਸੀ ਦੇਸ਼ ਤੋਂ ਬਾਹਰ ਗਈ ਤਾਂ ਤਾਲਿਬਾਨ ਲਵੇਗਾ ਐਕਸ਼ਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਾਲਿਬਾਨ ਨੇ ਅਮਰੀਕੀ ਡਾਲਰ ਅਤੇ ਅਫ਼ਗਾਨ ਕਰੰਸੀ ਨੂੰ ਦੇਸ਼ ਤੋਂ ਬਾਹਰ ਲਿਜਾਣ ’ਤੇ ਰੋਕ ਲਗਾ ਦਿੱਤੀ ਹੈ।ਜਾਣਕਾਰੀ ਮੁਤਾਬਿਕ ਤਾਲਿਬਾਨ ਦੇ ਬੁਲਾਰੇ ਨੇ ਅਫ਼ਗਾਨ ਇਸਲਾਮਿਕ ਨੈਟਵਰਕ ਨੂੰ ਦੱਸਿਆ ਹੈ ਕਿ ਜੇ ਕੋਈ ਵਿਅਕਤੀ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੀ ਸੱਤਾ ਉੱਪਰ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਲਗਾਤਾਰ ਆਲਮੀ ਭਾਈਚਾਰੇ ਨੂੰ ਅਪੀਲ ਕਰ ਰਹੇ ਹਨ ਕਿ ਅਫ਼ਗਾਨਿਸਤਾਨ ਨੂੰ ਪੈਰਾਂ ਸਿਰ ਕਰਨ ਲਈ ਮਦਦ ਜਾਰੀ ਰੱਖੀ ਜਾਵੇ। ਅਮਰੀਕਾ ਨੇ ਅਫ਼ਗਾਨ ਰਿਜ਼ਰਵ ਬੈਂਕ ਦੀ ਆਪਣੇ ਕੋਲ ਪਈ ਪੂੰਜੀ ਨੂੰ ਵੀ ਜ਼ਬਤ ਕਰ ਲਿਆ ਹੈ। ਹਾਲਾਂਕਿ ਉਸ ਨੇ ਤਾਲਿਬਾਨ ਉੱਪਰ ਅਮਰੀਕੀ ਡਾਲਰ ਨੂੰ ਜ਼ਬਤ ਕਰਨ ਤੋਂ ਰੋਕ ਲਗਾ ਦਿੱਤੀ ਹੋਈ ਹੈ।

ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਨੇ ਅਫ਼ਗਾਨਿਸਤਾਨ ਨੂੰ ਜਾਰੀ ਕੀਤੇ ਜਾਣ ਵਾਲ਼ੇ ਫੰਡਾਂ ਉੱਪਰ ਰੋਕ ਲਗਾ ਦਿੱਤੀ ਹੈ।ਇਸ ਸੂਰਤ ਵਿੱਚ ਆਉਣ ਵਾਲ਼ੇ ਦਿਨਾਂ ਵਿੱਚ ਸੰਕਟ ਮਾਰੇ ਦੇਸ਼ ਨੂੰ ਵਿਦੇਸ਼ੀ ਮੁਦਰਾ ਲਈ ਸੰਘਰਸ਼ ਕਰਨਾ ਪੈ ਸਕਦਾ ਹੈ।

Exit mobile version