The Khalas Tv Blog International ਤਾਲੀਬਾਨ ਦਾ ਫਰਮਾਨ, ਕੁੱਝ ਕਰਨ ਦਾ ਸਮਾਂ ਆ ਗਿਆ, ਲੋਕਾਂ ਦੀ ਜ਼ਿੰਦਗੀ ਬਿਹਰਤ ਕਰਾਂਗੇ
International

ਤਾਲੀਬਾਨ ਦਾ ਫਰਮਾਨ, ਕੁੱਝ ਕਰਨ ਦਾ ਸਮਾਂ ਆ ਗਿਆ, ਲੋਕਾਂ ਦੀ ਜ਼ਿੰਦਗੀ ਬਿਹਰਤ ਕਰਾਂਗੇ

Reuters

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਾਲੀਬਾਨ ਨੇ ਕਾਬੁਲ ਉੱਤੇ ਕਬਜ਼ਾ ਕਰਨ ਮਗਰੋਂ ਇਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਹੁਣ ਅਫਗਾਨਿਸਤਾਨ ਦੇ ਲੋਕਾਂ ਲਈ ਕੁੱਝ ਬਿਹਤਰ ਕਰਨ ਤੇ ਉਨ੍ਹਾਂ ਦੀ ਜਿੰਦਗੀ ਚੰਗੀ ਕਰਨ ਦਾ ਸਮਾਂ ਆ ਗਿਆ ਹੈ। ਇਸ ਵੀਡੀਓ ਵਿੱਚ ਤਾਲੀਬਾਨ ਦਾ ਇਕ ਉਪ ਨੇਤਾ ਸੰਬੋਧਨ ਕਰ ਰਿਹਾ ਹੈ।

ਤਾਲੀਬਾਨ ਦੇ ਲੜਾਕਿਆਂ ਨਾਲ ਬੈਠਾ ਮੁੱਲਾ ਬਰਾਦਰ ਅਖੁੰਦ ਨੇ ਕਿਹਾ ਹੈ ਕਿ ਅਸੀਂ ਦੇਸ਼ ਵਿੱਚ ਅਮਨ ਲੈ ਕੇ ਆਵਾਂਗੇ। ਲੋਕਾਂ ਦੀ ਜਿੰਦਗੀ ਵਧੀਆ ਕਰਨ ਲਈ ਜਿੰਨੀਆਂ ਕੋਸ਼ਿਸ਼ਾਂ ਕਰਨੀਆਂ ਪਈਆਂ, ਉਹ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਥਿਤੀ ਸ਼ਾਂਤਮਈ ਹੈ ਤੇ ਕਿਤੇ ਵੀ ਕੋਈ ਸੰਘਰਸ਼ ਨਹੀਂ ਹੋ ਰਿਹਾ ਹੈ। ਅਸੀਂ ਜਿੱਥੇ ਪਹੁੰਚੇ ਹਾਂ, ਉੱਥੇ ਪਹੁੰਚਣ ਦੀ ਉਮੀਦ ਨਹੀਂ ਸੀ।

Exit mobile version