The Khalas Tv Blog International ਤਾਲਿਬਾਨ ਦੀ ਅੱਜ ਬਣ ਸਕਦੀ ਹੈ ਸਰਕਾਰ
International

ਤਾਲਿਬਾਨ ਦੀ ਅੱਜ ਬਣ ਸਕਦੀ ਹੈ ਸਰਕਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਅੱਜ ਆਪਣੀ ਨਵੀਂ ਸਰਕਾਰ ਦਾ ਐਲਾਨ ਕਰ ਸਕਦਾ ਹੈ।ਤਾਲਿਬਾਨ ਦੇ ਸੀਨੀਅਰ ਲੀਡਰ ਅਹਿਮਦੁੱਲਾਹ ਮੁਤੱਕੀ ਨੇ ਕਿਹਾ ਕਿ ਕਾਬੁਲ ਦੇ ਰਾਸ਼ਟਰਪਤੀ ਭਵਨ ਵਿੱਚ ਤਿਆਰੀ ਚੱਲ ਰਹੀ ਹੈ।ਹਾਲਾਂਕਿ ਤਾਲਿਬਾਨ ਦੇ ਇਕ ਹੋਰ ਅਧਿਕਾਰੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਤਾਲਿਬਾਨ ਦੇ ਵੱਡੇ ਲੀਡਰ ਮੁੱਲਾ ਹਿਬਤੁਲਾੱਹ ਅਖੁੰਦਜਾਦਾ ਦੀ ਅਗੁਵਾਹੀ ਵਿੱਚ ਇਕ ਸਾਸ਼ਕੀ ਪਰਿਸ਼ਦ ਦਾ ਗਠਨ ਹੋ ਸਕਦਾ ਹੈ ਤੇ ਇਸਦੇ ਉਹ ਪ੍ਰਮੁੱਖ ਹੋਣਗੇ।ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਪਿਛਲੀ ਵਾਰ 1996 ਤੋਂ 2001 ਤੱਕ ਆਪਣੇ ਸਾਸ਼ਨਕਾਲ ਵਿੱਚ ਅਜਿਹੀ ਇਕ ਪਰਿਸ਼ਦ ਦੇ ਸਹਾਰੇ ਸਾਸ਼ਨ ਕੀਤਾ ਸੀ, ਜੋ ਚੁਣੀ ਨਹੀਂ ਗਈ ਸੀ।

Exit mobile version