The Khalas Tv Blog International ਲੜਕੀਆਂ ਦੇ ਸਕੂਲ ਜਾਣ ਬਾਰੇ ਕੀ ਕਹਿੰਦਾ ਹੈ ਤਾਲਿਬਾਨ
International

ਲੜਕੀਆਂ ਦੇ ਸਕੂਲ ਜਾਣ ਬਾਰੇ ਕੀ ਕਹਿੰਦਾ ਹੈ ਤਾਲਿਬਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਸੱਤਾ ਕਾਬਿਜ਼ ਕਰਨ ਤੋਂ ਬਾਅਦ ਉੱਥੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਛਿੜੀ ਰਹਿੰਦੀ ਹੈ। ਹਾਲਾਂਕਿ ਤਾਲਿਬਾਨ ਨੇ ਜ਼ਰੂਰ ਭਰੋਸਾ ਖੱਟਣ ਦੀ ਨੀਅਤ ਨਾਲ ਔਰਤਾਂ ਦੀ ਜ਼ਿੰਦਗੀ ਆਮ ਵਾਂਗ ਰਹਿਣ ਦੇ ਕਈ ਵਾਰ ਹਵਾਲੇ ਦਿੱਤੇ ਹਨ। ਹੁਣ ਤਾਲਿਬਾਨ ਨੇ ਕੁੜੀਆਂ ਦੇ ਸਕੂਲ ਜਾਣ ਨੂੰ ਲੈ ਕੇ ਬਿਆਨ ਦਿੱਤਾ ਹੈ।

ਤਾਲਿਬਾਨ ਨੇ ਕਿਹਾ ਹੈ ਕਿ ਉਹ ਬਿਨਾਂ ਦੇਰੀ ਲੜਕੀਆਂ ਨੂੰ ਪੜਾਈ ਕਰਨ ਲਈ ਸਕੂਲ ਜਾਣ ਦੀ ਮਨਜੂਰੀ ਦੇਵੇਗਾ। ਤਾਲਿਬਾਨ ਦੇ ਬੁਲਾਰੇ ਨੇ ਜਬੀਹੁੱਲਾਹ ਮੁਜਾਹਿਦ ਨੇ ਕਾਬੁਲ ਵਿੱਚ ਕਿਹਾ ਹੈ ਕਿ ਸਾਨੂੰ ਇਸਨੂੰ ਅੰਤਿਮ ਰੂਪ ਦੇਣ ਦੀ ਲੋੜ ਹੈ ਤੇ ਅਸੀਂ ਇਸ ਵਿੱਚ ਦੇਰ ਨਹੀਂ ਕਰਾਂਗੇ।ਬੁਲਾਰੇ ਨੇ ਹੋਰ ਕਈ ਮੰਤਰਾਲਿਆਂ ਦਾ ਵੀ ਐਲਾਨ ਕੀਤਾ ਹੈ, ਪਰ ਔਰਤਾਂ ਦੇ ਨਾਲ ਜੁੜੇ ਕਿਸੇ ਮੰਤਰਾਲੇ ਦੀ ਗੱਲ ਨਹੀਂ ਹੋਈ ਹੈ।

Exit mobile version