The Khalas Tv Blog Punjab ਤਖਤ ਸ਼੍ਰੀ ਕੇਸਗੜ੍ਹ ਸਾਹਿਬ ‘ਚ ਇਹ ਹਰਕਤ ਕਰਨ ਵਾਲੇ ਨੂੰ 5 ਸਾਲ ਦੀ ਸਜ਼ਾ !
Punjab

ਤਖਤ ਸ਼੍ਰੀ ਕੇਸਗੜ੍ਹ ਸਾਹਿਬ ‘ਚ ਇਹ ਹਰਕਤ ਕਰਨ ਵਾਲੇ ਨੂੰ 5 ਸਾਲ ਦੀ ਸਜ਼ਾ !

ਬਿਊਰੋ ਰਿਪੋਰਟ : ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ 5 ਸਾਲ ਦੀ ਸਜ਼ਾ ਸੁਣਾਈ ਹੈ । ਲੁਧਿਆਣਾ ਦੇ ਰਹਿਣ ਵਾਲੇ ਪਰਮਜੀਤ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਜਿੱਥੇ ਪ੍ਰਕਾਸ਼ ਹੁੰਦਾ ਹੈ ਉੱਥੇ ਸਿਗਰੇਟ ਪੀਂਦੇ ਹੋਏ ਫੜਿਆ ਗਿਆ ਸੀ । 13 ਸਤੰਬਰ 2021 ਸਵੇਰੇ ਸਾਢੇ 4 ਵਜੇ ਪਰਮਜੀਤ ਨੇ ਸਿਗਰੇਟ ਜਲਾਈ ਅਤੇ ਮੂੰਹ ਵਿੱਚ ਪਾਕੇ ਧੂੰਆ ਛੱਡਿਆ ਅਤੇ ਰਾਗੀ ਸਿੰਘਾਂ ਦੇ ਪਿੱਛੇ ਸਿਗਰੇਟ ਸੁੱਟ ਦਿੱਤੀ ਸੀ । ਉਸ ਦੀ ਇਸ ਹਰਕਤ ਤੋਂ ਬਾਅਦ SGPC ਦੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਖਿੱਚ ਕੇ ਲੈ ਗਏ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ।

ਹਾਲਾਂਕਿ ਪਰਮਜੀਤ ਦੇ ਪਰਿਵਾਰ ਦਾ ਦਾਅਵਾ ਸੀ ਕਿ ਪਿਛਲੇ ਇੱਕ ਸਾਲ ਤੋਂ ਉਸ ਦੇ ਦਿਮਾਗੀ ਦਾ ਇਲਾਜ ਚੱਲ ਰਿਹਾ ਸੀ । ਇਸ ਲਈ ਉਸ ਦੇ ਸੋਚਣ ਸਮਝਣ ਦੀ ਸ਼ਕਤੀ ਨਹੀਂ ਸੀ । ਪੁਲਿਸ ਨੇ ਪਰਮਜੀਤ ਦੇ ਖਿਲਾਫ IPC ਅਧੀਨ 295A ਦਾ ਕੇਸ ਦਰਜ ਕੀਤਾ ਸੀ।

17 ਮਈ 2022 ਨੂੰ ਜੱਜ ਹਰਪ੍ਰੀਤ ਕੌਰ ਜੀਵਨ ਨੇ ਪਰਮਜੀਤ ਦੇ ਖਿਲਾਫ ਧਾਰਾ 295A, 436 ਅਤੇ 511 IPC ਅਧੀਨ ਚਾਰਜ ਫਰੇਮ ਕੀਤੇ ਸਨ । ਜਿਸ ਵਿੱਚ ਕਿਹਾ ਗਿਆ ਸੀ ਜਾਣਬੁਝ ਕੇ ਅੱਧੀ ਸਿਗਰੇਟ ਜਲਾ ਕੇ ਧੂੰਆਂ ਕੀਤਾ ਗਿਆ ਅਤੇ ਫਿਰ ਸਿਗਰੇਟ ਰਾਗੀ ਸਿੰਘਾਂ ਦੇ ਪਿੱਛੇ ਸੁੱਟ ਦਿੱਤੀ ਗਈ । ਜਿਸ ਨਾਲ ਵੱਡਾ ਨੁਕਸਾਨ ਹੋਣ ਦਾ ਵੀ ਖਤਰਾ ਸੀ ।

ਅਦਾਲਤ ਨੇ ਪਰਮਜੀਤ ਨੂੰ ਜਿਹੜੀ 5 ਸਾਲ ਦੀ ਸਜ਼ਾ ਸੁਣਾਈ ਹੈ ਉਸ ਵਿੱਚ ਸੈਕਸ਼ਨ 435 IPC ਅਧੀਨ 5 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਸੈਕਸ਼ਨ 295A IPC. ਅਧੀਨ 2 ਸਾਲ ਦੀ ਸਜ਼ਾ ਸੁਣਾਈ ਹੈ । ਦੋਵੇ ਸਜ਼ਾਵਾਂ ਨਾਲੋ ਨਾਲ ਚੱਲਣਗੀਆਂ । ਇਸ ਤੋਂ ਇਲਾਵਾ 5 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ । ਹਾਲਾਂਕਿ ਪਰਮਜੀਤ ਨੂੰ ਸੈਕਸ਼ਨ 436 ਅਤੇ 511 IPC ਤੋਂ ਬਰੀ ਕਰ ਦਿੱਤਾ ਗਿਆ ਹੈ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋਸ਼ੀ ਨੂੰ ਸਜ਼ਾਮ ਮਿਲਣ ਦਾ ਸਵਾਗਤ ਕੀਤਾ ਹੈ, ਪਰ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਅਦਾਲਤ ਵੱਲੋਂ ਸੁਣਾਈ ਗਈ ਪੰਜ ਸਾਲ ਦੀ ਸਜ਼ਾ ਨਾਕਾਫ਼ੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਬੇਅਦਬੀ ਦੇ ਮਾਮਲਿਆਂ ਵਿੱਚ ਸਰਕਾਰਾਂ ਨੂੰ ਸਖ਼ਤ ਅਤੇ ਮਿਸਾਲੀ ਸਜ਼ਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਨਾਲ ਸਬੰਧਤ ਕੇਸਾਂ ਨੂੰ ਫਾਸਟਟ੍ਰੈਕ ਅਦਾਲਤਾਂ ਸਥਾਪਤ ਕਰਕੇ ਬਿਨਾਂ ਦੇਰੀ ਤੋਂ ਚਲਾਉਂਦਿਆਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਯਕੀਨੀ ਬਣਾਈਆਂ ਜਾਣ।

Exit mobile version