The Khalas Tv Blog Punjab ਬੀਜੇਪੀ ਆਗੂ ਬੱਗਾ ਨੇ ‘ਵਾਹਿਗੁਰੂ’ ਸ਼ਬਦ ਨੂੰ ਦੇਵੀ ਦੇਵਤਿਆਂ ਨਾਲ ਜੋੜਿਆ !
Punjab

ਬੀਜੇਪੀ ਆਗੂ ਬੱਗਾ ਨੇ ‘ਵਾਹਿਗੁਰੂ’ ਸ਼ਬਦ ਨੂੰ ਦੇਵੀ ਦੇਵਤਿਆਂ ਨਾਲ ਜੋੜਿਆ !

Tajinder bagga wahe guru wrong defination

SGPC ਵੱਲੋਂ ਵਾਹਿਗੁਰੂ ਸ਼ਬਦ ਦੀ ਪੂਰੀ ਵਿਆਖਿਆ ਕੀਤੀ

ਬਿਊਰੋ ਰਿਪੋਰਟ : ਦਿੱਲੀ ਬੀਜੇਪੀ ਬੁਲਾਰੇ ਤਜਿੰਦਰ ਬੱਗਾ ਦਾ ਬਿਆਨ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਹੈ ਉਸ ਨੇ ‘ਵਾਹਿਗੁਰੂ’ ਸ਼ਬਦ ਦੀ ਵਿਵਾਦਿਤ ਵਿਖਾਇਆ ਕੀਤੀ ਹੈ । ਬੱਗਾ ਨੇ ਇਸ ਨੂੰ ਹਿੰਦੂ ਦੇਵੀ ਦੇਵਤਿਆਂ ਦੇ ਨਾਲ ਜੋੜਿਆ ਹੈ ਜਿਸ ਦਾ ਨੋਟਿਸ ਲੈਂਦੇ ਹੋਏ ਦਿੱਲੀ ਘੱਟ ਗਿਣਤੀ ਕਮਿਸ਼ਨ ਨੇ SGPC ਤੋਂ ‘ਵਾਹਿਗੁਰੂ’ ਸ਼ਰਬ ਦਾ ਗੁਰਬਾਣੀ ਦੀ ਰੋਸ਼ਨੀ ਵਿੱਚ ਸਹੀ ਅਰਥ ਪੁੱਛੇ ਸਨ । ਜਿਸ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਗਿਆ ਹੈ । ਕਮੇਟੀ ਨੇ ਦੱਸਿਆ ਹੈ ਕਿ ‘ਵਾਹਿਗੁਰੂ’ ਸ਼ਬਦ ਨੂੰ ਕਿਸੇ ਦੇਵੀ ਦੇਵਤਾਵਾਂ ਨਾਲ ਜੋੜਿਆ ਨਹੀਂ ਜਾ ਸਕਦਾ ਹੈ। SGPC ਨੇ ਕਿਹਾ ਕੁਝ ਲੋਕ ਸੋਸ਼ਲ ਮੀਡੀਆ ‘ਤੇ ਅਜਿਹੀ ਸ਼ਰਾਰਤਾਂ ਕਰ ਰਹੇ ਹਨ ਉਨ੍ਹਾਂ ਕੋਲ ਸਾਰਿਆਂ ਦੇ ਬਾਰੇ ਜਾਣਕਾਰੀ ਹੈ ਅਤੇ ਜਲਦ ਹੀ ਉਹ ਕਾਨੂੰਨੀ ਕਾਰਵਾਈ ਕਰਨਗੇ ।

ਤਜਿੰਦਰ ਬੱਗਾ ਵੱਲੋਂ ‘ਵਾਹਿਗੁਰੂ’ ਸ਼ਬਦ ਦੀ ਵਿਆਖਿਆ

ਤਜਿੰਦਰਪਾਲ ਸਿੰਘ ਬੱਗਾ ਵੱਲੋਂ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ‘ਵਾਹਿਗੁਰੂ’ ਸ਼ਬਦ ਨੂੰ ਹਿੰਦੂ ਦੇਵੀ ਦੇਵਤਿਆਂ ਨਾਲ ਤੁਲਨਾ ਕਰਕੇ ਵਿਆਖਿਆ। ਉਸ ਨੇ ਲਿਖਿਆ ਖਾਲਿਸਤਾਨੀ ਜੋ ਭਾਰਤ ਅਤੇ ਹਿੰਦੂ ਦੇਵੀ ਦੇਵਤਾਵਾਂ ਖਿਲਾਫ ਗਲਤ ਟਿਪਣੀ ਕਰ ਰਹੇ ਹਨ ਉਹ ਅਸਿੱਧੇ ਤੌਰ ‘ਤੇ ਸਿੱਖੀ ਖਿਲਾਫ ਬੋਲ ਰਹੇ ਹਨ,ਉਨ੍ਹਾਂ ਨੂੰ ਵਾਹਿਗੁਰੂ ਦਾ ਮਤਲਬ ਨਹੀਂ ਪਤਾ ਹੈ। ਵਾਹਿਗੁਰੂ ਵਿੱਚ ‘ਵਾ’- ਕਲਯੁਗ ਤੋਂ ਵਿਸ਼ਣੂ ਵਾਸੂਦੇਵ । ‘ਹ’ ਦਵਾਪਰ ਦੇ ਹਰੀ ਕ੍ਰਿਸ਼ਨਾ ‘ਗੁ’ ਕਲਯੁਗ ਦੇ ਗੁਰੂ ਗੋਬਿੰਦ,’ਰੂ’ ਤ੍ਰੇਤਾ ਦੇ ਰਾਮ । ਤਜਿੰਦਰ ਬੱਗਾ ਦੇ ਇਸ ਟਵੀਟ ਨੂੰ 10 ਲੱਖ ਲੋਕਾਂ ਨੇ ਵੇਖਿਆ ਹੈ ਅਤੇ ਉਨ੍ਹਾਂ ਦੀ ਤਾਰੀਫ ਕੀਤੀ ਹੈ । ਪਰ ਬੱਗਾ ਨੇ ਜਿਸ ਤਰੀਕੇ ਨਾਲ ਵਿਖਾਇਆ ਕੀਤੀ ਹੈ ਉਹ ਸਿੱਖੀ ਦੀ ਮਰਿਆਦਾ ਦੇ ਉਲਟ ਹੈ ਇਸੇ ਲਈ ਦਿੱਲੀ ਘੱਟ ਗਿਣਤੀ ਕਮਿਸ਼ਨ ਨੇ SGPC ਤੋਂ ਇਸ ਦੇ ਲਈ ਰਾਇ ਮੰਗੀ ਗਈ ਸੀ ਜਿਸ ਦਾ ਜਵਾਬ ਹੁਣ ਕਮੇਟੀ ਵੱਲੋਂ ਭੇਜਿਆ ਗਿਆ ਹੈ।

SGPC ਵੱਲੋਂ ‘ਵਾਹਿਗੁਰੂ’ ਸ਼ਰਬ ਦੀ ਪੂਰੀ ਵਿਆਖਿਆ

ਸ਼੍ਰੋਮਣੀ ਕਮੇਟੀ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਜਵਾਬ ਦਿੰਦੇ ਹੋਏ ਲਿਖਿਆ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਅਨੇਕਾਂ ਵਾਰ ‘ਵਾਹਿਗੁਰੂ’ ਸ਼ਬਦ ਦਾ ਉਲੇਖ ਮਿਲਦਾ ਹੈ। ਪਹਿਲੀ ਵਾਰ ਦੀ 49ਵੀਂ ਪਉੜੀ ਵਿੱਚੋਂ ਉਸ ਸਮੇਂ ਦੇ ਪ੍ਰਚਲਿਤ ਸਿਫਾਤੀ ਨਾਵਾਂ ਦਾ ਉਲੇਖ ਕਰਦੇ ਹੋਏ ‘ਵਾਹਿਗੁਰੂ’ ਸ਼ਬਦ ਦਾ ਵਖਿਆਨ ਕੀਤਾ ਗਿਆ ਹੈ। ਸਿੱਖ ਧਰਮ ਵਿੱਚ ‘ਵਾਹਿਗੁਰੂ’ ਸ਼ਬਦ ਕੇਵਲ ਪਰਮਾਤਮਾ ਦੀ ਸਿਫਤ ਵਾਸਤੇ ਹੀ ਵਰਤਿਆ ਗਿਆ ਹੈ, ਨਾ ਕਿ ਕਿਸੇ ਅਵਤਾਰ ਜਾਂ ਪੈਗੰਬਰ ਲਈ। ਫਾਰਸੀ ਅਤੇ ਸੰਸਕ੍ਰਿਤ ਦੇ ਸੁਮੇਲ ‘ਵਾਹ’ ਤੋਂ ਭਾਵ ਅਚਰਜ ਅਤੇ ‘ਗੁਰੂ’ ਤੋਂ ਭਾਵ ਹਨੇਰੇ ਨੂੰ ਦੂਰ ਕਰਨ ਵਾਲਾ ਪ੍ਰਕਾਸ਼ । ਕਿਸੇ ਵੀ ਵਿਅਕਤੀ ਵਿਸ਼ੇਸ਼ ਵੱਲੋਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੀ ਮਨਘੜਤ ਤੇ ਗਲਤ ਮਨਸ਼ਾ ਨਾਲ ਵਿਆਖਿਆ ਕਰਨਾ ਸਿੱਖ ਧਰਮ ਦੇ ਸਿਧਾਤਾਂ ਪੁਰ ਸਿੱਧੇ ਤੋਰ ‘ਤੇ ਅਨਮਤਾਂ ਦਾ ਹਿੱਸਾ ਦਰਸਾਉਣ ਦੀ ਸੋਚੀ-ਸਮਝੀ ਚਾਲ ਜਾਂ ਹਮਲਾ ਹੋ ਸਕਦਾ ਹੈ। ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਸਾਡੇ ਧਿਆਨ ਵਿੱਚ ਹੋਰ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਸ਼ਰਾਰਤੀ ਲੋਕਾਂ ਵੱਲੋਂ ਜਾਣਬੁੱਝ ਕੇ ਸਿੱਖ ਸਿਧਾਂਤਾਂ ਅਤੇ ਸਿੱਖ ਇਤਿਹਾਸ ਨੂੰ ਰਲਗਡ ਕਰਕੇ ਜਾਂ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਾਡੇ ਵੱਲੋਂ ਕਈ ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Exit mobile version