The Khalas Tv Blog International ਅਮਰੀਕਾ ‘ਚ ਨਿਕਲੇਗੀ ਰਾਮ ਮੰਦਿਰ ਦੀ ਝਾਕੀ, ਲੱਖਾਂ ਲੋਕ ਹੋਣਗੇ ਸ਼ਾਮਲ
International

ਅਮਰੀਕਾ ‘ਚ ਨਿਕਲੇਗੀ ਰਾਮ ਮੰਦਿਰ ਦੀ ਝਾਕੀ, ਲੱਖਾਂ ਲੋਕ ਹੋਣਗੇ ਸ਼ਾਮਲ

ਅਮਰੀਕਾ ਦੇ ਨਿਊਯਾਰਕ ‘ਚ 18 ਅਗਸਤ ਨੂੰ ਇੰਡੀਆ ਡੇ ਪਰੇਡ ਦੇ ਮੌਕੇ ‘ਤੇ ਅਯੁੱਧਿਆ ਦੇ ਰਾਮ ਮੰਦਰ ਦੀ ਝਾਂਕੀ ਦਿਖਾਈ ਜਾਵੇਗੀ। ਮੰਦਰ ਦੀ ਝਾਂਕੀ 18 ਫੁੱਟ ਲੰਬੀ, ਨੌਂ ਫੁੱਟ ਚੌੜੀ ਅਤੇ ਅੱਠ ਫੁੱਟ ਉੱਚੀ ਹੋਵੇਗੀ। ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮਰੀਕਾ (VHPA) ਦੇ ਜਨਰਲ ਸਕੱਤਰ ਅਮਿਤਾਭ ਮਿੱਤਲ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ‘ਚ ਇਹ ਪਹਿਲੀ ਵਾਰ ਹੋਵੇਗਾ ਕਿ ਨਿਊਯਾਰਕ ‘ਚ ਰਾਮ ਮੰਦਰ ਦੀ ਝਾਕੀ ਦਿਖਾਈ ਜਾਵੇਗੀ।

150,000 ਤੋਂ ਵੱਧ ਲੋਕ ਪਰੇਡ ਦੇਖਣ ਲਈ ਆਉਂਦੇ ਹਨ, ਜੋ ਕਿ ਮਿਡਟਾਊਨ ਨਿਊਯਾਰਕ ਵਿੱਚ ਈਸਟ 38ਵੀਂ ਸਟਰੀਟ ਤੋਂ ਈਸਟ 27ਵੀਂ ਸਟ੍ਰੀਟ ਤੱਕ ਚੱਲਦੀ ਹੈ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ (ਐਫਆਈਏ) ਦੁਆਰਾ ਆਯੋਜਿਤ ਇਸ ਪਰੇਡ ਵਿੱਚ ਵੱਖ-ਵੱਖ ਭਾਰਤੀ-ਅਮਰੀਕੀ ਭਾਈਚਾਰਿਆਂ ਦੇ ਲੋਕ ਸ਼ਾਮਲ ਹੁੰਦੇ ਹਨ।

ਇਹ ਵੀ ਪੜ੍ਹੋ –   ਚੰਡੀਗੜ੍ਹ ਹਾਈਕੋਰਟ ਬਾਰ ਕੌਂਸਲ ਨੇ 5 ਮੈਂਬਰਾਂ ਦੀ ਟੀਮ ਬਣਾਈ, ਵਕੀਲਾਂ ਦੇ ਵਿਵਾਦ ‘ਤੇ ਲਵੇਗੀ ਫੈਸਲਾ,

 

Exit mobile version