The Khalas Tv Blog India ਸਵਾਤੀ ਨੇ ਯੂਟਿਊਬਰ ਧਰੁਵ ਰਾਠੀ ਨੂੰ ਘੇਰਿਆ! ‘ਧਰੁਵ ਰਾਠੀ ਦੀ ਵੀਡੀਓ ਤੋਂ ਬਾਅਦ ਮੈਨੂੰ ਮਿਲ ਰਹੀਆਂ ਬਲਾਤਕਾਰ ਦੀਆਂ ਧਮਕੀਆਂ’
India

ਸਵਾਤੀ ਨੇ ਯੂਟਿਊਬਰ ਧਰੁਵ ਰਾਠੀ ਨੂੰ ਘੇਰਿਆ! ‘ਧਰੁਵ ਰਾਠੀ ਦੀ ਵੀਡੀਓ ਤੋਂ ਬਾਅਦ ਮੈਨੂੰ ਮਿਲ ਰਹੀਆਂ ਬਲਾਤਕਾਰ ਦੀਆਂ ਧਮਕੀਆਂ’

ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਸਵਾਤੀ ਹੁਣ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ। ਉਸ ਦਾ ਕਹਿਣਾ ਹੈ ਕਿ ਧਰੁਵ ਰਾਠੀ ਦੀ ਵੀਡੀਓ ਤੋਂ ਬਾਅਦ ਉਸ ਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਸਵਾਤੀ ਮਾਲੀਵਾਲ ਨੇ ਧਰੁਵ ਰਾਠੀ ਦੇ ਖਿਲਾਫ X ’ਤੇ ਇੱਕ ਲੰਮੀ-ਚੌੜੀ ਪੋਸਟ ਲਿਖੀ ਹੈ। ਉਸ ਨੇ ਧਰੁਵ ਰਾਠੀ ਉੱਤੇ ਇਕਪਾਸੜ ਵੀਡੀਓ ਬਣਾਉਣ ਦਾ ਇਲਜ਼ਾਮ ਲਾਇਆ ਹੈ। ਉਸ ਨੇ ਧਰੁਵ ਰਾਠੀ ਦੀ ਤੁਲਨਾ ਆਮ ਆਦਮੀ ਪਾਰਟੀ ਦੇ ਬੁਲਾਰੇ ਨਾਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਬੂਤ ਵਜੋਂ ਉਸ ਨੇ ਕੁਝ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ ਹਨ, ਜਿਸ ਵਿੱਚ ਲੋਕ ਉਸ ਨੂੰ ਗਾਲ੍ਹਾਂ ਕੱਢ ਰਹੇ ਹਨ।

ਦਰਅਸਲ ਧਰੁਵ ਰਾਠੀ ਨੇ ਇੱਕ ਇੰਸਟਾਗ੍ਰਾਮ ਰੀਲ ਪੋਸਟ ਕੀਤੀ ਹੈ ਜਿਸ ਨੂੰ ਕੈਪਸ਼ਨ ਦਿੱਤਾ ਗਿਆ ਹੈ- ‘ਆਪ’ ਬਨਾਮ ਸਵਾਤੀ ਮਾਲੀਵਾਲ ਵਿਵਾਦ ਤੇ ਇਸ ਵਿਵਾਦ ਨੂੰ ਉਸ ਨੇ 2 ਮਿੰਟਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।

ਇਸ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਐਕਸ ’ਤੇ ਲਿਖਿਆ, “ਮੇਰੀ ਪਾਰਟੀ (AAP) ਦੇ ਲੀਡਰਾਂ ਤੇ ਵਰਕਰਾਂ ਨੇ ਮੇਰੇ ਖ਼ਿਲਾਫ਼ ਚਰਿੱਤਰ ਘਾਤ ਦੀ ਮੁਹਿੰਮ ਚਲਾਈ। ਹੁਣ ਮੈਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮਾਮਲਾ ਉਦੋਂ ਹੋਰ ਵਧ ਗਿਆ ਜਦੋਂ ਯੂਟਿਊਬਰ ਧਰੁਵ ਰਾਠੀ ਨੇ ਮੇਰੇ ਖ਼ਿਲਾਫ਼ ਇੱਕ ਪਾਸੜ ਵੀਡੀਓ ਪੋਸਟ ਕੀਤੀ। ਇਹ ਸਪੱਸ਼ਟ ਹੈ ਕਿ ਪਾਰਟੀ ਲੀਡਰਸ਼ਿਪ ਮੈਨੂੰ ਸ਼ਿਕਾਇਤ ਵਾਪਸ ਲੈਣ ਲਈ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਮੈਂ ਧਰੁਵ ਰਾਠੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮੇਰੀ ਗੱਲ ਨੂੰ ਅਣਸੁਣਿਆਂ ਕਰ ਦਿੱਤਾ।”

“ਇਹ ਸ਼ਰਮਨਾਕ ਹੈ ਕਿ ਉਨ੍ਹਾਂ ਵਰਗੇ ਲੋਕ, ਜੋ ਆਜ਼ਾਦ ਪੱਤਰਕਾਰ ਹੋਣ ਦਾ ਦਾਅਵਾ ਕਰਦੇ ਹਨ, ਉਹੀ ਕੰਮ ਕਰ ਰਹੇ ਹਨ ਜੋ ‘ਆਪ’ ਦੇ ਹੋਰ ਬੁਲਾਰੇ ਕਰਦੇ ਹਨ। ਮੈਨੂੰ ਹੁਣ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”

Exit mobile version