The Khalas Tv Blog India ਕੋਰੋਨਾ ਦੇ ਮੁੱਦੇ ‘ਤੇ ਸਵਤੰਤਰ ਗਲੋਬਲ ਪੈਨਲ ਨੇ ਝਾੜ ਕੇ ਰੱਖ ਦਿੱਤਾ WHO, ਰਿਪੋਰਟ ਨੇ ਕੀਤੇ ਵੱਡੇ ਖੁਲਾਸੇ
India International

ਕੋਰੋਨਾ ਦੇ ਮੁੱਦੇ ‘ਤੇ ਸਵਤੰਤਰ ਗਲੋਬਲ ਪੈਨਲ ਨੇ ਝਾੜ ਕੇ ਰੱਖ ਦਿੱਤਾ WHO, ਰਿਪੋਰਟ ਨੇ ਕੀਤੇ ਵੱਡੇ ਖੁਲਾਸੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਮਹਾਂਮਾਰੀ ਦੇ ਇਨ੍ਹਾਂ ਹਾਲਾਤਾਂ ਨੂੰ ਰੋਕਿਆ ਜਾ ਸਕਦਾ ਸੀ, ਜੇਕਰ ਵਿਸ਼ਵ ਸਿਹਤ ਸੰਗਠਨ ਥੋੜ੍ਹਾ ਹੋਰ ਪਹਿਲਾਂ ਅਲਰਟ ਕਰ ਦਿੰਦਾ। ਇਹ ਕਹਿਣਾ ਹੈ ਸਵਤੰਤਰ ਗਲੋਬਲ ਪੈਨਲ ਦਾ। ਪੈਨਲ ਦੀ ਰਿਪੋਰਟ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਕਈ ਫੈਸਲਿਆਂ ‘ਤੇ ਸਵਾਲ ਚੁੱਕੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਜਾਨਲੇਵਾ ਕੋਰੋਨਾਵਾਇਰਸ ਅਤੇ ਖਰਾਬ ਤਾਲਮੇਲ ਦੀ ਵਜ੍ਹਾ ਨਾਲ ਚੇਤਾਵਨੀ ਦੇ ਸੰਕੇਤ ਅਣਦੇਖੇ ਕੀਤੇ ਗਏ ਹਨ। ਦ ਇੰਡੀਪੈਂਡੇਂਟ ਪੈਨਲ ਫਾਰ ਪੈਂਡੇਮਿਕ ਪ੍ਰੀਪੇਅਰਡਨੈੱਸ ਰਿਸਪਾਂਸ ਯਾਨੀ ਕਿ ਆਈਪੀਪੀਪੀਆਰ ਨੇ ਕਿਹਾ ਹੈ ਕਿ ਇੱਕ ਤੋਂ ਬਾਅਦ ਇਕ ਖਰਾਬ ਫੈਸਲਿਆਂ ਦੇ ਕਾਰਣ ਹੁਣ ਤੱਕ ਕੋਰੋਨਾ ਨੇ 33 ਲੱਖ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਆਲਮੀ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਹੈ।


IPPPR ਨੇ ਆਪਣੀ ਅੰਤਰਿਮ ਰਿਪੋਰਟ ਵਿੱਚ ਕਿਹਾ ਹੈ ਕਿ ਸੰਸਥਾਵਾਂ ਲੋਕਾਂ ਨੂੰ ਸੁੱਰਖਿਆ ਦੇਣ ਵਿੱਚ ਅਸਫਲ ਰਹੀਆਂ ਹਨ ਅਤੇ ਸਾਇੰਸ ਤੋਂ ਇਨਕਾਰ ਕਰ ਵਾਲੇ ਲੀਡਰਾਂ ਨੇ ਸਿਹਤ ਸੇਵਾਵਾਂ ਵਿੱਚ ਦਖਲਅੰਦਾਜੀ ਕਰਕੇ ਲੋਕਾਂ ਦੇ ਵਿਸ਼ਵਾਸ਼ ਨੂੰ ਮਿਟਾ ਦਿੱਤਾ ਹੈ। ਪੈਨਲ ਨੇ ਕਿਹਾ ਕਿ ਚੀਨ ਦੇ ਬੁਹਾਨ ਵਿੱਚ ਦਿਸੰਬਰ 2019 ਵਿੱਚ ਸ਼ੁਰੂ ਹੋਏ ਕੋਰੋਨਾ ਦੇ ਪ੍ਰਕੋਪ ਦੇ ਸ਼ੁਰੂਆਤੀ ਦੌਰ ਵਿੱਚ ਤੁਰੰਤ ਕਮੀਆਂ ਸਨ। ਇਸ ਅਣਦੇਖੀ ਕਾਰਣ ਫਰਵਰੀ 2020 ਦਾ ਮਹੀਨਾ ਕਾਫੀ ਮਹਿੰਗਾ ਸਾਬਿਤ ਹੋਇਆ ਹੈ। ਇਸ ਦੇਸ਼ ਇਸ ਇਸ਼ਾਰੇ ਨੂੰ ਸਮਝਣ ਵਿੱਚ ਅਸਫਲ ਰਹੇ ਹਨ।

ਮੌਜੂਦਾ ਮਹਾਂਮਾਰੀ ਨਾਲ ਨਿਪਟਣ ਲਈ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਸਭ ਤੋਂ ਅਮੀਰ ਦੇਸ਼ਾਂ ਨੂੰ ਇਕ ਅਰਬ ਵੈਕਸੀਨ ਦੀ ਖੁਰਾਕ ਦੇਣ ਦਾ ਸੱਦਾ ਦਿੱਤਾ ਗਿਆ। ਪੈਨਲ ਨੇ ਆਪਣੀ ਰਿਪੋਰਟ ਵਿਚ ਦੁਨੀਆਂ ਦੇ ਸਭ ਤੋਂ ਧਨਾਢ ਦੇਸ਼ਾਂ ਤੋਂ ਅਗਲੀ ਮਹਾਂਮਾਰੀ ਦੀ ਤੈਆਰੀ ਲਈ ਸਮਰਪਿਤ ਨਵੇਂ ਸੰਗਠਨਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਉਣ ਦੀ ਗੱਲ ਵੀ ਕਹੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਰਿਪੋਰਟ ਦੀ ਅਪੀਲ WHO ਦੇ ਮੈਂਬਰਾਂ ਸੂਬਿਆਂ ਨੇ ਪਿਛਲੇ ਸਾਲ ਮਈ ਵਿੱਚ ਕੀਤੀ ਸੀ। ਇਸ ਪੈਨਲ ਦੀ ਸਾਂਝੀ ਆਗੁਵਾਈ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨਮੰਤਰੀ ਕਲਾਰਕ ਅਤੇ ਲਾਈਬੇਰੀਆ ਦੀ ਸਾਬਕਾ ਰਾਸ਼ਟਰਪਤੀ ਅਤੇ 2011 ਵਿੱਚ ਨੋਬਲ ਵਿਜੇਤਾ ਏਲਨ ਜਾਨਸਨ ਸਰਲੀਫ ਨੇ ਕੀਤੀ ਹੈ।

ਸਰਲੀਫ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਅੱਜ ਅਸੀਂ ਜਿਨ੍ਹਾਂ ਹਾਲਾਤਾਂ ਵਿੱਚ ਘਿਰ ਗਏ ਹਾਂ ਉਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ। ਇਹ ਸਾਰੀਆਂ ਅਸਫਲਤਾਵਾਂ, ਇਸਦੇ ਦਰਮਿਆਨ ਦਾ ਸਮਾਂ ਅਤੇ ਤਿਆਰੀ ਪ੍ਰਕਿਰਿਆ ਦੇ ਕਾਰਣ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਵਿਡ 19 ਦੀ ਰਫਤਾਰ ਨੂੰ ਘੱਟ ਕਰਨ ਲਈ ਕੁੱਝ ਸ਼ੁਰੂਆਤੀ ਅਤੇ ਤੇਜ ਤਰੀਕੇ ਨਾਲ ਕਾਰਵਾਈ ਵੀ ਕੀਤੀ ਗਈ, ਪਰ ਇਸ ਵਿੱਚ ਦੇਰੀ, ਸੰਕੋਚ ਅਤੇ ਇਨਕਾਰ ਵੀ ਸ਼ਾਮਿਲ ਹੈ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆ ਮਹਾਂਮਾਰੀ ਦੇ ਖਤਰੇ ਨੂੰ ਨਜ਼ਰਅੰਦਾਨ ਕੀਤੀ ਗਿਆ ਹੈ ਅਤੇ ਲਗਭਗ ਸਾਰੇ ਦੇਸ਼ ਇਸ ਨਾਲ ਨਿਪਟਣ ਲਈ ਤਿਆਰ ਨਹੀਂ ਸਨ। ਪੈਨਲ ਨੇ WHO ਪਰ ਨਿਸ਼ਾਨਾ ਕੱਸਦਿਆਂ ਕਿਹਾ ਕਿ ਸੰਗਠਨ 22 ਜਨਵਰੀ 2020 ਦੇ ਹਾਲਾਤ ਨੂੰ ਦੇਖਦਿਆਂ ਅੰਤਰਰਾਸ਼ਟਰੀ ਮਾਮਲਿਆਂ ਦੇ ਤਹਿਤ ਜਨਤਕ ਸਿਹਤ ਨੂੰ ਐਮਰਜੈਂਸੀ ਐਲਾਨ ਸਕਦਾ ਸੀ। ਇਹ ਕਰਨ ਦੀ ਥਾਂ 8 ਹੋਰ ਦਿਨਾਂ ਦਾ ਇੰਤਜਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ WHO ਨੇ ਮਾਰਚ ਵਿੱਚ ਕੋਰੋਨਾ ਨੂੰ ਮਹਾਂਮਾਰੀ ਐਲਾਨਿਆਂ ਸੀ। ਪੈਨਲ ਨੇ ਕਿਹਾ ਹੈ ਕਿ ਚੀਨ ਵੱਲੋਂ ਦੇਰੀ ਜਰੂਰ ਹੋਈ ਹੈ ਪਰ ਹਰੇਕ ਤਰਫੋਂ ਇਸ ਮਾਮਲੇ ਵਿਚ ਦੇਰੀ ਹੋਈ ਹੈ। ਇਸ ਰਿਪੋਰਟ ਵਿਚ ਇਸ ਬਿਮਾਰੀ ਨਾਲ ਨਿੱਬੜਨ ਦੇ ਕਈ ਉਪਾਅ ਦੱਸੇ ਗਏ ਹਨ। ਇਸ ਵਿੱਚ ਤੇਜੀ ਨਾਲ ਟੀਕਾਕਰਨ ਵੀ ਸ਼ਾਮਿਲ ਹੈ।

Exit mobile version