ਬਿਉਰੋ ਰਿਪੋਰਟ – 1 ਅਗਸਤ ਨੂੰ ਓਲੰਪਿਕ (PARIS OLYMPIC) ਤੋਂ ਭਾਰਤ ਦੇ ਲਈ ਸ਼ੂਟਿੰਗ ਤੋਂ ਚੰਗੀ ਅਤੇ ਬੁਰੀ ਦੋਵੇ ਖਬਰਾਂ ਆਇਆ ਹਨ । ਇਸ ਤੋਂ ਇਲਾਵਾ ਬੈਡਮਿੰਨਟਨ ਵਿੱਚ ਵੀ ਭਾਰਤੀ ਲਈ ਦੋਵੇ ਤਰ੍ਹਾਂ ਦੀ ਖਬਰਾਂ ਹਨ । ਹਾਕੀ ਵਿੱਚ 3 ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਟੀਮ ਇੰਡੀਆ ਅੱਜ ਬੈਲਜੀਅਮ ਤੋਂ 2-1 ਦੇ ਨਾਲ ਹਾਰ ਗਈ । ਇਸ ਦੇ ਬਾਵਜੂਦ ਭਾਰਤ ਆਪਣੇ ਪੂਲ ਵਿੱਚ ਦੂਜੇ ਨੰਬਰ ‘ਤੇ ਹੈ । ਬੈਲਜੀਅਮ ਪਹਿਲੇ ਨੰਬਰ ‘ਤੇ ਹੈ । ਬੈਲਜੀਅਮ ਦੇ ਖਿਲਾਫ 1-0 ਦਾ ਵਾਧਾ ਹਾਸਲ ਕਰਨ ਦੇ ਬਾਵਜੂਦ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ । ਟੀਮ ਦਾ ਅਗਲਾ ਮੈਚ 3 ਅਗਸਤ ਨੂੰ ਆਸਟ੍ਰੇਲੀਆ ਨਾਲ ਹੋਵੇਗਾ । ਜੇਕਰ ਭਾਰਤੀ ਹਾਕੀ ਟੀਮ ਮੈਚ ਜਿੱਤ ਲੈਂਦੀ ਹੈ ਤਾਂ ਕੁਆਟਰ ਫਾਈਲਨ ਦਾ ਰਸਤਾ ਸਾਫ ਹੋ ਜਾਵੇਗਾ ।
ਉਧਰ ਸ਼ੂਟਿੰਗ ਤੋਂ ਭਾਰਤ ਦੇ ਲਈ ਸ਼ਾਨਦਾਰ ਖ਼ਬਰ ਆਈ ਹੈ । ਦੇਸ਼ ਨੂੰ ਤੀਜ਼ਾ ਮੈਡਲ ਵੀ ਸ਼ੂਟਿੰਗ ਤੋਂ ਹੀ ਆਇਆ ਹੈ । ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਪੁਰਸ਼ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸਵਪਨਿਲ ਕੁਸਲੇ ਨੇ 2015 ਵਿੱਚ ਕੁਵੈਤ ਵਿੱਚ ਹੋਈ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਰਾਈਫਲ ਪ੍ਰੋਨ 3 ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਜਦਕਿ 50 ਮੀਟਰ ਰਾਈਫਲ ਵਿੱਚ ਭਾਰਤ ਦੀ ਸਿਫਤ ਕੌਰ ਅਤੇ ਅੰਜੁਮ ਮੌਦਗਿੱਲ ਫਾਈਨਲ ਵਿੱਚ ਕੁਆਲੀਫਾਈ ਨਹੀਂ ਕਰ ਸਕੀ ਹੈ । ਅੰਜੁਮ ਨੇ 18ਵਾਂ ਅਤੇ ਸਿਫਤ ਨੇ 31ਵਾਂ ਸਥਾਨ ਹਾਸਲ ਕੀਤਾ ਹੈ । ਕੁਆਲੀਫਿਕੇਸ਼ਨ ਮੁਕਾਬਲੇ ਵਿੱਚ ਅੰਜੁਮ ਨੇ 584 ਅਤੇ ਸਿਫਤ ਨੇ 575 ਪੁਆਇੰਟ ਸਕੋਰ ਕੀਤੇ ਸਨ । ਰਾਈਫ ਸ਼ੁਟਿੰਗ ਦੇ ਮਿਕਸ ਮੁਕਾਬਲੇ ਵਿੱਚ ਮਨੂੰ ਨਾਲ ਕਾਂਸੇ ਦਾ ਤਮਗਾ ਜਿੱਤੇ ਸਰਬਜੋਤ ਸਿੰਘ ਦਾ ਦਿੱਲੀ ਏਅਰੋਪਰਟ ਪਹੁੰਚਣ ‘ਤੇ ਜ਼ਬਰਦਸਤ ਸੁਆਗਤ ਕੀਤਾ ਗਿਆ ਹੈ ।
ਬੈਟਮਿੰਟਲਨ ਮੁਕਾਬਲੇ ਵਿੱਚੋਂ ਟੀਮ ਇੰਡੀਆ ਦੇ ਲ਼ਈ ਚੰਗੀ ਅਤੇ ਬੁਰੀ ਦੋਵੇ ਖਬਰਾਂ ਆਇਆ ਹਨ । ਲਕਸ਼ ਸੈਨ ਨੇ ਸਿੰਗਲਸ ਮੁਕਾਬਲੇ ਵਿੱਚ ਕੁਆਟਰ ਫਾਈਲਨ ਵਿੱਚ ਥਾਂ ਬਣਾ ਲਈ ਹੈ । ਲਕਸ਼ੇ ਨੇ ਆਪਣੇ ਦੇਸ਼ ਦੇ HS ਪ੍ਰਣਬ ਨੂੰ 21-12, 21-6 ਨਾਲ ਹਰਾਇਆ ਹੈ । ਇਹ ਮੈਚ 39 ਮਿੰਟ ਚੱਲਿਆ ਹੈ । ਲਕਸ਼ ਦਾ ਕੁਆਟਰ ਫਾਈਨਲ ਮੁਕਾਬਲਾ ਤਾਈਵਾਨ ਦੇ ਚਾਓ ਟੀਐਨ ਚੇਨ ਨਾਲ 2 ਅਗਸਤ ਨੂੰ ਹੋਵੇਗਾ ।
ਬੈਡਮਿੰਨਟਨ ਦੇ ਡਬਲਸ ਵਿੱਚ ਸਾਤਵਿਕ-ਚਿਰਾਗ ਦੀ ਡਬਲ ਜੋੜੀ ਜਿੱਤਦੇ ਜਿੱਤਦੇ ਹਾਰ ਗਈ । ਪਹਿਲਾਂ ਗੇਮ ਸ਼ਾਨਦਾਰ 21-13 ਨਾਲ ਜਿੱਤਿਆ ਪਰ ਫਿਰ ਲਗਾਤਾਰ 2 ਗੇਮ ਮਲੇਸ਼ੀਆ ਦੀ ਜੋੜੀ ਤੋਂ ਹਾਰ ਗਈ ।
ਮੈਡਲ ਟੈਲੀ ਵਿੱਚ ਭਾਰਤ 3 ਕਾਂਸੀ ਦੇ ਤਮਗੇ ਜਿੱਤ ਕੇ 42 ਵੇਂ ਨੰਬਰ ‘ਤੇ ਹੈ । ਚੀਨ 11 ਗੋਲਡ,7 ਸਿਲਵਰ ਅਤੇ 3 ਕਾਂਸੇ ਦੇ ਮੈਡਲ ਜਿੱਤ ਕੇ ਪਹਿਲੇ ਨੰਬਰ ‘ਤੇ ਹੈ । ਦੂਜੇ ਨੰਬਰ ‘ਤੇ ਫਰਾਂਸ 8 ਗੋਲਡ,10 ਸਿਲਵਰ ਅਤੇ 8 ਕਾਸੇ ਨਾਲ ਦੂਜੇ ‘ਤੇ ਹੈ ਜਦਕਿ ਜਾਪਾਨ 8 ਗੋਲਡ,3 ਸਿਲਵਰ ਅਤੇ 4 ਕਾਂਸੇ ਦੇ ਤਮਗਿਆਂ ਨਾਲ ਤੀਜੇ ਨੰਬਰ ‘ਤੇ ਹੈ ।