‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੈਨੇਡਾ ਦੇ ਸਰੀ ਸ਼ਹਿਰ ’ਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਰੈਲੀ ਕੱਢਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਕੀਤਾ।ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ, ਪਰ ਜਦੋਂ ਤੱਕ ਇਹ ਤਿੰਨੇ ਕਾਲੇ ਕਾਨੂੰਨ ਸੰਸਦ ’ਚ ਰੱਦ ਨਹੀਂ ਹੁੰਦੇ, ਉਦੋਂ ਤੱਕ ਉਹ ਇਨ੍ਹਾਂ ਵਿਰੁੱਧ ਰੈਲੀ ਕੱਢਦੇ ਰਹਿਣਗੇ।
ਇਨ੍ਹਾਂ ਨੌਜਵਾਨਾਂ ਨੇ ‘ਕਿਸਾਨ ਸਲੀਪ ਆਊਟ’ ਨਾਂ ਦੀ ਜਥੇਬੰਦੀ ਬਣਾਈ ਹੋਈ ਹੈ, ਜਿਹੜੀ ਕਿ ਮੋਦੀ ਸਰਕਾਰ ਵੱਲੋਂ 2020 ’ਚ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸਰੀ ਦੇ ਲੋਅਰ ਮੇਨਲੈਂਡ ’ਚ ਬੀਤੇ ਫਰਵਰੀ ਮਹੀਨੇ ਤੋਂ ਹਰ ਮਹੀਨੇ ਪ੍ਰਦਰਸ਼ਨ ਕਰਦੀ ਆ ਰਹੀ ਹੈ।ਬੀਤੇ ਦਿਨ ਵੀ ਇਸ ਜਥੇਬੰਦੀ ਨੇ ਸਰੀ ਦੇ ਸਕੌਟ ਰੋਡ ਅਤੇ 72 ਐਵੇਨਿਊ ਦੇ ਚੌਰਾਹੇ ’ਤੇ ਰੈਲੀ ਕੱਢੀ ਅਤੇ ਪ੍ਰਦਰਸ਼ਨ ਕੀਤਾ।