The Khalas Tv Blog Lok Sabha Election 2024 ਸੁਰਿੰਦਰ ਕੰਬੋਜ਼ ਮੋਬਾਇਲ ਸਣੇ ਪੋਲਿੰਗ ਬੂਥ ਅੰਦਰ ਗਏ ,ਵੋਟ ਪਾਉਂਦਿਆਂ ਦੀ ਬਣਾਈ ਵੀਡੀਓ Viral
Lok Sabha Election 2024 Punjab

ਸੁਰਿੰਦਰ ਕੰਬੋਜ਼ ਮੋਬਾਇਲ ਸਣੇ ਪੋਲਿੰਗ ਬੂਥ ਅੰਦਰ ਗਏ ,ਵੋਟ ਪਾਉਂਦਿਆਂ ਦੀ ਬਣਾਈ ਵੀਡੀਓ Viral

ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਅਤੇ ਆਪ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਬਸਪਾ ਉਮੀਦਵਾਰ ਸੁਰਿੰਦਰ ਕੰਬੋਜ਼ ਮੋਬਾਇਲ ਸਣੇ ਪੋਲਿੰਗ ਬੂਥ ਅੰਦਰ ਚਲੇ ਗਏ ਅਤੇ ਵੋਟ ਪਾਉਂਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡਿਆ ‘ਤੇ ਵਾਇਰਲ ਕਰ ਦਿੱਤੀ ਹੈ। ਚੋਣ ਅਮਲੇ ਦੀ ਵੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।

ਅੱਜ ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦਾ 7ਵਾਂ ਅਤੇ ਆਖਰੀ ਪੜਾਅ ਹੈ। ਪੰਜਾਬ ਸਮੇਤ 7 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ, ਜੋ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

 

Exit mobile version