The Khalas Tv Blog India ਪਿਤਾ ਦੀ ਜਾਇਦਾਦ `ਤੇ ਧੀਆਂ ਦੇ ਅਧਿਕਾਰ ਸੰਬੰਧੀ ਸੁਪਰੀਮ ਕੋਰਟ ਨੇ ਦਿਤਾ ਵੱਡਾ ਫ਼ੈਸਲਾ
India

ਪਿਤਾ ਦੀ ਜਾਇਦਾਦ `ਤੇ ਧੀਆਂ ਦੇ ਅਧਿਕਾਰ ਸੰਬੰਧੀ ਸੁਪਰੀਮ ਕੋਰਟ ਨੇ ਦਿਤਾ ਵੱਡਾ ਫ਼ੈਸਲਾ

‘ਦ ਖ਼ਾਲਸ ਬਿਊਰੋ : ਇਕ ਅਹਿਮ ਫੈਸਲੇ ‘ਚ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਹਿੰਦੂ ਮਰਦ ਦੇ ਬਿਨਾਂ ਵਸੀਅਤ ਦੇ ਮਰਨ ਦੀ ਹਾਲਤ ਵਿੱਚ ਉਸ ਦੀਆਂ ਧੀਆਂ ਵੀ ਪਿਤਾ ਵੱਲੋਂ ਖਰੀਦੀ ਗਈ ਜਾਇਦਾਦ ਅਤੇ ਹੋਰ ਜਾਇਦਾਦ ਲੈਣ ਦੀਆਂ ਹੱਕਦਾਰ ਹੋਣਗੀਆਂ ਤੇ ਉਹਨਾਂ ਨੂੰ ਹੋਰ ਮੈਂਬਰਾਂ ਨਾਲੋਂ ਜ਼ਿਆਦਾ ਤਰਜੀਹ ਹੋਵੇਗੀ।

ਹਿੰਦੂ ਉੱਤਰਾਧਿਕਾਰੀ ਐਕਟ ਤਹਿਤ ਹਿੰਦੂ ਔਰਤਾਂ ਅਤੇ ਵਿਧਵਾਵਾਂ ਨੂੰ ਜਾਇਦਾਦ ਦੇ ਅਧਿਕਾਰ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੀ।ਜਿਸ ਸੰਬੰਧੀ ਫੈਸਲਾ ਦਿੰਦੇ ਹੋਏ ਜਸਟਿਸ ਐਸ ਅਬਦੁਲ ਨਜ਼ੀਰ ਅਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਦੇ ਬੈਂਚ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਵਸੀਅਤ ਤੋਂ ਬਿਨਾਂ ਮਰ ਜਾਂਦਾ ਹੈ, ਤਾਂ ਮੌਤ ਤੋਂ ਬਾਅਦ ਉਸਦੀ ਜਾਇਦਾਦ ਹਾਸਲ ਕੀਤੀ ਜਾ ਸਕਦੀ ਹੈ ਜਾਂ ਜੱਦੀ ਜਾਇਦਾਦ ਦੀ ਵੰਡ ਤੋਂ ਬਾਅਦ ਧੀਆਂ ਵੱਲੋਂ ਉਸ ਦੀ ਵੰਡ ਤੇ ਹੱਕ ਜਤਾਇਆ ਜਾ ਸਕਦਾ ਹੈ।

ਇਹ ਫੈਸਲਾ ਬੇਟੀਆਂ ਦੇ ਬਟਵਾਰੇ ਦੇ ਮੁਕੱਦਮੇ ਨੂੰ ਖਾਰਜ ਕਰਨ ਵਾਲੇ ਮਦਰਾਸ ਹਾਈ ਕੋਰਟ ਦੇ ਫੈਸਲੇ ਖਿਲਾਫ ਅਪੀਲ ‘ਤੇ ਆਇਆ ਹੈ।

Exit mobile version