The Khalas Tv Blog India ਸੁਪਰੀਮ ਕੋਰਟ : ਪੈਗਾਸਸ ਨਿਗਰਾਨੀ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ’ ਤੇ ਹੁਕਮ ਸੁਰੱਖਿਅਤ
India

ਸੁਪਰੀਮ ਕੋਰਟ : ਪੈਗਾਸਸ ਨਿਗਰਾਨੀ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ’ ਤੇ ਹੁਕਮ ਸੁਰੱਖਿਅਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਪਰੀਮ ਕੋਰਟ ਨੇ ਕਥਿਤ ਤੌਰ ‘ਤੇ ਗੈਰਕਨੂੰਨੀ ਪੈਗਾਸਸ ਨਿਗਰਾਨੀ ਦੀ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ’ ਤੇ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ ਹੈ।ਸੀਜੇਆਈ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਹੁਕਮ ਜਾਰੀ ਕਰਨ ਲਈ ਹਾਲੇ 2 ਤੋਂ 3 ਦਿਨਾਂ ਦਾ ਸਮਾਂ ਲੱਗੇਗਾ।ਹੁਕਮ ਤੋਂ ਪਹਿਲਾਂ ਕਿਸੇ ਵੀ ਬਦਲਾਅ ਲਈ ਸਰਕਾਰ ਅਦਾਲਤ ਨਾਲ ਸੰਪਰਕ ਕਰ ਸਕਦੀ ਹੈ।

ਜਦੋਂ ਕੇਂਦਰ ਨੇ ਅੱਜ ਅਦਾਲਤ ਨੂੰ ਵਿੱਚ ਕਿਹਾ ਕਿ ਉਹ ਪੇਗਾਸਸ ਸਪਾਈਵੇਅਰ ਦੀ ਵਰਤੋਂ’ ਤੇ ਹਲਫਨਾਮਾ ਦਾਇਰ ਨਹੀਂ ਕਰਨਾ ਚਾਹੁੰਦੇ ਤਾਂ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੇਗਾਸਸ ਮਾਮਲੇ ਵਿੱਚ ਅਗਾਊਂ ਹੁਕਮਾਂ ਨੂੰ ਪਾਸ ਕਰਨ ‘ਤੇ ਵਿਚਾਰ ਕਰਨ ਲਈ ਆਪਣੀ ਟਿੱਪਣੀ ਦਿੱਤੀ।

ਇਸ ਦੌਰਾਨ ਸੀਜੇਆਈ ਨੇ ਕਿਹਾ ਕਿ ਕੋਰਟ ਨੂੰ ਲੱਗਦਾ ਸੀ ਕਿ ਸਰਕਾਰ ਜਵਾਬੀ ਹਲਫ਼ਨਾਮਾ ਦਾਇਰ ਕਰੇਗੀ ਅਤੇ ਅਗਲੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ।ਹੁਣ ਵਿਚਾਰਿਆ ਜਾਣ ਵਾਲਾ ਇਕੋ ਇਕ ਮੁੱਦਾ ਅਗਾਊਂ ਹੁਕਮ ਪਾਸ ਕਰਨ ਦਾ ਬਚਦਾ ਹੈ। ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਕੇਂਦਰ ਨੇ ਪੈਗਾਸਸ ਦੀ ਵਰਤੋਂ ਕੀਤੀ ਹੈ ਜਾਂ ਨਹੀਂ, ਇਸ ਬਾਰੇ ਹਲਫਨਾਮੇ ਵਿੱਚ ਬਹਿਸ ਨਹੀਂ ਕੀਤੀ ਜਾ ਸਕਦੀ।

Exit mobile version