‘ਦ ਖ਼ਾਲਸ ਬਿਊਰੋ :- ਸੁਪਰੀਮ ਕੋਰਟ ਨੇ ਰਿਪਬਲਿਕ ਟੀ.ਵੀ. ਦੀ TRP ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕਿਉਂਕਿ ਅਦਾਲਤ ਨੇ ਚੈਨਲ ਨੂੰ ਇਸ ਤੋਂ ਪਹਿਲਾਂ ਹਾਈ ਕੋਰਟ ਜਾਣ ਦੇ ਆਦੇਸ਼ ਦਿੱਤਾ ਹਨ।
ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਦੀ ਪ੍ਰਧਾਨਗੀ ਕਰਦਿਆਂ ਜੱਜ ਡੀ ਵਾਈ ਚੰਦਰਚੁੜ ਨੇ ਟਿੱਪਣੀ ਕੀਤੀ ਕਿ ਚੈਨਲ ਨੂੰ ਜਾਂਚ ਦਾ ਸਾਹਮਣਾ ਕਰਦੇ ਹੋਏ ਕਿਸੇ ਹੋਰ ਆਮ ਨਾਗਰਿਕ ਦੀ ਤਰ੍ਹਾਂ ਹੀ ਪਹਿਲਾਂ ਬੰਬੇ ਹਾਈ ਕੋਰਟ ਜਾਣਾ ਚਾਹੀਦਾ ਹੈ ਚਾਹੀਦਾ ਹੈ। ਜੱਜ ਚੰਦਰਚੁੜ ਨੇ ਅਜੋਕੇ ਸਮੇਂ ਵਿੱਚ ਮੀਡੀਆ ਨੂੰ ਇੰਟਰਵਿਊ ਦੇਣ ਵਾਲੇ ਪੁਲਿਸ ਅਧਿਕਾਰੀਆਂ ਉੱਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ, “ਅਸੀਂ ਅੱਜ ਕੱਲ ਪੁਲਿਸ ਕਮਿਸ਼ਨਰਾਂ ਦੇ ਇੰਟਰਵਿਊ ਦੇਣ ਦੇ ਰਵੱਈਏ ਤੋਂ ਚਿੰਤਤ ਹਾਂ”।
ਜਦਕਿ ਮੁੰਬਈ ਪੁਲਿਸ ਨੇ ਰਿਪਬਲਿਕ ਟੀਵੀ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਚੈਨਲ ਪੁਲਿਸ ਜਾਂਚ ਨੂੰ ਰੁਕਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਿਸ ਵੱਲੋਂ ਸੁਪਰੀਮ ਕੋਰਟ ‘ਚ ਦਾਇਰ ਆਪਣੀ ਪਟੀਸ਼ਨ ‘ਤੇ ਕਿਹਾ ਕਿ ਰਿਪਬਲਿਕ ਟੀਵੀ ਦੀ ਜਾਂਚ CBI ਨੂੰ ਦੇਣਾ ਗਲਤ ਫੈਸਲਾ ਹੈ। ਕਿਉਂਕਿ ਉਹ TRP ਰੇਟਿੰਗਜ਼ ‘ਚ ਹੋਏ ਘਪਲੇ ਨੂੰ ਰੁਕਵਾਉਣਾ ਚਾਹੁੰਦੇ ਹਨ। ਹਾਲਾਂਕਿ ਮੀਡੀਆ ਟ੍ਰਾਇਲ ਜਾਂਚ ਦੀ ਖੁੱਲ੍ਹ ਦੇ ਵਿਰੁੱਧ ਹੈ। ਨਿਊਜ਼ ਐਂਕਰ ਅਰਨਬ ਗੋਸਵਾਮੀ ਇੱਕ ਅਜੀਹਾ ਪ੍ਰੋਗਰਾਮ ਪੇਸ਼ ਕਰ ਰਹੇ ਹਨ, ਜਿਸ ਵਿੱਚ ਕੇਸ ਬਾਰੇ ਵਿਸਥਾਰ ਨਾਲ ਬਹਿਸ ਕੀਤੀ ਜਾਂਦੀ ਹੈ, ਗਵਾਹਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨਾਲ ਦਖਲਅੰਦਾਜ਼ੀ ਕੀਤੀ ਜਾਂਦੀ ਹੈ ਅਤੇ ਡਰਾਇਆ ਜਾਂਦਾ ਹੈ। ”
ਮੁੰਬਈ ਪੁਲਿਸ ਟੀਆਰਪੀ ਰੇਟਿੰਗਾਂ ਵਿੱਚ ਛੇੜਛਾੜ ਕਰਨ ਦੇ ਮਾਮਲੇ ‘ਤੇ ਰਿਪਬਲਿਕ ਟੀਵੀ ਤੋਂ ਇਲਾਵਾ ਦੋ ਹੋਰ ਚੈਨਲਾਂ- ਫਖਤ ਮਰਾਠੀ ਤੇ ਬਾਕਸ ਸਿਨੇਮਾ ਦੀ ਵੀ ਜਾਂਚ ਕਰ ਰਹੀ ਹੈ।