‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਅਲੱਗ ਰਹਿਣ ਵਾਲੀ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਬਚਣ ਵਾਲੇ ਪਤੀ ਹੁਣ ਸਾਵਧਾਨ ਹੋ ਜਾਣ। ਗੁਜ਼ਾਰਾ ਭੱਤਾ ਦੇਣਾ ਪਤੀ ਦਾ ਫਰਜ਼ ਹੈ ਤੇ ਇਸ ਤੋਂ ਪਤੀ ਮੂੰਹ ਮੋੜ ਨਹੀਂ ਮੋੜ ਸਕਦਾ। ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਨਾਲ ਇਕ ਮਾਮਲੇ ਵਿੱਚ ਫੈਸਲਾ ਕਰਦਿਆਂ ਇਹ ਹੁਕਮ ਇੱਕ ਟੈਲੀਕਾਮ ਕੰਪਨੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੂੰ ਸੁਣਾਇਆ ਹੈ।
ਜਸਟਿਸ ਐੱਸ ਏ ਬੋਬਡੇ, ਏ ਐੱਸ ਬੋਪੰਨਾ ਤੇ ਵੀ ਰਾਮਾਸੁਬਰਾਮਨੀਅਮ ਦੀ ਬੈਂਚ ਨੇ ਇਸ਼ ਇੱਕ ਵਿਅਕਤੀ ਨੂੰ 2 ਕਰੋੜ 60 ਲੱਖ ਰੁਪਏ ਦੀ ਕੁੱਲ ਰਾਸ਼ੀ ਆਪਣੀ ਪਤਨੀ ਨੂੰ ਦੇਣ ਲਈ ਹੁਕਮ ਜਾਰੀ ਕੀਤੇ ਹਨ। ਕੋਰਟ ਨੇ ਉਸ ਨੂੰ ਉਸਨੂੰ ਵਾਰ-ਵਾਰ ਇਹ ਹੁਕਮ ਕੀਤੇ ਹਨ, ਪਰ ਹੁਕਮ ਨਾ ਮੰਨਣ ‘ਤੇ ਦੇਣਦਾਰ ਵਿਅਕਤੀ ਨੇ ਆਪਣਾ ਭਰੋਸਾ ਗੁਆ ਦਿੱਤਾ ਹੈ ਤੇ ਹੁਣ ਇਹ ਆਖ਼ਰੀ ਮੌਕਾ ਹੈ ਕਿ ਮਹੀਨੇ ਦਾ 1 ਲੱਖ 75 ਹਜ਼ਾਰ ਰੁਪਏ ਖ਼ਰਚਾ ਦੇਣਾ ਹੀ ਪਵੇਗਾ। ਬੈਂਚ ਨੇ ਤਾਮਿਲਨਾਡੂ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਪਾਈ ਗਈ ਉਸਦੀ ਰੀਵਿਊ ਪਟੀਸ਼ਨ ‘ਤੇ ਇਹ ਹਦਾਇਤ ਕੀਤੀ ਹੈ। ਪਟੀਸ਼ਨ ਵਿੱਚ ਉਸ ਨੇ ਕਿਹਾ ਕਿ ਸੀ ਕਿ ਉਸ ਕੋਲ ਪੈਸੇ ਨਹੀਂ ਹਨ ਤੇ ਇਹ ਰਕਮ ਦਾ ਭੁਗਤਾਨ ਕਰਨ ਲਈ ਉਸ ਨੇ 2 ਸਾਲ ਦੀ ਮੁਹਲਤ ਮੰਗੀ ਸੀ। ਅਦਾਲਤ ਨੇ ਕਿਹਾ ਕਿ ਚਾਰ ਹਫ਼ਤਿਆਂ ਵਿੱਚ ਜੇਕਰ ਉਸਨੇ ਇਹ ਭੁਗਤਾਨ ਨਾ ਕੀਤਾ ਤਾਂ ਸਜ਼ਾ ਦਿੱਤੀ ਜਾਵੇਗੀ ਤੇ ਜੇਲ੍ਹ ਭੇਜ ਦਿੱਤਾ ਜਾਵੇਗਾ।