‘ਦ ਖ਼ਾਲਸ ਬਿਊਰੋ : ਦੇਸ਼ ਦੀ ਸਭ ਤੋਂ ਵੱਡੀ ਅਦਾਲਤ,ਸੁਪਰੀਮ ਕੋਰਟ ਵੱਲੋਂ ਚੋਣ ਲ ੜਨ ਵਾਲੇ ਉਮੀਦਵਾਰਾਂ ਦੇ ਅਪ ਰਾਧਿਕ ਪਿਛੋਕੜ ਨੂੰ ਨਸ਼ਰ ਕਰਨ ਸੰਬੰਧੀ ਚੋਣ ਕਮਿਸ਼ਨ ਨੂੰ ਹਦਾਇਤਾਂ ਜਾਰੀ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਲਈ ਹਾਮੀ ਭਰ ਦਿੱਤੀ ਗਈ ਹੈ।ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਚੋਣ ਕਮਿਸ਼ਨ ਇਹ ਯਕੀਨੀ ਬਣਾਏ ਕਿ ਰਾਜਨੀਤਕ ਪਾਰਟੀਆਂ ਅਪਰਾ ਧਕ ਪਿਛੋਕੜ ਵਾਲੇ ਉਮੀਦਵਾਰਾਂ ਖਿਲਾਫ਼ ਚੱਲ ਰਹੇ ਕੇ ਸਾਂ ਬਾਰੇ ਜਾਣਕਾਰੀ ਆਪਣੀ ਵੈਬਸਾਈਟ ਤੇ ਪਾਉਣਗੀਆਂ ਤੇ ਇਹ ਕਾਰਨ ਵੀ ਦੱਸਣਗੀਆਂ ਕਿ ਉਹਨਾਂ ਇਸ ਉਮੀਦਵਾਰ ਨੂੰ ਟਿਕਟ ਕਿਉਂ ਦਿੱਤੀ ਗਈ ਹੈ।