ਬਿਉਰੋ ਰਿਪੋਰਟ : ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈਕੇ ਸੁਪਰੀਮ ਕੋਰਟ ਨੇ ਤਲਖ ਟਿੱਪਣੀਆਂ ਕਰਦੇ ਹੋਏ ਚੋਣ ਨਾਲ ਜੁੜੇ ਸਾਰੇ ਦਸਤਾਵੇਜ਼ ਅੱਜ ਸ਼ਾਮ 5 ਵਜੇ ਤੱਕ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਰਜਿਸਟਰਾਰ ਕੋਲ ਜਮਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਅਦਾਲਤ ਨੇ ਸਾਫ ਕਰ ਦਿੱਤਾ ਹੈ ਕਿ ਬੁੱਧਵਾਰ ਨੂੰ ਨਗਰ ਨਿਗਮ ਦਾ ਬਜਟ ਪੇਸ਼ ਨਹੀਂ ਹੋਵੇਗਾ। ਅਦਾਲਤ ਨੇ ਅਗਲੇ ਹੁਕਮਾਂ ਤੱਕ ਇਸ ‘ਤੇ ਰੋਕ ਲੱਗਾ ਦਿੱਤਾ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਨੇ ਸਖਤ ਟਿਪਣੀਆਂ ਕਰਦੇ ਹੋਏ ਕਿਹਾ ਬੈਲੇਟ ਨਾਲ ਛੇੜਖਾਨੀ ਕੀਤੀ ਗਈ। ਪ੍ਰੀਜ਼ਾਈਡਿੰਗ ਅਫਸਰ ‘ਤੇ ਮੁਕੱਦਮਾ ਹੋਣਾ ਚਾਹੀਦਾ ਹੈ,ਪ੍ਰੀਜ਼ਾਇਡਿੰਗ ਅਫਸਰ ਕੈਮਰੇ ਵੱਲ ਕਿਉਂ ਵੇਖ ਰਿਹਾ ਸੀ ? ਇਹ ਲੋਕਤੰਤਰ ਨਾਲ ਮਜ਼ਾਕ ਹੈ। ਸਾਡੀ ਪ੍ਰੀਜ਼ਾਇੰਡਿੰਗ ਅਫਸਰ ‘ਤੇ ਪੂਰੀ ਨਜ਼ਰ ਹੈ। ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 12 ਜਨਵਰੀ ਸੋਮਵਾਰ ਨੂੰ ਹੋਵੇਗੀ। ਸੁਪਰੀਮ ਕੋਰਟ ਨੇ ਸੋਲਿਸਿਟਰ ਜਨਰਲ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਤਿਆਰੀ ਨਾਲ ਆਉਣ,ਕਿਉਂਕਿ ਮਾਮਲਾ ਚੋਣ ਪ੍ਰਕਿਆ ਨਾਲ ਛੇੜਖਾਨੀ ਦਾ ਹੈ । ਚੀਫ ਜਸਟਿਸ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੀ ਕਾਫੀ ਨਰਾਜ਼ ਸਨ ।
ਹਾਈਕੋਰਟ ਤੋਂ ਸੁਪਰੀਮ ਕੋਰਟ ਨਰਾਜ਼
ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਹਾਈਕੋਰਟ ‘ਤੇ ਵੀ ਟਿਪਣੀ ਕਰਦੇ ਹੋਏ ਕਿਹਾ ਜਦੋਂ ਉਨ੍ਹਾਂ ਦੇ ਕੋਲ ਵੀਡੀਓ ਆਇਆ ਸੀ ਤਾਂ ਉਨ੍ਹਾਂ ਨੂੰ ਜਿਹੜੀ ਸੰਜੀਦਗੀ ਵਿਖਾਉਣ ਚਾਹੀਦੀ ਉਹ ਨਹੀਂ ਵਿਖਾਈ ਹੈ। ਹਾਈਕੋਰਟ ਨੂੰ ਕੋਈ ਨਿਰਦੇਸ਼ ਜਾਰੀ ਕਰਨਾ ਚਾਹੀਦਾ ਸੀ। ਚੀਫ ਜਸਟਿਸ ਨੇ ਵੀਡੀਓ ਤਿੰਨ ਤੋਂ ਚਾਰ ਵਾਰ ਵੇਖਣ ਤੋਂ ਬਾਅਦ ਇਹ ਸਖਤ ਟਿਪਣੀ ਕੀਤੀ ਹੈ। ਇਸ ਦੌਰਾਨ ਸੋਲੀਸਿਟਰ ਜਨਰਲ ਨੇ ਕਿਹਾ ਤੁਸੀਂ ਪੂਰਾ ਵੀਡੀਓ ਨਹੀਂ ਵੇਖਿਆ ਹੈ,ਚੀਫ ਜਸਟਿਸ ਨੇ ਕਿਹਾ ਅਸਲੀ ਅਗਲੀ ਸੁਣਵਾਈ ਵਿੱਚ ਇਸ ਦੀ ਤੈਅ ਤੱਕ ਜਾਵਾਂਗੇ। 30 ਜਨਵਰੀ ਨੂੰ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਆਪ ਅਤੇ ਕਾਂਗਰਸ ਗਠਜੋੜ ਨੂੰ 12 ਵੋਟਾਂ ਮਿਲਿਆ ਸਨ ਅਤੇ ਬੀਜੇਪੀ ਦੇ ਉਮੀਦਵਾਰ ਨੂੰ 16। ਆਪ ਅਤੇ ਕਾਂਗਰਸ ਗਠਜੋੜ ਦਾ ਦਾਅਵਾ ਸੀ ਕਿ ਸਾਡੀਆਂ 8 ਵੋਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਨੂੰ ਲੈਕੇ ਆਮ ਆਦਮੀ ਪਾਟਰੀ ਦੇ ਮੇਅਰ ਅਹੁਦੇ ਦੇ ਉਮੀਦਵਾਰ ਨੇ ਹਾਈਕੋਰਟ ਦਾ ਰੁੱਖ ਕੀਤੀ ਸੀ । ਸੁਣਵਾਈ ਤੋਂ ਬਾਅਦ ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿਰਫ ਨੋਟਿਸ ਜਾਰੀ ਕਰਕੇ 3 ਹਫਤਿਆਂ ਦੇ ਅੰਦਰ ਜਵਾਬ ਮੰਗਿਆ ।
ਆਪ ਦੇ ਮੇਅਰ ਅਹੁਦੇ ਦੇ ਉਮੀਦਵਾਰ ਨੇ ਹਾਈਕੋਰਟ ਵੱਲੋਂ 3 ਹਫਤਿਆਂ ਦਾ ਸਮਾਂ ਦੇਣ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਹੀ ਸੁਪਰੀਮ ਕੋਰਟ ਨੇ ਸੁਣਵਾਈ ਦੇ ਦੌਰਾਨ ਇਹ ਸਖਤ ਟਿਪਣੀਆਂ ਕੀਤੀਆਂ ਹਨ।