The Khalas Tv Blog Punjab ਪਰਾਲੀ ‘ਤੇ ਸੁਪਰੀਮ ਕੋਰਟ ਸਖਤ ! ਪੰਜਾਬ ਸਮੇਤ 4 ਹੋਰ ਸੂਬਿਆਂ ਤੋਂ ਮੰਗ ਲਿਆ ਹਿਸਾਬ !
Punjab

ਪਰਾਲੀ ‘ਤੇ ਸੁਪਰੀਮ ਕੋਰਟ ਸਖਤ ! ਪੰਜਾਬ ਸਮੇਤ 4 ਹੋਰ ਸੂਬਿਆਂ ਤੋਂ ਮੰਗ ਲਿਆ ਹਿਸਾਬ !

ਬਿਉਰੋ ਰਿਪੋਰਟ : ਪਰਾਲੀ ਦੀ ਵਜ੍ਹਾ ਕਰਕੇ ਦਿੱਲੀ ਵਿੱਚ ਪ੍ਰਦੂਸ਼ਣ ਵਿੱਚ ਲਗਾਤਾਰ ਹੋ ਰਹੇ ਇਜਾਫ਼ੇ ‘ਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਸਖਤ ਹੋ ਗਿਆ ਹੈ । ਅਦਾਲਤ ਨੇ ਦਿੱਲੀ,ਪੰਜਾਬ,ਹਰਿਆਣਾ,ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਰਕਾਰ ਨੂੰ ਹਲਫਨਾਮਾ ਦਾਇਰ ਕਰਨ ਨੂੰ ਕਿਹਾ ਹੈ। ਅਦਾਲਤ ਨੇ ਪੁੱਛਿਆ ਹੈ ਇਹ ਸਾਰੇ ਸੂਬੇ ਦੱਸਣ ਕਿ ਉਨ੍ਹਾਂ ਪ੍ਰਦੂਸ਼ਣ ਘੱਟ ਕਰਨ ਦੇ ਲਈ ਕਿਹੜੇ ਕਦਮ ਚੁੱਕੇ ਹਨ ।

ਤਿੰਨ ਜੱਜਾਂ ਦੀ ਬੈਂਚ ਨੇ ਸਾਰੇ ਸੂਬਿਆਂ ਨੂੰ 1 ਹਫਤੇ ਦੇ ਅੰਦਰ ਹਲਫਨਾਮਾ ਫਾਈਲ ਕਰਨ ਨੂੰ ਕਿਹਾ ਹੈ । ਜਸਟਿਸ ਸੁਧਾਂਸ਼ੂ ਦੁਲੀਆ ਅਤੇ ਜਸਟਿਸ ਪੀਕੇ ਮਿਸ਼ਰਾ ਨੇ ਦੱਸਿਆ ਕਿ ਪਰਾਲੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ । ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਪੱਧਰ ਨੂੰ ਲੈਕੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਕੋਲੋ ਰਿਪੋਰਟ ਵੀ ਮੰਗੀ ਸੀ । ਪੰਜਾਬ ਸਰਕਾਰ ਨੇ 50 ਫੀਸਦੀ ਪਰਾਲੀ ਇਸ ਸਾਲ ਘੱਟ ਸੜਨ ਦਾ ਦਾਅਵਾ ਕੀਤਾ ਸੀ ਪਰ 29 ਅਕਤੂਬਰ ਨੂੰ ਇੱਕ ਦਿਨ ਦੇ ਅੰਦਰ 740 ਫੀਸਦੀ ਦਾ ਉਛਾਲ ਵੇਖਣ ਨੂੰ ਮਿਲਿਆ ਹੈ । ਇੰਨ੍ਹਾਂ ਅੰਕੜਿਆਂ ਦੇ ਸਾਹਮਣੇ ਆਉਣ ਦੇ ਬਾਅਦ ਇਹ ਇਸ ਸੀਜ਼ਨ ਦਾ ਸਭ ਤੋਂ ਵੱਡਾ ਉਛਾਲ ਹੈ । ਉਧਰ 15 ਸਤੰਬਰ ਤੋਂ 29 ਅਕਤੂਬਰ ਤੱਕ ਇਸ ਸਾਲ ਇਹ ਅੰਕੜਾ ਬੀਤੇ ਸਾਲ ਦੇ ਮੁਕਾਬਲੇ ਅੱਧਾ ਸੀ । ਐਤਵਾਰ ਦੇ ਅੰਕੜਿਆਂ ਨੂੰ ਮਿਲਾ ਲਈਏ ਤਾਂ ਪੰਜਾਬ ਵਿੱਚ ਹੁਣ ਤੱਕ 5,254 ਮਾਮਲੇ ਪਰਾਲੀ ਸਾੜਨ ਨੂੰ ਲੈਕੇ ਸਾਹਮਣੇ ਆਏ ਹਨ ।

ਐਤਵਾਰ ਨੂੰ 1,068 ਖੇਤਾਂ ਵਿੱਚ ਅੱਗ ਲੱਗਣ ਦੀ ਘਟਨਾਵਾਂ ਸਾਹਮਣੇ ਆਇਆ ਸਨ । ਜਦਕਿ ਬੀਤੇ ਸ਼ਨਿੱਚਰਵਾਰ ਇਹ ਅੰਕੜਾਂ 127 ਸੀ। ਇੱਕ ਹੀ ਦਿਨ ਵਿੱਚ 740 ਫੀਸਦੀ ਦੇ ਉਛਾਲ ਨੇ ਸਾਰੇ ਸੂਬਿਆਂ ਦੀ ਚਿੰਤਾਵਾਂ ਵਧਾ ਦਿੱਤੀਆਂ ਹਨ । ਅਮਰੀਕੀ ਰਿਸਰਚ ਏਜੰਸੀ NASA ਨੇ ਸੈਟਲਾਇਟ ਇਮੇਜ ਜਾਰੀ ਕੀਤੀ ਹੈ। ਇਸ ਵਿੱਚ ਪੰਜਾਬ ਪੂਰੀ ਤਰ੍ਹਾਂ ਨਾਲ ਲਾਲ ਵਿਖਾਈ ਦੇ ਰਿਹਾ ਸੀ ।

ਪਰਾਲੀ ਸਾੜਨ ਦੀ ਘਟਨਾਵਾਂ ਵਿੱਚ 50 ਫੀਸਦੀ ਦੀ ਕਮੀ

ਪੰਜਾਬ ਵਿੱਚ ਇੱਕ ਦਿਨ ਦੇ ਅੰਦਰ ਪਰਾਲੀ ਸਾੜਨ ਦੀ ਘਟਨਾਵਾਂ ਵਿੱਚ ਉਛਾਲ ਆਇਆ ਹੈ । ਪਰ ਇਹ ਅੰਕੜਾ ਬੀਤੇ ਸਾਲਾਂ ਵਿੱਚ ਕਾਫੀ ਘੱਟ ਹੈ । ਇਸ ਸੀਜ਼ਨ ਦੀ ਗੱਲ ਕਰੀਏ ਤਾਂ ਹੁਣ ਤੱਕ ਪੰਜਾਬ ਤੋਂ 50 ਫੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ । 15 ਸਤੰਬਰ ਤੋਂ 29 ਅਕਤੂਬਰ ਤੱਕ ਪੰਜਾਬ ਵਿੱਚ 5254 ਮਾਮਲੇ ਪਰਾਲੀ ਜਲਾਉਣ ਦੇ ਰਿਪੋਰਟ ਹੋਏ ਹਨ । ਜਦਕਿ ਬੀਤੇ ਸਾਲ 2022 ਵਿੱਚ ਇੰਨਾਂ ਦਿਨਾਂ ਦੌਰਾਨ 12112 ਮਾਮਲੇ ਅਤੇ 2021 ਵਿੱਚ ਇਹ ਅੰਕੜਾ 9001 ਸੀ। 2022 ਅਤੇ 2021 ਦੀ ਤੁਲਨਾ ਵਿੱਚ ਇਸ ਸਾਲ ਅੰਕੜਾ 56.6% ਅਤੇ 41.6% ਘੱਟ ਹੈ।

50% ਦੀ ਕਮੀ ਬਰਕਰਾਰ ਰੱਖਣਾ ਚਾਹੁੰਦੀ ਹੈ ਸਰਕਾਰ

ਹੜ੍ਹ ਦੇ ਕਾਰਨ ਪੰਜਾਬ ਵਿੱਚ ਝੋਨੇ ਦੀ ਫਸਲ ਕਾਫੀ ਖਰਾਬ ਹੋ ਗਈ ਸੀ । ਇਸ ਦੇ ਬਾਅਦ ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦੀ ਘਟਨਾਵਾਂ ਵਿੱਚ 50 ਫੀਸਦੀ ਕਮੀ ਲਿਆਉਣ ਦਾ ਟੀਚਾ ਰੱਖਿਆ ਗਿਆ ਸੀ । ਹੁਣ ਤੱਕ ਇਹ ਟੀਚਾ ਬਰਕਾਰ ।

 

Exit mobile version