The Khalas Tv Blog India ਧੋਖਾਧੜੀ ਮਾਮਲੇ ‘ਚ ਸੰਨੀ ਦਿਓਲ ਦੇ ਵਕੀਲ ਨੇ ਦਿੱਤਾ ਜਵਾਬ, ਕਿਹਾ ਸਾਰੇ ਦੋਸ਼ ਹਨ ਸਾਰੇ ਦੋਸ਼ ਬੇਬੁਨਿਆਦ
India

ਧੋਖਾਧੜੀ ਮਾਮਲੇ ‘ਚ ਸੰਨੀ ਦਿਓਲ ਦੇ ਵਕੀਲ ਨੇ ਦਿੱਤਾ ਜਵਾਬ, ਕਿਹਾ ਸਾਰੇ ਦੋਸ਼ ਹਨ ਸਾਰੇ ਦੋਸ਼ ਬੇਬੁਨਿਆਦ

ਪ੍ਰਡਿਊਸਰ ਸੌਰਵ ਗੁਪਤਾ ਨੇ ਹਾਲ ਹੀ ‘ਚ ਸੰਨੀ ਦਿਓਲ ‘ਤੇ ਧੋਖਾਧੜੀ ਅਤੇ ਪੈਸੇ ਵਸੂਲਣ ਦਾ ਦੋਸ਼ ਲਗਾਇਆ ਸੀ। ਸੌਰਵ ਨੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਕਿ ਸੰਨੀ ਦਿਓਲ ਨੇ ਕਈ ਸਾਲ ਪਹਿਲਾਂ ਉਸ ਨਾਲ ਫਿਲਮ ਸਾਈਨ ਕੀਤੀ ਸੀ। ਇਕਰਾਰਨਾਮੇ ਮੁਤਾਬਕ ਸੰਨੀ ਨੂੰ 1 ਕਰੋੜ ਰੁਪਏ ਐਡਵਾਂਸ ਦੇ ਤੌਰ ‘ਤੇ ਦੇਣੇ ਸਨ ਪਰ ਉਸ ਨੇ 2.5 ਕਰੋੜ ਰੁਪਏ ਲੈ ਲਏ। ਫਿਰ ਬਾਅਦ ਵਿਚ ਸੰਨੀ ਨੇ ਇਕਰਾਰਨਾਮੇ ਨਾਲ ਛੇੜਛਾੜ ਕਰ ਕੇ ਮਨਮਾਨੇ ਢੰਗ ਨਾਲ ਫੀਸਾਂ ਅਤੇ ਮੁਨਾਫੇ ਦੀ ਰਕਮ ਵਿਚ ਵਾਧਾ ਕਰ ਦਿੱਤਾ। ਹੁਣ ਸੰਨੀ ਦਿਓਲ ਦੇ ਵਕੀਲ ਨੇ ਨਿਰਮਾਤਾ ਦੇ ਇਸ ਦੋਸ਼ ਦਾ ਜਵਾਬ ਦਿੱਤਾ ਹੈ।

ਸ਼ਨੀਵਾਰ ਨੂੰ ਸੰਨੀ ਦਿਓਲ ਦੇ ਵਕੀਲ ਰਿਜ਼ਵਾਨ ਮਰਚੈਂਟ ਨੇ ਮੀਡੀਆ ਨਾਲ ਗੱਲ ਕੀਤੀ ਅਤੇ ਸੌਰਵ ਗੁਪਤਾ ਦੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ। ਰਿਜ਼ਵਾਨ ਨੇ ਕਿਹਾ- ਸੰਨੀ ਦਿਓਲ ਖਿਲਾਫ ਕੋਈ ਕੇਸ ਦਰਜ ਨਹੀਂ ਹੋਇਆ ਹੈ। ਸਿਰਫ਼ ਇੱਕ ਸਧਾਰਨ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜੋ ਕਿਸੇ ਦੇ ਖਿਲਾਫ ਵੀ ਹੋ ਸਕਦਾ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ।

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੁਲਿਸ ਸ਼ਿਕਾਇਤਕਰਤਾ ਅਤੇ ਜਿਸ ਵਿਅਕਤੀ ਵਿਰੁੱਧ ਸ਼ਿਕਾਇਤ ਕੀਤੀ ਗਈ ਹੈ, ਦੋਵਾਂ ਦੇ ਬਿਆਨ ਲਏਗੀ। ਮੈਂ ਕੋਈ ਖਾਸ ਸ਼ਬਦ ਨਹੀਂ ਵਰਤਿਆ ਕਿਉਂਕਿ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਸ਼ਿਕਾਇਤ ਵਿੱਚ ਲਿਖੇ ਸਾਰੇ ਨੁਕਤੇ ਨੋਟ ਕਰ ਲਏ ਹਨ। ਉਸ ਨੇ 2016 ਵਿੱਚ ਸੰਨੀ ਦਿਓਲ ਨੂੰ ਇੱਕ ਫਿਲਮ ਲਈ ਸਾਈਨ ਕੀਤਾ ਸੀ। ਉਨ੍ਹਾਂ ਵਿਚਕਾਰ ਆਪਸੀ ਸਹਿਮਤੀ ਨਾਲ ਸਮਝੌਤਾ ਹੋਇਆ ਸੀ। ਸੌਰਵ ਗੁਪਤਾ ਦੀ ਕੰਪਨੀ ਨਾਲ ਜੁੜੀਆਂ ਕੁਝ ਗੱਲਾਂ ਤੈਅ ਹੋਈਆਂ ਸਨ, ਜਿਨ੍ਹਾਂ ਨੂੰ ਉਸ ਨੇ ਸਮੇਂ ਸਿਰ ਪੂਰਾ ਕਰਨਾ ਸੀ। ਉਸ ਨੇ ਵਾਅਦਾ ਕੀਤਾ ਸੀ ਕਿ ਉਹ ਭਵਿੱਖ ਵਿੱਚ ਇੱਕ ਨਿਸ਼ਚਿਤ ਮਿਤੀ ਨੂੰ ਪੈਸੇ ਅਦਾ ਕਰੇਗਾ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਸੰਨੀ ਦਿਓਲ ਨੇ ਨਿਰਦੇਸ਼ਕ ਅਤੇ ਸਕ੍ਰਿਪਟ ਬਦਲਣ ਦੀ ਗੱਲ ਵੀ ਕੀਤੀ ਸੀ। ਪਰ ਇਸ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਉਸ ‘ਤੇ ਸਿਰਫ਼ ਕੇਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਰਿਜ਼ਵਾਨ ਨੇ ਅੱਗੇ ਕਿਹਾ ਕਿ ਅਸੀਂ ਪੁਲਿਸ ਨੂੰ ਸਹਿਯੋਗ ਕਰ ਰਹੇ ਹਾਂ। ਫਿਲਹਾਲ ਸੰਨੀ ਆਪਣੇ ਕੰਮ ‘ਚ ਰੁੱਝਿਆ ਹੋਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਸੰਨੀ ਦਿਓਲ ‘ਤੇ ਅਜਿਹਾ ਇਲਜ਼ਾਮ ਲਗਾਇਆ ਗਿਆ ਹੈ। ਇਸ ਨਾਲ ਉਸ ਦੇ ਕਰੀਅਰ ਅਤੇ ਉਸ ਦੇ ਸਨਮਾਨ ਦੇ ਨਾਲ-ਨਾਲ ਉਸ ਦੇ ਪਰਿਵਾਰ ‘ਤੇ ਵੀ ਅਸਰ ਪਵੇਗਾ। ਰਿਜ਼ਵਾਨ ਨੇ ਕਿਹਾ ਕਿ ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਸੰਨੀ ‘ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ।

ਇਹ ਵੀ ਪੜ੍ਹੋ –   ਪਾਕਿਸਤਾਨ ਲਈ ਜਾਸੂਸੀ ਕਰਦੇ ਸਾਬਕਾ ਇੰਜੀਨੀਅਰ ਨੂੰ ਅਦਾਲਤ ਨੇ ਸੁਣਾਈ ਸਜ਼ਾ, ਲਗਾਇਆ ਜੁਰਮਾਨਾ

 

Exit mobile version