The Khalas Tv Blog Punjab 24 ਘੰਟੇ ਅੰਦਰ ਸੰਨੀ ਦਿਉਲ ਦੇ 56 ਕਰੋੜ ਦੇ ਬੰਗਲੇ ਦੀ ਨਿਲਾਮੀ ਰੁਕੀ ! ਬੈਂਕ ਨੇ ਦਿੱਤੀ ਇਹ ਸਫਾਈ ! ਕਾਂਗਰਸ ਨੇ ਚੁੱਕੇ ਸਵਾਲ
Punjab

24 ਘੰਟੇ ਅੰਦਰ ਸੰਨੀ ਦਿਉਲ ਦੇ 56 ਕਰੋੜ ਦੇ ਬੰਗਲੇ ਦੀ ਨਿਲਾਮੀ ਰੁਕੀ ! ਬੈਂਕ ਨੇ ਦਿੱਤੀ ਇਹ ਸਫਾਈ ! ਕਾਂਗਰਸ ਨੇ ਚੁੱਕੇ ਸਵਾਲ

ਬਿਉਰੋ ਰਿਪੋਰਟ : ਬਾਲੀਵੁੱਡ ਅਦਾਕਾਰ ਸੰਨੀ ਦਿਉਲ ਨੂੰ ਗ਼ਦਰ- 2 ਨੇ 18 ਸਾਲ ਬਾਅਦ ਸੁਪਰ ਹਿੱਟ ਫ਼ਿਲਮ ਦਿੱਤੀ । ਐਤਵਾਰ ਨੂੰ ਸੰਨੀ ਦਿਉਲ ਦੇ 56 ਕਰੋੜ ਦੇ ਬੰਗਲੇ ਦੀ ਨਿਲਾਮੀ ਦੇ ਨੋਟਿਸ ਨੇ ਉਨ੍ਹਾਂ ਦੀ ਮਜ਼ੇ ਨੂੰ ਧੁੰਦਲਾ ਕਰ ਦਿੱਤਾ ਸੀ ਪਰ ਹੁਣ ਖ਼ਬਰ ਆ ਰਹੀ ਹੈ ਬੈਂਕ ਆਫ਼ ਬੜੋਦਾ ਨੇ ਨੋਟਿਸ ਨੂੰ ਵਾਪਸ ਲੈ ਲਿਆ ਹੈ । ਬੈਂਕ ਆਫ਼ ਬੜੋਦਾ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਇਹ ਨੋਟਿਸ ਤਕਨੀਕੀ ਕਾਰਨਾਂ ਦੀ ਵਜ੍ਹਾ ਕਰਕੇ ਵਾਪਸ ਲਿਆ ਗਿਆ ਹੈ ਜਿਸ ‘ਤੇ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਟਵੀਟ ਕਰਕੇ ਸਵਾਲ ਚੁੱਕੇ ਹਨ ।

ਜੈਰਾਮ ਰਮੇਸ਼ ਨੇ ਟਵੀਟ ਕਰਕੇ ਚੁੱਕੇ ਸਵਾਲ

ਸੋਮਵਾਰ ਸਵੇਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਟਵੀਟ ਕਰਦੇ ਹੋਏ ਲਿਖਿਆ ‘ਕੱਲ੍ਹ ਦੁਪਹਿਰ ਨੂੰ ਦੇਸ਼ ਨੂੰ ਪਤਾ ਚੱਲਿਆ ਕਿ ਬੈਂਕ ਆਪ ਬੜੋਦਾ ਨੇ ਬੀਜੇਪੀ ਦੇ ਐੱਮ ਪੀ ਸੰਨੀ ਦਿਉਲ ਦਾ ਜੁਹੂ ਸਥਿਤ ਬੰਗਲਾ ਈ-ਨਿਲਾਮੀ ਦੇ ਲਈ ਰੱਖਿਆ ਹੈ ਕਿਉਂਕਿ ਉਨ੍ਹਾਂ ਨੇ ਬੈਂਕ ਦੇ 56 ਕਰੋੜ ਰੁਪਏ ਨਹੀਂ ਦਿੱਤੇ ਹਨ । ਅੱਜ ਸਵੇਰ 24 ਘੰਟੇ ਤੋਂ ਘੱਟ ਸਮੇਂ ਵਿੱਚ ਦੇਸ਼ ਨੂੰ ਪਤਾ ਲੱਗਿਆ ਹੈ ਕਿ ਬੈਂਕ ਆਫ਼ ਬੜੋਦਾ ਨੇ ਤਕਨੀਕੀ ਕਾਰਨਾਂ ਨਾਲ ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਤਕਨੀਕੀ ਕਾਰਨਾਂ ਨੂੰ ਕਿਸੇ ਨੇ ਟ੍ਰਿਗਰ ਕੀਤਾ ?’

ਐਤਵਾਰ ਨੂੰ ਪਬਲਿਸ਼ ਹੋਇਆ ਸੀ ਇਹ ਨੋਟਿਸ

ਇਸ ਤੋਂ ਪਹਿਲਾਂ ਐਤਵਾਰ ਨੂੰ ਪਬਲਿਸ਼ ਹੋਏ ਨੋਟਿਸ ਦੇ ਮੁਤਾਬਿਕ ਸੰਨੀ ਦਿਉਲ ਨੇ 56 ਕਰੋੜ ਦਾ ਲੋਨ ਲਿਆ ਸੀ । ਇਸ ਨੂੰ ਵਾਪਸ ਨਹੀਂ ਦਿੱਤਾ ਗਿਆ । ਲੋਨ ਨਾ ਦੇ ਪਾਉਣ ਦੀ ਵਜ੍ਹਾ ਕਰਕੇ 25 ਸਤੰਬਰ ਨੂੰ ਬੰਗਲੇ ਦੀ ਨਿਲਾਮੀ ਦੀ ਤਰੀਕ ਰੱਖੀ ਗਈ ਹੈ। ਬੈਂਕ ਨੇ ਸੰਨੀ ਦੇ ਲੋਨ ਰਿਕਵਰੀ ਦੇ ਨੋਟਿਸ ਦਾ ਵਿਗਿਆਪਨ ਵੀ ਛਾਪਿਆ ਸੀ । ਇਸ ਵਿੱਚ ਸੰਨੀ ਦਿਉਲ ਦੇ ਗਰੰਟਰ ਉਨ੍ਹਾਂ ਦੇ ਪਿਤਾ ਧਰਮਿੰਦਰ ਸਨ ।

400 ਕਰੋੜ ਕਮਾਉਣ ਵੱਲ ਫ਼ਿਲਮ ਗ਼ਦਰ 2

ਸੰਨੀ ਦੀ ਫ਼ਿਲਮ ਗ਼ਦਰ 2 ਜ਼ਬਰਦਸਤ ਕਮਾਈ ਕਰ ਰਹੀ ਹੈ । ਐਤਵਾਰ ਨੂੰ ਫ਼ਿਲਮ ਨੇ 41 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ । ਇਸ ਦੇ ਨਾਲ 10 ਦਿਨਾਂ ਦੇ ਅੰਦਰ ਫ਼ਿਲਮ ਨੇ ਕੁੱਲ ਕਮਾਈ 377.20 ਕਰੋੜ ਰੁਪਏ ਹੋ ਗਈ ਹੈ । ਇਹ ਅੰਕੜੇ ਆਪਣੇ ਆਪ ਵਿੱਚ ਇਤਿਹਾਸ ਹਨ । ਤਕਰੀਬਨ 70 ਤੋਂ 80 ਕਰੋੜ ਵਿੱਚ ਬਣੀ ਫ਼ਿਲਮ ਹੁਣ 400 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਦੀ ਤਿਆਰੀ ਵਿੱਚ ਹੈ ।

Exit mobile version