The Khalas Tv Blog Punjab ਸਿੱਧੂ ਤੋਂ ਬਾਅਦ ਹੁਣ ਜਾਖੜ ਨੇ ਕਹਿ ਦਿੱਤੀ ਕੈਪਟਨ ਨੂੰ ਇਹ ਵੱਡੀ ਗੱਲ
Punjab

ਸਿੱਧੂ ਤੋਂ ਬਾਅਦ ਹੁਣ ਜਾਖੜ ਨੇ ਕਹਿ ਦਿੱਤੀ ਕੈਪਟਨ ਨੂੰ ਇਹ ਵੱਡੀ ਗੱਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਤੋਂ ਬਾਅਦ ਵਾਪਸ ਆ ਕੇ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡਾ ਬਿਆਨ ਦਿੱਤਾ ਹੈ। ਜਾਖੜ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਇਕੱਲੇ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਹਨ ਤੇ ਜਲਦ ਹੀ ਪੰਜਾਬ ਦੇ ਕਾਂਗਰਸ ਕਲੇਸ਼ ਉੱਤੇ ਹਾਈਕਮਾਂਡ ਫੈਸਲਾ ਕਰੇਗੀ।ਜਾਖੜ ਨੇ ਕਿਹਾ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣਾ ਗਲਤ ਹੈ ਤੇ ਗਲਤ ਹਮੇਸ਼ਾ ਗਲਤ ਹੁੰਦਾ ਹੈ।

ਜਾਖੜ ਨੇ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਦੇ ਆਲੇ ਦੁਆਲੇ ਦੇ ਗਲਤ ਸਲਾਹਕਾਰ ਅਜਿਹੇ ਫੈਸਲੇ ਲੈ ਰਹੇ ਹਨ ਕਿ ਮੁੱਖ ਮੰਤਰੀ ਦਫਤਰ ਨੂੰ ਕਸੂਤੇ ਹਾਲਾਤ ਵਿਚ ਫਸਾ ਰਹੇ ਹਨ। ਉਹਨਾਂ ਕਿਹਾ ਕਿ ਇਹ ਗਲਤ ਲੋਕ ਪਿਛਲੇ ਕੁਝ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਢੁੱਕ ਗਏ ਹਨ ਤੇ ਇਹਨਾਂ ਕਰ ਕੇ ਗਲਤ ਫੈਸਲੇ ਕੀਤੇ ਜਾ ਰਹੇ ਹਨ।

Exit mobile version