The Khalas Tv Blog India ਜਾਖੜ ਨੇ ਨਹੀਂ ਦਿੱਤਾ ਅਸਤੀਫ਼ਾ ! ਜਨਰਲ ਸਕੱਤਰ ਨੇ ਦੱਸਿਆ ਅਫਵਾਹ ! ਇਸ ਵਜ੍ਹਾ ਨਾਲ ਅਸਤੀਫ਼ੇ ਦੀ ਖ਼ਬਰ ਨਸ਼ਰ
India Punjab

ਜਾਖੜ ਨੇ ਨਹੀਂ ਦਿੱਤਾ ਅਸਤੀਫ਼ਾ ! ਜਨਰਲ ਸਕੱਤਰ ਨੇ ਦੱਸਿਆ ਅਫਵਾਹ ! ਇਸ ਵਜ੍ਹਾ ਨਾਲ ਅਸਤੀਫ਼ੇ ਦੀ ਖ਼ਬਰ ਨਸ਼ਰ

ਬਿਉਰੋ ਰਿਪੋਰਟ – ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ (SUNIL JAKHAR) ਨੇ ਅਸਤੀਫ਼ਾ ਦੀ ਖ਼ਬਰ ਨੂੰ ਪਾਰਟੀ ਦੇ ਆਗੂਆਂ ਨੇ ਅਫਵਾਹ ਦੱਸਿਆ ਹੈ । ਹਾਲਾਂਕਿ ਸੁਨੀਲ ਜਾਖੜ ਨੇ ਆਪ ਆਕੇ ਇਸ ਦਾ ਖੰਡਨ ਨਹੀਂ ਕੀਤਾ,ਪਰ ਉਨ੍ਹਾਂ ਦੀ ਟੀਮ ਅਸਤੀਫ਼ੇ ਦੇ ਖ਼ਬਰ ਨੂੰ ਅਫਵਾਹ ਦੱਸ ਰਹੀ ਹੈ । ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਇੱਕ ਟੀਵੀ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ ਜਾਖੜ ਦੇ ਅਸਤੀਫ਼ੇ ਨੂੰ ਗਲਤ ਦੱਸਦੇ ਹੋਏ ਇਸ ਨੂੰ ਕੁਝ ਲੋਕਾਂ ਦੀ ਸ਼ਰਾਰਤ ਦੱਸਿਆ ਹੈ ।

ਸਰੀਨ ਨੇ ਕਿਹਾ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਪਾਰਟੀ ਨਾਲ ਕੋਈ ਨਰਾਜ਼ਗੀ ਨਹੀਂ ਹੈ ਨਾ ਹੀ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ । ਮੈਂ ਅਤੇ ਪਾਰਟੀ ਦੇ ਹੋਰ ਅਹੁਦੇਦਾਰ ਕੁਝ ਦਿਨ ਪਹਿਲਾਂ ਸੁਨੀਲ ਜਾਖੜ ਦੇ ਨਾਲ ਦਿੱਲੀ ਵਿੱਚ ਹਾਈਕਮਾਂਡ ਦੇ ਨਾਲ ਮੀਟਿੰਗ ਕਰਕੇ ਆਏ ਹਾਂ । ਅਸੀਂ ਇੱਕ ਟੀਮ ਦੇ ਰੂਪ ਵਿੱਚ ਕੰਮ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ ।

ਇਸ ਤੋਂ ਇਲਾਵਾ ਪੰਜਾਬ ਬੀਜੇਪੀ ਦੇ ਇੱਕ ਹੋਰ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੀ ਸੁਨੀਲ ਜਾਖੜ ਦੇ ਅਸਤੀਫ਼ੇ ਨੂੰ ਅਫਵਾਹ ਦੱਸ ਦੇ ਹੋਏ ਕਿਹਾ ਮੈਂ 2 ਦਿਨ ਪਹਿਲਾਂ ਹੀ ਜਾਖੜ ਸਾਬ੍ਹ ਨੂੰ ਮਿਲਿਆ ਸੀ ਉਨ੍ਹਾਂ ਨੇ ਪਾਰਟੀ ਨੂੰ ਅੱਗੇ ਵਧਾਉਣ ਦੀ ਗੱਲ ਕਹੀ ਸੀ । ਗਰੇਵਾਲ ਨੇ ਕਿਹਾ ਮੇਰੀ ਦਿਲੀ ਇੱਛਾ ਹੈ ਕਿ ਉਹ ਹੀ ਪ੍ਰਧਾਨ ਰਹਿਣ । ਉਨ੍ਹਾਂ ਵਿੱਚ ਪਾਰਟੀ ਨੂੰ ਅੱਗੇ ਵਧਾਉਣ ਦੀ ਕਾਬਲੀਅਤ ਹੈ । ਪਰ ਵੱਡਾ ਸਵਾਲ ਇਹ ਹੈ ਕਿ ਜਾਖੜ ਦੇ ਅਸਤੀਫ਼ੇ ਦੀ ਖ਼ਬਰ ਉੱਠੀ ਕਿੱਥੋਂ ?

ਇਸ ਮੀਟਿੰਗ ਤੋਂ ਜਾਖੜ ਦੇ ਅਸਤੀਫ਼ੇ ਦੇ ਖ਼ਬਰ ਫੈਲੀ

ਦਰਅਸਲ ਬੀਤੇ ਦਿਨ ਪੰਜਾਬ ਬੀਜੇਪੀ ਦੀ ਮਹਾਸੰਗਠਨ ਵੱਲੋਂ ਮੀਟਿੰਗ ਦੱਸੀ ਗਈ ਸੀ । ਇਸ ਮੀਟਿੰਗ ਵਿੱਚ ਜਾਖੜ ਨਹੀਂ ਪਹੁੰਚੇ ਸਨ ਸੂਤਰਾਂ ਮੁਤਾਬਿਕ ਜਦੋਂ ਜਾਖੜ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਮੈਂ ਕਿਸੇ ਰੁਝੇਵੇ ਦੀ ਵਜ੍ਹਾ ਕਰਕੇ ਮੀਟਿੰਗ ਵਿੱਚ ਨਹੀਂ ਆ ਸਕਦਾ ਹਾਂ । ਹਾਲਾਂਕਿ ਖਬਰਾਂ ਇਹ ਵੀ ਆ ਰਹੀਆਂ ਸਨ ਜਲੰਧਰ ਵੈਸਟ ਜ਼ਿਮਨੀ ਚੋਣ ਤੋਂ ਬਾਅਦ ਜਾਖੜ ਨੇ ਪੀਐੱਮ ਮੋਦੀ ਅਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਉਹ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਦੇ ਅਹੁਦੇ ਲਈ ਜ਼ਿਆਦਾ ਦਿਲਚਸਪ ਨਹੀਂ ਹਨ।

ਬਿੱਟੂ ਤੋਂ ਨਰਾਜ਼ ਸਨ ਜਾਖੜ

ਸੂਤਰਾਂ ਮੁਤਾਬਿਕ ਜਾਖੜ ਰਵਨੀਤ ਬਿੱਟੂ ਦੇ ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਨੂੰ ਲੈਕੇ ਜਾਖੜ ਨਾਖੁਸ਼ ਸਨ । ਲੋਕਸਭਾ ਚੋਣਾਂ ਦੌਰਾਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਿੱਟੂ ਦਾ ਇੱਕ ਆਡੀਓ ਜਾਰੀ ਕੀਤਾ ਸੀ ਜਿਸ ਵਿੱਚ ਉਹ ਜਾਖੜ ‘ਤੇ ਇਲਜ਼ਾਮ ਲੱਗਾ ਰਹੇ ਸਨ ਕਿ ਉਨ੍ਹਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦੇ ਹੋਏ ਪਾਰਟੀ ਦਾ ਨੁਕਸਾਨ ਕੀਤਾ ਅਤੇ ਹੁਣ ਬੀਜੇਪੀ ਦਾ ਨੁਕਸਾਨ ਕਰ ਰਹੇ ਹਨ ।

ਇਸੇ ਸਾਲ ਜਾਖੜ ਦਾ ਕਾਰਜਕਾਲ ਖਤਮ ਹੋਣਾ ਹੈ

ਸੁਨੀਲ ਜਾਖੜ ਨੂੰ 4 ਜੁਲਾਈ 2023 ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲੀ ਸੀ । ਦੱਸਿਆ ਜਾ ਰਿਹਾ ਹੈ ਕਿ ਦਸੰਬਰ ਵਿੱਚ ਪੰਜਾਬ ਬੀਜੇਪੀ ਦੇ ਪ੍ਰਧਾਨ ਦਾ ਕਾਰਜਕਾਲ ਖਤਮ ਹੋ ਰਿਹਾ ਹੈ । ਬੀਜੇਪੀ ਜਿਸ ਤਰ੍ਹਾਂ ਨਾਲ ਬਿੱਟੂ ਨੂੰ ਪ੍ਰਮੋਟ ਕਰ ਰਹੀ ਹੈ ਅਤੇ ਉਹ ਕਾਂਗਰਸ ਖਿਲਾਫ ਅਟੈਕਿੰਗ ਹਨ ਉਨ੍ਹਾਂ ਨੂੰ ਅਗਲੇ ਪ੍ਰਧਾਨ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ । ਇਸ ਤੋਂ ਇਲਾਵਾ ਰਵਨੀਤ ਬਿੱਟੂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਦੇ ਨਜ਼ਦੀਕੀ ਵੀ ਹਨ ।

Exit mobile version