The Khalas Tv Blog Punjab ‘ਕਿਸਾਨ ਆਗੂ ਟਰੈਕਟਰ ਤੇ ਜਾਂਦੇ ਹਨ ਫਾਰਚੂਨਰ ਲੈਕੇ ਆਉਂਦੇ ਹਨ’! ‘ਖਾਤੇ ਸਾਰਿਆਂ ਦੇ ਫਰੋਲੇ ਜਾਣਗੇ’!
Punjab

‘ਕਿਸਾਨ ਆਗੂ ਟਰੈਕਟਰ ਤੇ ਜਾਂਦੇ ਹਨ ਫਾਰਚੂਨਰ ਲੈਕੇ ਆਉਂਦੇ ਹਨ’! ‘ਖਾਤੇ ਸਾਰਿਆਂ ਦੇ ਫਰੋਲੇ ਜਾਣਗੇ’!

ਬਿਉਰੋ ਰਿਪੋਰਟ – ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ( Bjp President Sunil Jakhar) ਦੇ ਕਿਸਾਨ ਆਗੂਆਂ ਖਿਲਾਫ਼ ਬਿਆਨ ਲਗਾਤਾਰ ਤਿੱਖੇ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਸਾਨਾਂ (Farmer Protest) ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਮੈਂ ਹਰਾ ਪਰਨਾ ਪਾ ਲਵਾ ਤਾਂ ਵੱਖ ਨਹੀਂ ਹੁੰਦਾ, ਜੇਕਰ ਤੁਸੀਂ ਕਹੋ ਕਿ ਮੈਂ ਕਿਸਾਨਾਂ ਦਾ ਆਗੂ ਹਾਂ ਤਾ ਤੁਸੀਂ ਸੱਚੇ ਕਿਵੇਂ ਹੋ ਸਕਦੇ ਹੋ। ਉਨ੍ਹਾਂ ਕਿਹਾ ਕਿਸਾਨਾਂ ਦੇ ਲੀਡਰਾਂ ਨੂੰ ਲੈਕੇ ਲੋਕ ਪਿੰਡ ਵਿੱਚ ਕਹਿੰਦੇ ਹਨ ਅਸੀਂ ਜਾਂਦੇ ਸੀ ਬੱਸ ‘ਤੇ, ਆਗੂ ਟਰੈਕਟਰ ‘ਤੇ ਜਾਂਦੇ ਸਨ, ਪਰ ਆਉਂਦੇ ਸਨ ਫਾਰਚੂਨਰ ਉੱਤੇ। ਜੇਕਰ ਹਿਸਾਬ ਹੋਇਆ ਤਾਂ ਖਾਤੇ ਸਾਰਿਆਂ ਦੇ ਫਰੋਲੇ ਜਾਣਗੇ। ਇੰਨਾਂ ਦਾ ਸ਼ਾਂਤੀਪੂਰਨ ਪ੍ਰਦਰਸ਼ਨ, ਕੇਜਰੀਵਾਲ ਦੇ ਕੱਟਰ ਇਮਾਨਦਾਰ ਨਾਅਰੇ ਵਰਗਾ ਹੈ। ਜਾਖੜ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਘੇਰਿਆ।

ਸੁਨੀਲ ਜਾਖੜ ਨੇ ਕਿਹਾ ਫਰੀਦਕੋਟ ਤੋਂ ਸਾਡੇ ਉਮੀਦਵਾਰ ਹੰਸ ਰਾਜ ਹੰਸ ਨਾਲ ਕਿਸਾਨ ਮਾੜਾ ਵਤੀਰਾ ਕਰਦੇ ਹਨ, ਜੇਕਰ ਮੈਂ ਹੁੰਦਾ ਤਾਂ ਛਿੱਤਰੋ ਛਿਤਰੀ ਹੋ ਜਾਣਾ ਸੀ। ਉਨ੍ਹਾਂ ਕਿਹਾ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਹਨ ਜਾਖੜ ਹੁਣ ਬੋਲ ਰਹੇ ਹਨ ਪਹਿਲਾਂ ਲੋਕ ਇੰਨਾਂ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੁੰਦੇ ਸੀ ਹੁਣ ਅਸੀਂ ਸ਼ਰਾਫਤ ਦੇ ਨਾਲ ਕਾਲਰ ਵਿੱਚ ਹੱਥ ਪਾ ਦਿੰਦੇ ਹਾਂ। ਜਾਖੜ ਨੇ ਕਿਹਾ ਪਹਿਲਾਂ 1 ਮਹੀਨੇ ਟ੍ਰੇਨ ਟਰੈਕ ਜਾਮ ਕਰਕੇ ਤੁਸੀਂ ਸਨਅਤ ਦਾ ਨੁਕਸਾਨ ਕੀਤਾ ਹੁਣ 3 ਮਹੀਨੇ ਤੋਂ ਸੜਕ ਰੋਕ ਕੇ ਗਰੀਬਾਂ ਦਾ ਨੁਕਸਾਨ ਕਰ ਰਹੇ ਹੋ। ਮੁੱਖ ਮੰਤਰੀ ਕਹਿੰਦੇ ਸਨ ਕਿ ਉਹ ਕਿਸਾਨਾਂ ਦੇ ਵਕੀਲ ਹਨ, ਉਨ੍ਹਾਂ ਨੂੰ ਜ਼ਰੂਰਤ ਸੀ ਕਿਸਾਨਾਂ ਨੂੰ ਸਮਝਾਉਣ ਦੀ, ਪਰ ਉਨ੍ਹਾਂ ਨੇ ਕੋਈ ਫਰਜ਼ ਨਹੀਂ ਨਿਭਾਇਆ।

‘ਜਿੰਨਾਂ ਕੋਲ ਤੁਸੀਂ ਇਨਸਾਫ ਮੰਗਣ ਗਏ ਉਹ ਤਾਂ ਕਾਤਲ ਹਨ’

ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਿਸ਼ਾਨੇ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਲਿਆ। ਜਾਖੜ ਨੇ ਕਿਹਾ ਕਿ ਤੁਸੀਂ ਆਪਣੇ ਪੁੱਤਰ ਦੇ ਇਨਸਾਫ ਦੇ ਲਈ ਕਾਂਗਰਸ ਦੇ ਬੁਲਾਰੇ ਬਣੇ ਹੋਏ ਹੋ, ਪਰ ਕਾਂਗਰਸ ਅਤੇ ਆਪ ਤਾਂਂ ਮਿਲੇ ਹੋਏ ਹਨ, ਇੰਨਾਂ ਕੋਲੋ ਤੁਸੀਂ ਕੀ ਇਨਸਾਫ ਭਾਲ ਰਹੇ ਹੋ । ਦਿੱਲੀ ਵਿੱਚ ਮਿਲੇ ਹੋਏ ਹਨ ਤਾਂ ਪੰਜਾਬ ਵਿੱਚ ਕਿਵੇਂ ਵੱਖ ਹੋ ਸਕਦੇ ਹਨ।

‘ਸਿਰਫ਼ ਜਥੇਦਾਰ ਹਰਪ੍ਰੀਤ ਸਿੰਘ ਮੇਰੇ ਹੱਕ ਵਿੱਚ ਖੜੇ ਹੋਏ’

ਸੁਨੀਲ ਜਾਖੜ ਨੇ ਕਾਂਗਰਸ ਨੂੰ ਘੇਰ ਦੇ ਹੋਏ ਕਿਹਾ ਤੁਸੀਂ ਮੇਰੀ ਹਿੰਦੂ ਹੋਣ ‘ਤੇ ਸਵਾਲ ਚੁੱਕਿਆ ਇਸੇ ਲਈ ਮੁੱਖ ਮੰਤਰੀ ਨਹੀਂ ਬਣਨ ਦਿੱਤਾ। ਪਰ ਤੁਹਾਨੂੰ ਜਵਾਬ ਤਤਕਾਲੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਸੀ ਕਿ ਮੁੱਖ ਮੰਤਰੀ ਕਿਸੇ ਵੀ ਧਰਮ ਦਾ ਹੋ ਸਕਦਾ ਹੈ ਪਰ ਉਹ ਇਮਾਨਦਾਰ ਹੋਣਾ ਚਾਹੀਦਾ ਹੈ। ਇਹ ਹੀ ਤਾਂ ਪੰਜਾਬ ਦੀ ਖੂਬਸੂਰਤੀ ਹੈ। ਇਸ ਤੋਂ ਬਾਅਦ ਜਾਖੜ ਨੇ ਕਾਂਗਰਸ ਦੇ ਟਿਕਟ ਵੰਡ ‘ਤੇ ਸਵਾਲ ਚੁੱਕੇ, ਉਨ੍ਹਾਂ ਕਿਹਾ ਪੰਜਾਬ ਕਾਂਗਰਸ ਦੇ ਮੌਜੂਦਾ ਆਗੂ ਕਿਸੇ ਨੂੰ ਟਿਕਟ ਦੇ ਕੇ ਮਾਰ ਰਹੇ ਕਿਸੇ ਦੀ ਟਿਕਟ ਕੱਟ ਕੇ ਮਾਰ ਰਹੇ ਹਨ। ਉਨ੍ਹਾਂ ਨੇ ਸੰਗਰੂਰ ਅਤੇ ਪਟਿਆਲਾ ਸੀਟ ਦਾ ਉਦਾਹਰਨ ਦਿੱਤੀ। ਸੰਗਰੂਰ ਦੇ ਆਗੂ ਨੂੰ ਹਰਾਉਣ ਦੇ ਲਈ ਸ੍ਰੀ ਆਨੰਦਪੁਰ ਸਾਹਿਬ ਭੇਜ ਦਿੱਤਾ,ਦੋਆਬੇ ਦੇ ਆਗੂ ਨੂੰ ਸੰਗਰੂਰ ਭੇਜ ਦਿੱਤਾ।

ਇਹ ਵੀ ਪੜ੍ਹੋ –   ਬੀਜੇਪੀ ਉਮੀਦਵਾਰ ਨੇ ਮਜ਼ਦੂਰ-ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ! ਕਿਸਾਨ ਆਗੂ ਨੇ ਵੀ ਜਿੱਤ ਦੀ ਅਰਦਾਸ ਕੀਤੀ! ਵੇਖ ਕੇ ਸਾਰੇ ਹੈਰਾਨ

 

Exit mobile version