The Khalas Tv Blog Punjab ਸੁਨੀਲ ਜਾਖੜ ਨੇ DM ਰੰਧਾਵਾ ਦੇ ਪਰਿਵਾਰ ਲਈ ਮੰਗੀ ਵਿਸ਼ੇਸ਼ ਸੁਰੱਖਿਆ
Punjab

ਸੁਨੀਲ ਜਾਖੜ ਨੇ DM ਰੰਧਾਵਾ ਦੇ ਪਰਿਵਾਰ ਲਈ ਮੰਗੀ ਵਿਸ਼ੇਸ਼ ਸੁਰੱਖਿਆ

ਚੰਡੀਗੜ੍ਹ (26 ਮਾਰਚ, 2026): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਦੀ ਸੁਰੱਖਿਆ ਦਾ ਗੰਭੀਰ ਮੁੱਦਾ ਚੁੱਕਿਆ ਹੈ। ਜਾਖੜ ਨੇ ਇਲਜ਼ਾਮ ਲਾਇਆ ਕਿ ਇੱਕ ਪਾਸੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਦੇ ਸਮਰਥਕ ਅੱਜ ਵੀ ‘ਉਸਦੀ ਸੋਚ ’ਤੇ ਪਹਿਰਾ ਦੇਣ’ ਦੇ ਨਾਅਰੇ ਲਗਾ ਰਹੇ ਹਨ, ਜਦਕਿ ਦੂਜੇ ਪਾਸੇ ਸਰਕਾਰ ਨੇ ਪੀੜਤ ਪਰਿਵਾਰ ਦੀ ਸੁਰੱਖਿਆ ਲਈ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ।

ਜਾਖੜ ਨੇ ਸਰਕਾਰ ਦੀ ਸੋਚ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਬੇਹੱਦ ਅਫ਼ਸੋਸਨਾਕ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਉੱਚ ਅਧਿਕਾਰੀ ਪਰਿਵਾਰ ਨਾਲ ਦੁੱਖ ਵੰਡਾਉਣ ਨਹੀਂ ਪਹੁੰਚਿਆ। ਉਨ੍ਹਾਂ ਡੀਐਮ ਦੀ ਪਤਨੀ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਮਾਂ ਦੁਰਗਾ ਦੇ ਆਸ਼ੀਰਵਾਦ ਨਾਲ ‘ਕਲਯੁਗ ਦੇ ਪਾਪੀਆਂ’ ਵਿਰੁੱਧ ਨਿਡਰ ਹੋ ਕੇ ਲੜ ਰਹੀ ਹੈ। 

ਉਨ੍ਹਾਂ ਕਿਹਾ ਕਿ ਜੋ ਪਰਿਵਾਰ ਸਰਕਾਰ ਦੇ ਜਬਰ ਅੱਗੇ ਝੁਕਿਆ ਨਹੀਂ, ਉਹ ਜਾਣਦਾ ਹੈ ਕਿ ਗਗਨਦੀਪ ਸਿੰਘ ਇੱਕ ਸੱਚੇ ਅਤੇ ਇਮਾਨਦਾਰ ਅਫ਼ਸਰ ਸਨ।

ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਅਪੀਲ

ਭਾਜਪਾ ਪ੍ਰਧਾਨ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮਨ-ਮੁਟਾਵ ਭੁਲਾ ਕੇ ਇੱਕ ਇਮਾਨਦਾਰ ਅਫ਼ਸਰ ਨੂੰ ਇਨਸਾਫ਼ ਦਿਵਾਉਣ ਲਈ ਇੱਕਜੁੱਟ ਹੋਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅੱਜ ਗਗਨਦੀਪ ਰੰਧਾਵਾ ਨੂੰ ਇਨਸਾਫ਼ ਨਾ ਮਿਲਿਆ, ਤਾਂ ਭਵਿੱਖ ਵਿੱਚ ਕੋਈ ਵੀ ਅਧਿਕਾਰੀ ਇਮਾਨਦਾਰੀ ਦਾ ਪੱਲਾ ਫੜਨ ਦਾ ਹੌਸਲਾ ਨਹੀਂ ਕਰੇਗਾ। ਜਾਖੜ ਨੇ ਦੁਹਰਾਇਆ ਕਿ ਭਾਜਪਾ ਨਿਆਂ ਮਿਲਣ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖੇਗੀ।

 

Exit mobile version