The Khalas Tv Blog Punjab ਬੇਜ਼ੁਬਾਨ ਬੱਚੀ ਨਾਲ ਹੋਇਆ ਮਾੜਾ !
Punjab

ਬੇਜ਼ੁਬਾਨ ਬੱਚੀ ਨਾਲ ਹੋਇਆ ਮਾੜਾ !

ਬਿਉਰੋ ਰਿਪੋਰਟ : ਕਪੂਰਥਲਾ ਜ਼ਿਲ੍ਹੇ ਵਿੱਚ ਹੈਵਾਨੀਅਤ ਦੀਆਂ ਹੱਦਾਂ ਪਾਰ ਹੋ ਗਈਆਂ ਹਨ । ਸੁਲਤਾਨਪੁਰ ਲੋਧੀ ਦੇ ਪਿੰਡ ਜਬੋਸੁਧਾਰ ਵਿੱਚ 9 ਸਾਲ ਦੀ ਬੇਜ਼ੁਬਾਨ ਬੱਚੀ ਨਾਲ ਅਜਿਹਾ ਜ਼ੁਲਮ ਕਿ ਸੁਣ ਕੇ ਵੀ ਮਨ ਗੁੱਸੇ ਨਾਲ ਭਰ ਜਾਵੇ। ਬੋਲਣ ਤੋਂ ਅਸਮਰੱਥ ਬੱਚੀ ਨਾਲ ਜ਼ਬਰ ਜਨਾਹ ਵਰਗਾ ਘਿਨੌਣਾ ਜੁਰਮ ਹੋਇਆ ਹੈ । ਹੈਰਾਨੀ ਦੀ ਗੱਲ ਇਹ ਹੈ ਜਿਸ ਮੁਲਜ਼ਮ ਨੇ ਇਸ ਨੂੰ ਅੰਜਾਮ ਦਿੱਤਾ ਉਹ ਆਪ ਬੱਚੀ ਨੂੰ ਘਰ ਛੱਡ ਕੇ ਗਿਆ । ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੋਸਕੋ ਐਕਟ ਦੇ ਤਹਿਤ FIR ਦਰਜ ਕਰ ਲਈ ਹੈ । IPC ਅਤੇ CRPC ਦੇ ਤਹਿਤ ਬਣੇ ਨਵੇਂ ਕਾਨੂੰਨ ਮੁਤਾਬਿਕ ਜੇਕਰ ਕਿਸੇ ਨਾਬਾਲਿਗ ਨਾਲ ਜ਼ਬਰ ਜਨਾਹ ਦਾ ਮਾਮਲਾ ਆਉਂਦਾ ਹੈ ਤਾਂ ਉਸ ਨੂੰ ਫਾਂਸ ਦੀ ਸਜ਼ਾ ਵੀ ਹੋ ਸਕਦੀ ਹੈ।

ਮਾਲਕ ਸੁੱਤੀ ਹੋਈ ਬੱਚੀ ਨੂੰ ਚੁੱਕ ਕੇ ਲੈ ਗਿਆ

ਜਾਣਕਾਰੀ ਦੇ ਮੁਤਾਬਿਕ ਸੁਲਤਾਨਪੁਰ ਲੋਧੀ ਦੇ ਪਿੰਡ ਜਬੋਸੁਧਾਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ । ਦੇਰ ਰਾਤ ਉਸ ਦੇ ਨਾਲ 9 ਸਾਲ ਦੀ ਬੱਚੀ ਸੁੱਤੀ ਹੋਈ ਸੀ । ਜੋ ਬੋਲ ਅਤੇ ਸੁਣ ਨਹੀਂ ਸਕਦੀ ਸੀ । ਅੱਧੀ ਰਾਤ ਨੂੰ ਮਕਾਨ ਮਾਲਿਕ ਉਸ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਅਤੇ ਉਸ ਦੇ ਨਾਲ ਜ਼ਬਰ ਜਨਾਹ ਵਰਗਾ ਘਿਨੌਣਾ ਅਪਰਾਧ ਕੀਤਾ । ਜਦੋਂ ਮੁਲਜ਼ਮ ਘਿਨੌਣਾ ਅਪਰਾਧ ਕਰਨ ਤੋਂ ਬਾਅਦ ਬੱਚੀ ਨੂੰ ਛੱਡਣ ਦੇ ਲਈ ਆਇਆ ਤਾਂ ਉਸ ਦੀ ਨੀਂਦ ਖੁੱਲ ਗਈ ਅਤੇ ਮੁਲਜ਼ਮ ਫਰਾਰ ਹੋ ਗਿਆ।

ਮੈਡੀਕਲ ਕਰਵਾ ਕੇ ਮੁਲਜ਼ਮਾਂ ਖਿਲਾਫ FIR ਕੀਤੀ

ਪੀੜਤ ਬੱਚੀ ਦੇ ਪਿਤਾ ਦੀ ਸ਼ਿਕਾਇਤ ‘ਤੇ ਸੁਲਤਾਨਪੁਰ ਲੋਧੀ ਪੁਲਿਸ ਨੇ ਫੌਰਨ ਕਾਰਵਾਈ ਕਰਦੇ ਹੋਏ ਬੱਚੀ ਦਾ ਮੈਡੀਕਲ ਕਰਵਾਇਆ ਅਤੇ ਜ਼ਬਰ ਜਨਾਹ ਦੇ ਮੁਲਜ਼ਮ ਵਿਅਕਤੀ ਖਿਲਾਫ ਪੋਸਕੋ ਐਕਟ ਦੇ ਤਹਿਤ FIR ਦਰਜ ਕਰ ਦਿੱਤੀ ਹੈ । DSP ਬਬਨਦੀਪ ਨੇ ਦੱਸਿਆ ਕਿ ਮੁਲਜ਼ਮਾਂ ਦੀ ਤਲਾਸ਼ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।

Exit mobile version