The Khalas Tv Blog Punjab ਅੱਧੀ ਰਾਤ ਕਿਸਾਨਾਂ ਨੂੰ ਫੋਨ ਆਇਆ ਫਿਰ ਸਭ ਕੁਝ ਖਤਮ ! ਸਵੇਰੇ ਪਰਿਵਾਰ ਦੇ ਹੋਸ਼ ਉੱਡ ਗਏ
Punjab

ਅੱਧੀ ਰਾਤ ਕਿਸਾਨਾਂ ਨੂੰ ਫੋਨ ਆਇਆ ਫਿਰ ਸਭ ਕੁਝ ਖਤਮ ! ਸਵੇਰੇ ਪਰਿਵਾਰ ਦੇ ਹੋਸ਼ ਉੱਡ ਗਏ

ਬਿਉਰੋ ਰਿਪੋਰਟ : ਸੁਲਤਾਨਪੁਰ ਲੋਧੀ ਦੇ ਪਿੰਡ ਹੁਸੈਨਪੁਰ ਬੁੱਲੇ ਵਿੱਚ ਕਿਸਾਨ ਦਾ ਬੇਰਹਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ । ਮ੍ਰਿਤਕ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਿਆ ਹੈ,ਸਿਰ ‘ਤੇ ਵੀ ਜਖਮ ਦੇ ਨਿਸ਼ਾਨ ਹਨ । ਘਟਨਾ ਦੀ ਇਤਲਾਹ ਮਿਲ ਦੇ ਹੀ ਥਾਣਾ ਕਬੀਰਪੁਰ ਪੁਲਿਸ ਨੇ ਕਿਸਾਨ ਦੀ ਲਾਸ਼ ਨੁੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

DSP ਬਬਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਦੇ ਰੂਪ ਵਿੱਚ ਹੋਈ ਹੈ ਉਸ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪਿੰਡ ਹੁਸੈਨਪੁਰ ਬੁੱਲੇ ਦਾ ਰਹਿਣ ਵਾਲਾ ਸੀ । ਪੁਲਿਸ ਦੀ ਟੀਮ ਗੰਭੀਰਤਾ ਦੇ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਿਕ ਕਿਸਾਨ ਬਲਵੀਰ ਸਿੰਘ ਨੂੰ ਦੇਰ ਰਾਤ ਤਕਰੀਬਨ ਡੇਢ ਵਜੇ ਕਿਸੇ ਦੀ ਫੋਨ ਕਾਲ ਆਈ ਜਿਸ ਦੇ ਬਾਅਦ ਉਹ ਘਰੋ ਚੱਲਾ ਗਿਆ । ਸਵੇਰੇ ਪਤਾ ਚੱਲਿਆ ਕਿ ਬਲਬੀਰ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਭਰਾ ਨੂੰ ਮੋਟਰ ਦੇ ਕੋਲ ਮਿਲੀ ਉਹ ਖੂਨ ਨਾਲ ਭਿੱਜਿਆ ਹੋਇਆ ਸੀ ।

ਪਿੰਡ ਵਾਲਿਆਂ ਨੇ ਵਾਰਦਾਤ ਦੀ ਇਤਲਾਹ ਪੁਲਿਸ ਨੂੰ ਦਿੱਤੀ ਜਿਸ ਦੇ ਬਾਅਦ DSP ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਗਿਆ । ਕਿਸਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕੀਤੀ ਗਈ ਹੈ। ਕਿਸਾਨ ਬਲਬੀਰ ਸਿੰਘ ਦੇ ਕਤਲ ਦੇ ਪਿੱਛੇ ਕੋਈ ਨਿੱਜੀ ਦੁਸ਼ਮਣੀ ਸੀ ਜਾਂ ਫਿਰ ਜ਼ਮੀਨੀ ਵਿਵਾਦ ਮੌਤ ਦੀ ਵਜ੍ਹਾ ਬਣੀ । ਪੁਲਿਸ ਆਲੇ-ਦੁਆਲੇ ਦੇ ਲੋਕਾਂ ਤੋਂ ਇਲਾਵਾ ਰਿਸ਼ਤੇਦਾਰਾਂ ਤੋਂ ਪੁੱਛ-ਗਿੱਛ ਕਰ ਰਹੀ ਹੈ ।

Exit mobile version