The Khalas Tv Blog Punjab ਪਹਿਲੇ ਦਿਨ ਕਾਲਜ ਜਾ ਰਿਹਾ ਸੀ ਨੌਜਵਾਨ! ਇੱਕ ਖ਼ਬਰ ਨੇ ਪਰਿਵਾਰ ਦਾ ਕਲੇਜਾ ਬਾਹਰ ਕੱਢ ਦਿੱਤਾ!
Punjab

ਪਹਿਲੇ ਦਿਨ ਕਾਲਜ ਜਾ ਰਿਹਾ ਸੀ ਨੌਜਵਾਨ! ਇੱਕ ਖ਼ਬਰ ਨੇ ਪਰਿਵਾਰ ਦਾ ਕਲੇਜਾ ਬਾਹਰ ਕੱਢ ਦਿੱਤਾ!

Sultanpur Lodhi Boy Dies in Tragic Road Accident on First Day of College

ਸੁਲਤਾਨਪੁਰ ਲੋਧੀ (Sultanpur Lodhi ) ਤੋਂ ਡੱਲਾ ਰੋਡ ਸਥਿਤ ਇੱਕ ਪੈਟ੍ਰੋਲ ਪੰਪ (Petrol Pump) ਨੇੜੇ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਉਸ ਦਾ ਸਾਥੀ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਵਦੀਪ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 10 ਸਾਲ ਸੀ ਅਤੇ ਉਹ ਸੁਲਤਾਨਪੁਰ ਲੋਧੀ ਦੇ ਮੁਹੱਲਾ ਸੈਂਟਰ ਟਾਊਨ ਦਾ ਵਸਨੀਕ ਸੀ।

ਮ੍ਰਿਤਕ ਨਵਦੀਪ ਸਿੰਘ ਮਲਸੀਆਂ ਵਿੱਚ ਏਪੀਜੇ ਨਰਸਿੰਗ ਕਾਲਜ (APJ Nursing College) ਵਿੱਚ ਨਰਸਿੰਗ ਦੀ ਪੜ੍ਹਾਈ ਕਰਦਾ ਸੀ ਅਤੇ 2 ਮਹੀਨੇ ਦੀ ਟਰੇਨਿੰਗ ਤੋਂ ਬਾਅਦ ਅੱਜ ਪਹਿਲੇ ਦਿਨ ਆਪਣੇ ਸਾਥੀ ਅਜੇ ਵਾਸੀ ਪਿੰਡ ਜੈਨ ਪੁਰ ਨਾਲ ਮੋਟਰਸਾਈਕਲ ‘ਤੇ ਕਾਲਜ ਜਾ ਰਿਹਾ ਸੀ।

ਨਵਦੀਪ ਸਿੰਘ ਜਦੋਂ ਡੱਲਾ ਰੋਡ ਨੇੜੇ ਪਟਰੋਲ ਪੰਪ ਕੋਲ ਪਹੁੰਚੇ ਤਾਂ ਅੱਗਿਓਂ ਅਚਾਨਕ ਇੱਕ ਟਿੱਪਰ ਆ ਗਿਆ। ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਨਵਦੀਪ ਸਿੰਘ ਹੇਠਾਂ ਡਿੱਗ ਗਿਆ। ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਦੂਜਾ ਨੌਜਵਾਨ ਅਜੇ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ।

ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਜਿਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖ਼ਲ ਕਰਾਇਆ ਗਿਆ। ਡਾਕਟਰਾਂ ਨੇ ਨਵਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਜ਼ਖ਼ਮੀ ਅਜੇ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ।

ਸੁਣੋ ਪੰਜਾਬ ਦੀਆਂ ਤਾਜ਼ਾ ਖ਼ਬਰਾਂ –

VIDEO – ਪੰਜਾਬ ਦੀਆਂ ਵੱਡੀਆਂ ਖ਼ਬਰਾਂ । ਹਰਸ਼ਰਨ ਕੌਰ । 24 April 2024

Exit mobile version