The Khalas Tv Blog Punjab ਭਾਜਪਾ ਨੂੰ ਮਿਲਿਆ ਬਲ, ਸਾਬਕਾ ਅਕਾਲੀ ਪਾਰਟੀ ‘ਚ ਹੋਇਆ ਸ਼ਾਮਲ
Punjab

ਭਾਜਪਾ ਨੂੰ ਮਿਲਿਆ ਬਲ, ਸਾਬਕਾ ਅਕਾਲੀ ਪਾਰਟੀ ‘ਚ ਹੋਇਆ ਸ਼ਾਮਲ

ਬਿਉਰੋ ਰਿਪੋਰਟ – ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਅਕਾਲੀ ਦਲ ਦੇ ਸਾਬਕਾ ਕੌਮੀ ਉੱਪ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ 2 ਦਿਨ ਪਹਿਲਾਂ ਹੀ ਅਕਾਲੀ ਦਲ ਤੋਂ ਅਸਤੀਫ਼ਾ ਦਿੱਤਾ ਸੀ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਗਰਚਾ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਸੁਖਵਿੰਦਰਪਾਲ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ।

1996 ਵਿੱਚ ਅਕਾਲੀ ਦਲ ਨਾਲ ਜੁੜੇ

ਸੁਖਵਿੰਦਰਪਾਲ ਸਿੰਘ ਗਰਚਾ 1996 ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ SGPC ਪ੍ਰਧਾਨ ਗੁਰਚਰਨ ਸਿੰਘ ਟੋਹੜਾ ਦੀ ਅਗਵਾਈ ਵਿੱਚ ਪਾਰਟੀ ਨਾਲ ਜੁੜੇ ਸਨ। ਜਦੋਂ ਅਕਾਲੀ ਦਲ ਅਤੇ ਬੀਜੇਪੀ ਦਾ ਗਠਜੋੜ ਸੀ ਤਾਂ ਗਰਚਾ ਦੇ ਬੀਜੇਪੀ ਦੇ ਆਗੂਆਂ ਨਾਲ ਚੰਗੇ ਸਬੰਧ ਸਨ। ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਉਹ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼ਾਮਲ ਹੋਇਆ ਹਾਂ।

ਇਹ ਵੀ ਪੜ੍ਹੋ –  ਅੰਮ੍ਰਿਤਪਾਲ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਨੇ ਦਿੱਤਾ ਵੱਡਾ ਬਿਆਨ

 

Exit mobile version