The Khalas Tv Blog Punjab ਸੁਖਰਾਜ ਸਿੰਘ ਨਿਆਮੀਵਾਲਾ ਵਾਲੇ ਦਾ ਵੱਡਾ ਐਲਾਨ, ਗਿੱਦੜਬਾਹਾ ਤੋਂ ਲੜਨਗੇ ਜ਼ਿਮਨੀ ਚੋਣ
Punjab

ਸੁਖਰਾਜ ਸਿੰਘ ਨਿਆਮੀਵਾਲਾ ਵਾਲੇ ਦਾ ਵੱਡਾ ਐਲਾਨ, ਗਿੱਦੜਬਾਹਾ ਤੋਂ ਲੜਨਗੇ ਜ਼ਿਮਨੀ ਚੋਣ

ਬਹਿਬਲ ਕਲਾਂ ਗੋਲੀਕਾਂਡ ‘ਚ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਹੈ। ਸੁਖਰਾਜ ਸਿੰਘ ਨਿਆਮੀਵਾਲਾ ਨੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲ਼ੜਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਉਹ ਆਜ਼ਾਦ ਚੋਣ ਲੜਨਗੇ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪੰਥਕ ਉਮੀਦਵਾਰ ਵਜੋਂ ਲੜਾਂਗਾ। ਸੁਖਰਾਜ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ।

ਉਹਨਾਂ ਦਾ ਕਹਿਣਾਂ ਕਿ ਜੇਕਰ ਸਿੱਖ ਸੰਗਤਾ ਉਹਨਾਂ ਨੂੰ ਹਹੁਕਮ ਕਰਦੀਆਂ ਅਤੇ ਉਹਨਾਂ ਦਾ ਸਾਥ ਦਿੰਦੀਆਂ ਤਾਂ ਉਹਨਾਂ ਵੱਲੋਂ ਗਿੱਦੜਬਾਹਾ ਲੋਕ ਸਭਾ ਹਲਕੇ ਤੋਂ ਜਿਮਨੀ ਚੋਣ ਲੜੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਇਨਸਾਫ ਨਹੀਂ ਦਿੰਦਿਆ ਤਾਂ ਇਨਸਾਫ ਲੈਣ ਲਈ ਸਾਨੂੰ ਖੁਦ ਉਹਨਾਂ ‘ਚ ਜਾਣਾ ਪਵੇਗਾ।

ਸੁਖਰਾਜ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਚੋਣ ਲੜਨ ਦਾ ਮਨ ਬਣਾਇਆ ਗਿਆ ਹੈ ਤਾਂ ਕੌਂਮ ਦੇ ਮਸਲਿਆ ਨੂੰ ਹੱਲ ਕਰਵਾਉਣ ਲਈ, ਕੌਂਮ ਦੀ ਅਵਾਜ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਸਾਨੂੰ ਖੁਦ ਨੂੰ ਵਿਧਾਨ ਸਭਾ ਦਾ ਰੁਖ ਕਰਨਾਂ ਚਾਹੀਦਾ। ਉਹਨਾਂ ਕਿਹਾ ਕਿ ਕੁਝ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਪੂਰਨ ਭਰੋਸਾ ਦਵਾਇਆ ਗਿਆ ਹੈ ਉਹ ਅਗਾਮੀਂ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਦਾ ਸਾਥ ਦੇਣਗੇ।

ਉਹਨਾਂ ਕਿਹਾ ਕਿ ਕਰੀਬ 9 ਸਾਲ ਬੀਤ ਜਾਣ ਬਾਅਦ ਵੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦਾ ਇਨਸਾਫ ਨਹੀਂ ਹੋਇਆ। ਬੇਅਦਬੀ ਤੇ ਗੋਲੀਕਾਂਡ ਮਾਮਲਿਆ ਦੇ ਇਨਸਾਫ ਨੂੰ ਅਦਾਰ ਬਣਾ ਕੇ ਪਹਿਲਾਂ ਕਾਂਗਰਸ ਪਾਰਟੀ ਨੇ 5 ਸਾਲ ਰਾਜ ਕੀਤਾ। ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਵੀ ਕਰੀਬ ਢਾਈ ਸਾਲ ਬੀਤ ਗਏ, ਪਰ ਕਿਸੇ ਨੇ ਵੀ ਕੌਮ ਨੂੰ ਇਨਸਾਫ ਦੇਣ ਵੱਲ ਇਕ ਵੀ ਕਦਮ ਨਹੀਂ ਵਧਾਇਆ।

ਸੁਖਰਾਜ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਖਿਲਾਫ 3 ਮੁਕਦਮੇਂ 295ਏ ਤਹਿਤ ਦਰਜ ਹਨ, ਪਰ ਪੰਜਾਬ ਸਰਕਾਰ ਦਾ ਗ੍ਰਹਿ ਸਕੱਤਰ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਡੇਰਾ ਮੁਖੀ ਖਿਲਾਫ ਧਾਰਾ 295ਏ ਤਹਿਤ ਕਾਰਵਾਈ ਸੁਰੂ ਕਰਨ ਲਈ ਮਨਜੂਰੀ ਨਹੀਂ ਦੇ ਰਹੇ। ਉਹਨਾਂ ਕਿਹਾ ਕਿ ਇਸ ਸਭ ਤੋਂ ਸਾਫ ਜਾਹਰ ਹੈ ਕਿ ਸਰਕਾਰ ਸਿੱਖ ਕੌਮ ਨੂੰ ਇਨਸਾਫ ਨਹੀਂ ਦੇਣਾਂ ਚਹਾਉਂਦੀ ਇਸੇ ਲਈ ਉਹਨਾਂ ਵੱਲੋਂ ਵੱਖ ਵੱਖ ਸਿੱਖ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਚੋਣ ਮੈਦਾਨ ਵਿਚ ਉਤਰਨ ਦਾ ਮਨ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਸੰਗਤਾਂ ਨੇ ਸਾਥ ਦਿੱਤਾ ਤਾਂ ਉਹ ਗਿਦੜਬਾਹਾ ਤੋਂ ਵਿਧਾਨ ਸਭਾ ਦੀ ਜਿਮਨੀ ਚੋਣ ਲੜ ਕੇ ਵਿਧਾਨ ਸਭਾ ਜਾਣਗੇ ਅਤੇ ਕੌਮ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੰਮ ਕਰਨਗੇ।

 

Exit mobile version