The Khalas Tv Blog Punjab ਸੁਖਰਾਜ ਸਿੰਘ ਨਿਆਮੀ ਵਾਲੇ ਦਾ ਕੁੰਵਰ ਵਿਜੇ ਪ੍ਰਤਾਪ ’ਤੇ ਵੱਡਾ ਇਲਜ਼ਾਮ
Punjab

ਸੁਖਰਾਜ ਸਿੰਘ ਨਿਆਮੀ ਵਾਲੇ ਦਾ ਕੁੰਵਰ ਵਿਜੇ ਪ੍ਰਤਾਪ ’ਤੇ ਵੱਡਾ ਇਲਜ਼ਾਮ

ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਮੁੱਖ ਆਗੂ ਅਤੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀ ਵਾਲੇ ਨੇ ਕੁੰਵਰ ਵਿਜੇ ਪ੍ਰਤਾਪ ’ਤੇ ਵੱਡਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਜੇ ਪ੍ਰਤਾਪ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਟੀਮ ਦਾ ਚੀਫ਼ ਸੀ।

ਨਿਆਮੀ ਵਾਲਾ ਨੇ ਕਿਹਾ ਕਿ ਵਿਜੇ ਪ੍ਰਤਾਪ ਨੇ ਕੇਸ ਨਾਲ ਛੇੜਛਾੜ ਕੀਤੀ ਅਤੇ ਮੇਰੇ ਪਿਤਾ ਦਾ ਕੇਸ ਖਰਾਬ ਕਰ ਦਿੱਤਾ। ਵਿਜੇ ਪ੍ਰਤਾਪ ਨੇ ਦੋਸ਼ੀਆਂ ਨੂੰ ਬਚਾਇਆ। ਇਹ ਇਲਜ਼ਾਮ ਬਹਿਬਲ ਕਲਾਂ ਗੋਲੀਕਾਂਡ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਸੁਖਰਾਜ ਸਿੰਘ ਦੇ ਪਿਤਾ ਸ਼ਹੀਦ ਹੋਏ ਸਨ।

ਉਨ੍ਹਾਂ ਮੁਤਾਬਕ ਜਾਂਚ ਟੀਮ ਦੇ ਮੁਖੀ ਹੋਣ ਕਰਕੇ ਵਿਜੇ ਪ੍ਰਤਾਪ ਨੇ ਮਾਮਲੇ ਨੂੰ ਠੀਕ ਤਰੀਕੇ ਨਾਲ ਨਹੀਂ ਚਲਾਇਆ। ਇਸ ਨਾਲ ਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਰੁਕਾਵਟ ਪਈ। ਸੁਖਰਾਜ ਸਿੰਘ ਨੇ ਕਿਹਾ ਕਿ ਕੇਸ ਨੂੰ ਖਰਾਬ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਬਿਆਨ ਇਨਸਾਫ ਲਈ ਚੱਲ ਰਹੀ ਲੜਾਈ ਨਾਲ ਸਬੰਧਿਤ ਹੈ ਅਤੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਦੱਸ ਦਈਏ ਕਿ ਲੰਘੇ ਕੱਲ੍ਹ ਹੀ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਰਸਮੀ ਤੌਰ ’ਤੇ ਭਾਜਪਾ ’ਚ ਸ਼ਾਮਲ ਹੋ ਗਏ ਸਨ

Exit mobile version