The Khalas Tv Blog Punjab ਸੁਖਬੀਰ ਸਿੰਘ ਬਾਦਲ ਨੂੰ ਸੁਖਪਾਲ ਸਿੰਘ ਖਹਿਰਾ ਦਾ ਜੁਆਬ
Punjab

ਸੁਖਬੀਰ ਸਿੰਘ ਬਾਦਲ ਨੂੰ ਸੁਖਪਾਲ ਸਿੰਘ ਖਹਿਰਾ ਦਾ ਜੁਆਬ

‘ਦ ਖਾਲਸ ਬਿਊਰੋ:ਕੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਪੰਥਕ ਇੱਕਠ ਦਾ ਨਾਲ ਹੀ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਸੀ,ਜਿਸ ਕਾਰਣ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਰਾਹੀਂ ਤੰਜ ਕਸਿਆ ਹੈ।ਉਹਨਾਂ ਕਿਹਾ ਹੈ ਕਿ ਭਾਵੇਂ ਮੈਂ “ਬੰਦੀ ਸਿੱਖਾਂ” ਦੀ ਰਿਹਾਈ ਦੀ ਪੰਥਕ ਜਥੇਬੰਦੀਆਂ ਦੀ ਮੰਗ ਦਾ ਪੂਰਾ ਸਮਰਥਨ ਕਰਦਾ ਹਾਂ ਪਰ ਮੈਂ ਸਵਾਲ ਕਰਦਾ ਹਾਂ ਕਿ ਉਸ ਨੇ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਨਿਰਦੋਸ਼ ਸਿੱਖਾਂ ‘ਤੇ ਯੁਏਪੀਏ ਦੇ ਕੇਸ ਕਿਉਂ ਪਾਏ? ਬਾਦਲ ਸ਼ਾਸਨ ਦੌਰਾਨ ਸਿਰਫ਼ ਸਾਹਿਤ ਦੇ ਆਧਾਰ ‘ਤੇ ਅਰਵਿੰਦਰ ਅਤੇ ਹੋਰਾਂ ਨੂੰ ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਸ ਤੋਂ ਪਹਿਲਾਂ ਵੀ ਖਹਿਰਾ ਨੇ ਇੱਕ ਹੋਰ ਟਵੀਟ ਕੀਤਾ ਸੀ ਤੇ ਸੁਖਬੀਰ ਬਾਦਲ ਤੇ ਵਰਦਿਆਂ ਉਸ ਨੂੰ ਸਵਾਲ ਕੀਤਾ ਸੀ ਕਿ ਕੀ ਇੱਕ ਮਜ਼ਾਕ ਹੈ?ਤੁਸੀਂ ਸਭ ਤੋਂ ਵੱਧ ਉਹਨਾਂ “ਬੰਦੀ-ਸਿੱਖਾਂ” ਦੀ ਗੱਲ ਕਰ ਰਹੇ ਹੋ,ਜਿਹਨਾਂ ਲਈ ਤੁਸੀਂ ਅਤੇ ਤੁਹਾਡੇ ਪਿਤਾ ਜੀ ਨੇ, 1984 ਵਿੱਚ ਦਰਬਾਰ ਸਾਹਿਬ ‘ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ 15 ਸਾਲ ਸੱਤਾ ਵਿੱਚ ਰਹਿੰਦਿਆਂ ਕੁਝ ਨਹੀਂ ਕੀਤਾ।ਕਿਰਪਾ ਕਰਕੇ ਇਸ ਮੁੱਦੇ ਨੂੰ ਉਠਾਉਣ ਤੋਂ ਪਹਿਲਾਂ ਅੰਦਰ ਵੱਲ ਦੇਖੋ ਕਿ ਤੁਸੀਂ ਬਰਾਬਰ ਦੇ ਦੋਸ਼ੀ ਹੋ!

Exit mobile version