‘ਦ ਖ਼ਾਲਸ ਬਿਊਰੋ:- 2 ਜੁਲਾਈ ਨੂੰ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਵਤਵੰਤ ਸਿੰਘ ਪੰਨੂੰ ਦਾ ਸਾਥੀ ਦੱਸੇ ਜਾ ਰਹੇ ਜੁਗਿੰਦਰ ਗੁੱਜਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਅੱਜ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜੋਗਿੰਦਰ ਗੁੱਜਰ ਦੀ ਹਮਾਇਤ ਵਿੱਚ ਉਸ ਦੇ ਹਲਕਾ ਭੁਲੱਥ ਪਿੰਡ ਅਕਾਲੇ ਪਹੁੰਚੇ ਕੇ ਤੱਥਾਂ ਦੇ ਅਧਾਰ ‘ਤੇ ਪਰਿਵਾਰਿਕ ਮੈਂਬਰਾਂ ਸਮੇਤ ਸਮੂਹ ਪਿੰਡ ਵਾਸੀਆਂ ਤੋਂ ਗੁੱਜਰ ਦੀ ਜਿੰਦਗੀ ਬਾਰੇ ਜਾਣਕਾਰੀ ਵੀ ਲਈ ਗਈ ਅਤੇ ਗੁੱਜਰ ਖਿਲਾਫ ਧੱਕੇਸ਼ਾਹੀ ਨਾਲ UAPA ਕਾਨੂੰਨ ਲਾਗੂ ਕਰਨ ਦਾ ਸਖਤ ਵਿਰੋਧ ਕੀਤਾ।
ਖਹਿਰਾ ਨੇ ਖੁਲਾਸਾ ਕੀਤਾ ਹੈ ਕਿ ਜੋਗਿੰਦਰ ਗੁੱਜਰ ਨੂੰ ‘ਸਿੱਖਸ ਫਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਪੰਨੂੰ ਨਾਲ ਸਬੰਧ ਜੋੜ ਕੇ UAPA ਦੇ ਤਹਿਤ ਧੱਕੇਸ਼ਾਹੀ ਨਾਲ ਪਰਚਾ ਕਰਕੇ DSP ਭਲਾਥ ਨੇ ਫਸਾਇਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਪੰਜਾਬ ਅੰਦਰ ਧੱਕੇਸ਼ਾਹੀ ਦਾ ਹੋਣਾ ਕਾਨੂੰਨ ਦਾ ਦੁਰਉਪਯੋਗ ਹੈ।
ਵਿਧਾਇਕ ਖਹਿਰਾ ਨੇ ਕਿਹਾ ਕਿ 65 ਸਾਲਾ ਜੋਗਿੰਦਰ ਸਿੰਘ ਗੁੱਜਰ ਇੱਕ ਸਾਧਾਰਣ ਇਨਸਾਨ ਹੈ। ਜਿਸ ‘ਤੇ ਪੰਜਾਬ ਪੁਲਿਸ ਨੇ ਦਿੱਲੀ ਏਜੰਸੀਆਂ ਦੇ ਨਿਸ਼ਾ-ਨਿਰਦੇਸ਼ਾਂ ਦੇ ਅਧਾਰ ‘ਤੇ ਇਹ ਕਾਨੂੰਨ ਠੋਕਿਆ ਹੈ।
ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜੋਗਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ, ਉਹਨਾਂ ਕਿਹਾ ਕਿ ਜੇਕਰ ਜੋਗਿੰਦਰ ਸਿੰਘ ਨੂੰ ਸਿਹਤ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਹੋਈ ਤਾਂ ਉਸ ਜ਼ਿੰਮੇਵਾਰ ਕੈਪਟਨ ਸਰਕਾਰ ਹੋਵੇਗੀ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਾਂਗਰਸੀ ਆਗੂ ਅਤੇ ਰਿਟਾਇਰਡ ਜੱਜ ਜਸਟਿਸ ਮਹਿਤਾਬ ਸਿੰਘ ਗਿੱਲ ਕੋਲੋਂ ਕਰਵਾਈ ਜਾਵੇ। ਜਿੰਨਾਂ ਨੇ ਨਾਜਾਇਸ ਫਸਾਏ ਗਏ ਕਈ ਬੇਕਸੂਰੇ ਲੋਕਾਂ ਨੂੰ ਅਕਾਲੀ ਸਰਕਾਰ ਦੇ ਰਾਜ ਵਿੱਚ ਛੁਡਵਾਇਆ ਹੈ।
ਸੁਖਪਾਲ ਸਿੰਘ ਖਹਿਰਾ ਨੇ ਪੰਨੂੰ ਨੂੰ ਵੀ ਕਿਹਾ ਕਿ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਜਾਣਬੁੱਝ ਕੇ ਟਾਰਗੇਟ ਨਾ ਕੀਤਾ ਜਾਵੇ।
ਗੁੱਜਰ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਕਹਿਣੈ ਕਿ ਜੋਗਿੰਦਰ ਸਿੰਘ ਗੁੱਜਰ ਨਿਰਦੋਸ਼ ਹੈ ਉਸ ਨੂੰ ਜਾਣ-ਬੁੱਝ ਕੇ ਫਸਾਇਆ ਗਿਆ ਹੈ, ਉਹਨਾਂ ਕੈਪਟਨ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਜੋਗਿੰਦਰ ਸਿੰਘ ‘ਤੇ ਲੱਗੇ ਇਲਜ਼ਾਮਾਂ ਦਾ ਵੇਰਵਾ
- ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਜਦੋਂ ਸਵਿਟਜ਼ਰਲੈਂਡ ਵਿੱਚ ‘ਸਿੱਖ ਫਾਰ ਜਸਟਿਸ’ ਨੇ ਭਾਰਤ ਦਾ ਝੰਡਾ ਫਾੜਿਆ ਸੀ ਅਤੇ ਉਸ ਵੇਲੇ ਭਾਰਤ ਖਿਲਾਫ ਕਈ ਤਕਰੀਰਾਂ ਵੀ ਕੀਤੀਆਂ ਸਨ, ਜਿਸ ਵਿੱਚ ਪੁਲਿਸ ਦੇ ਰਿਕਾਰਡ ਵਿੱਚ ਇੱਕ ਫੋਟੋ ਨੱਥੀ ਕੀਤੀ ਗਈ ਹੈ। ਖਹਿਰਾ ਨੇ ਕਿਹਾ ਕਿ ਪਰ ਇਸ ਫੋਟੋ ਵਿੱਚ ਸਾਨੂੰ ਜੋਗਿੰਦਰ ਸਿੰਘ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ।
- ਦੂਸਰਾ ਇਟਲੀ ਗੁਰਦੁਆਰਾ ਸਾਹਿਬ ਵਿੱਚ ‘ਸਿੱਖਸ ਫਾਰ ਜਸਟਿਸ’ ਨਾਲ ਸਬੰਧਿਤ ਕਿਸੇ ਵਿਅਕਤੀ ਨੂੰ ਸਿਰੋਪਾਓ ਪਾਉਣ ਦਾ ਵੀ ਇਲਜ਼ਾਮ ਹੈ
- ਤੀਸਰਾ 200 ਯੂਰੋ ਵੈਸਟਰਯੂਨੀਅਨ ਦੇ ਰਾਹੀ ਟਰਾਂਸਫਰ ਕਰਨ ਦਾ ਵੀ ਇਲਜਾਮ ਹੈ, ਜੋ ਕਿਸੇ ਰਣ ਸਿੰਘ ਨੇ ਸੰਦੀਪ ਸਿੰਘ ਨੂੰ ਦਿੱਤੇ ਸਨ। ਜਿਸ ਨੇ ਪੈਸੇ ਟਰਾਂਸਫਰ ਕਰਕੇ ਸਕਰੀਨ ਸ਼ੌਟ ਲੈ ਕੇ ਫੋਨ ਜੋਗਿਦਰ ਸਿੰਘ ਨੂੰ ਫੜਾ ਦਿੱਤਾ, ਜਿਸ ਕਰਕੇ ਉਸ ਦਾ UAPA ਦੇ ਤਹਿਤ ਚਲਾਨ ਕਰ ਦਿੱਤਾ। ਹਾਲਾਂਕਿ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਜੋਗਿੰਦਰ ਸਿੰਘ ਨੂੰ ਫੋਨ ਚਲਾਉਣ ਬਾਰੇ ਕੋਈ ਬਹੁਤੀ ਜਾਣਕਾਰੀ ਹੀ ਨਹੀਂ ਸੀ ।
ਇਸ ਤੋਂ ਇਲਾਵਾਂ ਖਹਿਰਾ ਨੇ ਦੱਸਿਆ ਕਿ ਇਸ ਤਰ੍ਹਾਂ ਇੱਕਲਾ ਜੋਗਿੰਦਰ ਸਿੰਘ ਨਹੀਂ ਬਲਕਿ ਪਤਾ ਨਹੀਂ ਪੰਜਾਬ ਅੰਦਰ ਕਿੰਨੇ ਕੁ ਸਿੱਖ ਨੌਜਵਾਨਾਂ ‘ਤੇ UAPA ਦੇ ਤਹਿਤ ਪਰਚੇ ਕੀਤੇ ਗਏ ਹਨ।