The Khalas Tv Blog Punjab ਸੁਖਪਾਲ ਸਿੰਘ ਖਹਿਰਾ ਨੇ ਫ਼ਿਰ ਤੋਂ ਚੁੱਕਿਆ ਬੇਅਦਬੀ ਮਸਲਾ  
Punjab

ਸੁਖਪਾਲ ਸਿੰਘ ਖਹਿਰਾ ਨੇ ਫ਼ਿਰ ਤੋਂ ਚੁੱਕਿਆ ਬੇਅਦਬੀ ਮਸਲਾ  

‘ਦ ਖ਼ਾਲਸ ਬਿਊਰੋ :ਭੁੱਲਥ ਹਲਕੇ ਤੋਂ ਜਿੱਤ ਹਾਸਲ ਕਰਨ ਵਾਲੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਬੇਅਦ ਬੀ ਦੇ ਮਸਲੇ ਨੂੰ ਫ਼ਿਰ ਤੋਂ ਚੁੱਕਿਆ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦ ਬੀ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਵੱਲੋ ਮਾ ਰੇ ਗਏ ਨਿਰਦੋਸ਼ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਧਰਨਾ ਦੇ ਰਹੇ ਸੁਖਰਾਜ ਸਿੰਘ ਦਾ ਸਾਥ ਦੇਣ ਦਾ ਐਲਾਨ ਕੀਤਾ। ਉਹਨਾਂ ਆਪਣੇ ਇਲਾਕੇ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਉਹਨਾਂ ਤੇ ਵਿਸ਼ਵਾਸ ਕੀਤਾ ਤੇ ਦੁਬਾਰਾ ਜਿਤਾਇਆ।

ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕੀ ਪੰਜਾਬ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੋਸ਼ੀਆਂ ਨੂੰ ਸ ਜ਼ਾਵਾਂ ਦਿਵਾਏਗੀ ਅਤੇ ਪੀੜਤਾਂ ਨੂੰ ਇਨਸਾਫ਼ ਮਿਲੇਗਾ। ਆਪ ਦੀ ਜਿੱਤ ਨੂੰ ਉਹਨਾਂ ਪੰਜਾਬ ਵਿੱਚ ਇੱਕ ਨਵੇਂ ਸਮੇਂ ਦੀ ਸ਼ੁਰੂਆਤ ਦਸਿਆ ਹੈ।ਬੇਅਦ ਬੀ ਮਸਲਾ,ਗੋ ਲੀ ਕਾਂਡ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਨੇ ਜੋ ਕਿ ਧਿਆਨ ਮੰਗਦੇ ਨੇ। ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ  ਨੇ ਖੁੱਦ ਸਾਰੇ ਮਾਮਲੇ ਦਾ ਜਾਂਚ ਕੀਤੀ ਹੈ। ਹੁਣ ਤਾਂ ਉਸ ਕੋਲ ਤਾਕਤ ਵੀ ਹੈ ਸੋ ਇਨਸਾਫ ਲਈ ਜਿਆਦਾ ਦੇਰ ਨਹੀਂ ਹੋਣੀ ਚਾਹੀਦੀ।

Exit mobile version