The Khalas Tv Blog Punjab ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤਾ ਦਾਅਵਾ,ਪੰਜਾਬ ਦੀਆਂ ਇਹਨਾਂ ਸਿੱਖਿਆ ਸੰਸਥਾਵਾਂ ਨੇ ਕੀਤਾ ਹੈ ਕਰੋੜਾਂ ਦਾ ਘਪਲਾ
Punjab

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤਾ ਦਾਅਵਾ,ਪੰਜਾਬ ਦੀਆਂ ਇਹਨਾਂ ਸਿੱਖਿਆ ਸੰਸਥਾਵਾਂ ਨੇ ਕੀਤਾ ਹੈ ਕਰੋੜਾਂ ਦਾ ਘਪਲਾ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀਆਂ ਵੱਡੀਆਂ ਸਿੱਖਿਆ ਸੰਸਥਾਵਾਂ ਪੀਟੀਯੂ ਤੇ ਪੀਐਸਬੀਟੀ ‘ਤੇ ਵਿਦਿਆਰਥੀਆਂ ਨਾਲ ਥੋਖਾ ਤੇ ਹੇਰਾਫੇਰੀ ਕਰਨ ਦੇ ਵੱਡੇ ਇਲਜ਼ਾਮ ਲਗਾਏ ਹਨ ।

ਆਪਣੇ ਟਵੀਟ ਵਿੱਚ ਖਹਿਰਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੁਕੇਸ਼ਨ ਵੱਲੋਂ ਕਰਵਾਏ ਗਏ ਇਮਤਿਹਾਨਾਂ ਵਿੱਚ 80% ਵਿਦਿਆਰਥੀਆਂ ਨੂੰ ਪਹਿਲਾਂ ਤਾਂ ਜਾਣਬੁੱਝ ਕੇ ਫੇਲ ਕਰ ਦਿੱਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਮੁੜ ਮੁਲਾਂਕਣ ਦੇ ਚੱਕਰ ਵਿੱਚ ਪਾਇਆ ਜਾ ਸਕੇ ਅਤੇ ਬਾਅਦ ਵਿੱਚ ਫਿਰ ਇਹਨਾਂ ਵਿਦਿਆਰਥੀਆਂ ਨੂੰ ਕਥਿਤ ਮੋਟੀ ਰਿਸ਼ਵਤ ਲੈ ਕੇ ਪਾਸ ਕਰ ਦਿੱਤਾ ਗਿਆ ਹੈ।

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਸਾਰੇ ਘਪਲੇ ਦੀ ਵਿਜੀਲੈਂਸ ਕੋਲੋਂ ਜਾਂਚ ਕਰਵਾਈ ਜਾਵੇ। ਆਪਣੇ ਇਸ ਦਾਅਵੇ ਦੇ ਸਬੂਤਾਂ ਵਜੋਂ ਉਹਨਾਂ ਆਪਣੇ ਟਵੀਟ ਵਿੱਚ ਕੁੱਝ ਦਸਤਾਵੇਜ ਵੀ ਸਾਂਝੇ ਕੀਤੇ ਹਨ।

Exit mobile version