The Khalas Tv Blog Punjab ‘ਆ ਭਗਵੰਤ ਮਾਨਾਂ ਤੈਨੂੰ ਇਤਿਹਾਸ ਸਮਝਾਵਾ ਕਿ “ਐਰਾ ਗੈਰਾ ਨੇਹ ਨੱਥੂ ਖਹਿਰਾ” ਦਾ ਮਤਲਬ ਕੀ ਹੁੰਦਾ ਹੈ’,ਮੰਗ ਮੁਆਫੀ,ਹਿੰਮਤ ਹੈ ਤਾਂ ਕੱਲ LIVE ਹੋ ਕੇ ਪੱਗ ਬੰਨ੍ਹ ਕੇ ਵਿਖਾ !
Punjab

‘ਆ ਭਗਵੰਤ ਮਾਨਾਂ ਤੈਨੂੰ ਇਤਿਹਾਸ ਸਮਝਾਵਾ ਕਿ “ਐਰਾ ਗੈਰਾ ਨੇਹ ਨੱਥੂ ਖਹਿਰਾ” ਦਾ ਮਤਲਬ ਕੀ ਹੁੰਦਾ ਹੈ’,ਮੰਗ ਮੁਆਫੀ,ਹਿੰਮਤ ਹੈ ਤਾਂ ਕੱਲ LIVE ਹੋ ਕੇ ਪੱਗ ਬੰਨ੍ਹ ਕੇ ਵਿਖਾ !

ਬਿਉਰੋ ਰਿਪੋਰਟ : ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਨਿੱਚਰਵਾਰ ਨੂੰ ਵਿਰੋਧੀਆਂ ‘ਤੇ ਦਿੱਤੇ ਬਿਆਨ ‘ਐਰਾ ਗੈਰਾ ਨੱਥੂ ਖਹਿਰੇ’ ਨੂੰ ਸਿੱਖ ਇਤਿਹਾਸ ਦਾ ਅਪਮਾਨ ਦੱਸਿਆ ਹੈ । ਮੁੱਖ ਮੰਤਰੀ ਵੱਲੋਂ ਨਵੇਂ ਸੱਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣ ਵੇਲੇ ਵਿਰੋਧੀਆਂ ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ‘ਤੇ ਤੰਜ ਕੱਸ ਹੋਏ ਕਿਹਾ ਸੀ ਮੈਨੂੰ ਪੰਜਾਬੀਆਂ ਨਾਲ ਪਿਆਰ ਹੈ ਪੰਜਾਬ ਨਾਲ ਪਿਆਰ ਹੈ ਮੈਨੂੰ ‘ਐਰੇ ਗੈਰੇ ਨੱਥੂ ਖਹਿਰੇ’ ਤੋਂ NOC ਲੈਣ ਦੀ ਜ਼ਰੂਰਤ ਨਹੀਂ ਹੈ ।

‘ਸੀਐੱਮ ਮਾਨ ਮੁਆਫੀ ਮੰਗਣ’

ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਦੇ ਆਪਣੇ ਐਕਾਉਂਟ X ‘ਤੇ ਟਵੀਟ ਦੇ ਨਾਲ ਵੀਡੀਓ ਜਾਰੀ ਕਰਦੇ ਹੋਏ ਲਿਖਿਆ ‘ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ‘ਤੇ ਬਹੁਤ ਦੁੱਖ ਹੋਇਆ ਕਿ ਉਸ ਦੇ ਸਿੱਖ ਹੋਣ ਦੇ ਬਾਵਜੂਦ ਇਤਿਹਾਸ ਦਾ ਗਿਆਨ ਨਹੀਂ ਹੈ । ਉਸ ਨੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵੇਲੇ ਸਿੱਖ ਇਤਿਹਾਸ ਦੇ ਸ਼ਹੀਦ ਨੱਥੂ ਖਹਿਰਾ ਦਾ ਮਜ਼ਾਕ ਬਣਾਇਆ । ਜਿਸ ਨੇ ਸ੍ਰੀ ਦਰਬਾਰ ਸਾਹਿਬ ਦੇ ਦੋਸ਼ੀ ਮੱਸਾ ਰੰਘੜ ਨੂੰ ਮਾਰਨ ਵਾਲੇ ਮਹਿਤਾਬ ਸਿੰਘ ਦੇ ਪੁੱਤਰ ਨੂੰ ਬਚਾਉਣ ਦੇ ਲਈ ਆਪਣੀ, ਪੁੱਤਰ, ਭਤੀਜੇ ਅਤੇ ਨੌਕਰ ਦੀ ਕੁਰਬਾਨੀ ਦੇ ਦਿੱਤੀ । ਤੁਸੀਂ ਬਜਰ ਕੁਰਹਿਤ ਕੀਤੀ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਕੋਲੋ ਮੁਆਫੀ ਮੰਗਣੀ ਚਾਹੀਦੀ ਹੈ ।

ਸੁਖਪਾਲ ਖਹਿਰਾ ਨੇ ਕਿਹਾ ਤੁਸੀਂ ਸਾਨੂੰ 100 ਵਾਰ ਗਾਲਾ ਕੱਢੋ, ਪਰ ਸਿੱਖ ਇਤਿਹਾਸ ਦੇ ਬਹਾਦਰਾਂ ਦੀ ਟਿੱਪਣੀ ਬਰਦਾਸ਼ਤ ਨਹੀਂ ਹੈ । ਖਹਿਰਾ ਨੇ ਕਿਹਾ ਮੁੱਖ ਮੰਤਰੀ ਪੂਰੀ ਕਹਾਵਤ ਦੇ ਬਾਰੇ ਨਹੀਂ ਪਤਾ ਹੈ। ਕਹਾਵਤ ਸੀ ‘ਐਰਾ ਗੈਰਾ ਨੇਹ ਨੱਥੂ ਖਹਿਰਾ’ । ਯਾਨੀ ਕੋਈ ‘ਨੱਥਾ ਖਹਿਰਾ’ ਨਹੀਂ ਬਣ ਸਕਦਾ ਹੈ ਜਿਸ ਦਾ ਭਗਵੰਤ ਮਾਨ ਮਜ਼ਾਕ ਉਡਾਉਂਦਾ ਹੈ।

ਖਹਿਰਾ ਦੀ ਮਾਨ ਨੂੰ ਪੱਗ ਵਾਲੀ ਚੁਣੌਤੀ

ਸੁਖਪਾਲ ਸਿੰਘ ਖਹਿਹਾ ਨੇ ਕਿਹਾ ਮੁੱਖ ਮੰਤਰੀ ਮਾਨ ਸਾਡਾ ਮਜ਼ਾਕ ਉਡਾਉਂਦਾ ਹੈ ਕਿ ਸਾਨੂੰ ਪੰਜਾਬੀ ਨਹੀਂ ਆਉਂਦੀ ਹੈ,ਮੈਂ ਪੁੱਛ ਦਾ ਹਾਂ ਤੁਹਾਨੂੰ ਪੱਗ ਬੰਨਣੀ ਆਉਂਦੀ ਹੈ,ਕਿਸੇ ਵੱਲੋਂ ਬੰਨੀ ਪੱਗ ਸਿਰ ‘ਤੇ ਰੱਖ ਲੈਂਦਾ ਹੈ। ਖਹਿਰਾ ਨੇ ਸੀਐੱਮ ਮਾਨ ਨੂੰ ਚੁਣੌਤੀ ਦਿੱਤੀ ਕੱਲ ਲਾਈਵ ਹੋਕੇ ਪੱਗ ਬੰਨ ਕੇ ਵਿਖਾਉ ਲੋਕਾਂ ਨੂੰ ਪਤਾ ਤਾਂ ਚੱਲੇ । ਤੁਸੀਂ ਪੰਜਾਬ ਦੇ ਰਾਜਸਭਾ ਦੇ ਮੈਂਬਰ ਦਿੱਲੀ ਤੋਂ ਲੈਕੇ ਆਏ,ਰੇਰਾ ਦਾ ਚੇਅਰਮੈਨ ਦਿੱਲੀ ਤੋਂ ਲਗਾਇਆ। ਬਾਬਾ ਫਰੀਦ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਦਿੱਲੀ ਤੋਂ ਆਇਆ । 404 ਵੈਟਨਰੀ ਇੰਸਪੈਕਟਰਾਂ ਦੀ ਪੋਸਟਾਂ ਵਿੱਚੋ 134 ਹਰਿਆਣਾ ਦੇ ਰੱਖੇ,PSEB ਦੀ ਚੇਅਰਮੈਨ ਵੀ ਤੁਸੀਂ ਦਿੱਲੀ ਦੀ IAS ਅਫਸਰ ਨੂੰ ਬਣਾਇਆ ।

ਇਹ ਮੱਸਾ ਰੰਘੜ ਦਾ ਪੂਰਾ ਇਤਿਹਾਸ

ਜਦੋਂ ਮੱਸਾ ਰੰਘੜ ਦਰਬਾਰ ਸਾਹਿਬ ਸ਼ਰਾਬ ਪੀਂਦਾ ਅਤੇ ਕੰਜਰੀਆਂ ਨਚਾਉਂਦਾ ਸੀ ਤਾਂ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਮੱਸਾ ਰੰਘੜ ਦੀ ਧੌਣ ਵੱਢ ਦੇ ਨਾਲ ਲੈ ਗਏ ਸਨ । ਜਿਸ ਤੋਂ ਬਾਅਦ ਮੱਸਾ ਰੰਘੜ ਦੇ ਸਹੁਰੇ ਲਾਹੌਰ ਦੇ ਗਵਰਨਰ ਸਾਹਮਣੇ ਪੇਸ਼ ਹੋਏ ਅਤੇ ਕਿਹਾ ਕਿ ਅਸੀਂ ਉਸ ਵੇਲੇ ਤੱਕ ਉਸ ਦਾ ਸਸਕਾਰ ਨਹੀਂ ਕਰਨਾ ਜਦੋਂ ਤੱਕ ਸਾਨੂੰ ਮੱਸਾ ਰੰਘੜ ਦਾ ਸਿਰ ਨਹੀਂ ਲੱਭ ਕੇ ਨਹੀਂ ਦਿੰਦੇ । ਇਸ ਤੋਂ ਜਿੰਨਾਂ ਨੇ ਮੱਸਾ ਰੰਘੜ ਦਾ ਇਹ ਹਾਲ ਕੀਤਾ ਹੈ ਉਨ੍ਹਾਂ ਦੇ ਸਿਰ ਨਹੀਂ ਵੱਢ ਕੇ ਦਿਉ। ਫਿਰ ਫੌਜ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੂੰ ਲੱਭਣ ਲਈ ਚੱਲੀ ਗਈ । ਮਹਿਤਾਬ ਸਿੰਘ ਨੇ ਜਦੋਂ ਵੇਖਿਆ ਕਿ ਕੱਲੇ ਮੈਨੂੰ ਖਾਮਿਆਜਾ ਭੁਗਤਣਾ ਨਹੀਂ ਪੈਣਾ ਮੇਰੇ ਪਰਿਵਾਰ ਅਤੇ ਬੱਚਿਆਂ ਨੂੰ ਵੀ ਭੁਗਤਨਾ ਪਏਗਾ । ਉਸ ਨੇ ਸੋਚ ਵਿਚਾਰਨ ਤੋਂ ਬਾਅਦ ਆਪਣੇ ਪੱਗ ਵੱਟ ਭਰਾ ਨੱਥਾ ਖਹਿਰਾ ਕੋਲ ਗਿਆ ਜੋ ਕਿ ਰਾਜਾਸਾਂਸੀ ਰਹਿੰਦਾ ਸੀ । ਮਹਿਤਾਬ ਨੇ ਨੱਥਾ ਖਹਿਰਾ ਨੂੰ ਕਿਹਾ ਮੇਰਾ 7 ਸਾਲ ਦਾ ਬੱਚਾ ਹੈ ਤੂੰ ਇਸ ਦਾ ਖਿਆਲ ਰੱਖੀ। ਇਸ ਤੋਂ ਬਾਅਦ ਮਹਿਤਾਬ ਸਿੰਘ ਬਿਕਾਨੇਰ ਦੇ ਜੰਗਲਾਂ ਵਿੱਚ ਚੱਲਾ ਗਿਆ ।

ਜਦੋਂ ਫੌਜਦਾਰ ਨੂੰ ਪਤਾ ਚੱਲਿਆ ਕਿ ਨੱਥੇ ਦੇ ਘਰ ਮਹਿਤਾਬ ਸਿੰਘ ਦਾ ਪੁੱਤਰ 7 ਸਾਲ ਦਾ ਰਾਏ ਸਿੰਘ ਹੈ ਤਾਂ ਉਸ ਨੂੰ ਬੁਲਾਇਆ ਅਤੇ ਕਿਹਾ ਅਸੀਂ ਮੱਸਾ ਰੰਘੜ ਦੇ ਕਤਲ ਦੀ ਮਹਿਤਾਬ ਅਤੇ ਉਸ ਦੇ ਪਰਿਵਾਰ ਨੂੰ ਸਜ਼ਾ ਦੇਣੀ ਹੈ । ਨੱਥੂ ਖਹਿਰਾ ਨੇ ਕਿਹਾ ਮੈਂ ਇੱਕ ਸ਼ਰਤ ‘ਤੇ ਸੌਂਪਾਗਾਂ ਕਿ ਤੁਸੀਂ ਕਤਲ ਨਹੀਂ ਕਰੋਗੇ ਤਾਂ ਮੱਸਾ ਰੰਘੜ ਦੇ ਸਾਲੇ ਭੜਕ ਗਏ ਤਾਂ ਫੌਜ ਨੇ ਘੇਰਾ ਪਾ ਲਿਆ। ਨੱਥਾ ਖਹਿਰੇ ਨੇ ਆਪਣੇ ਪੁੱਤਰ,ਭਤੀਜੇ,ਨੌਕਰ ਨਾਲ ਸਲਾਹ ਦਿੱਤੀ ਕਿ ਅਸੀਂ ਮਹਿਤਾਬ ਸਿੰਘ ਨਾਲ ਕੀਤਾ ਵਾਅਦਾ ਕਿਵੇਂ ਨਿਭਾ ਸਕਦੇ ਹਾਂ। ਅਖੀਰਲ ਵਿੱਚ ਨੱਥਾ ਖਹਿਰਾ ਨੇ ਰਾਏ ਸਿੰਘ ਨੂੰ ਮੁਗਲ ਫੌਜਾ ਨੂੰ ਨਹੀਂ ਦਿੱਤਾ ਪਰ ਉਸ ਦਾ ਭਤੀਜਾ,ਪੁੱਤਰ,ਨੌਕਰ ਅਤੇ ਆਪ ਵੀ ਸ਼ਹੀਦ ਹੋ ਗਿਆ । ਇਸ ਦੌਰਾਨ ਰਾਏ ਸਿੰਘ ਵੀ ਜਖਮੀ ਹੋ ਗਿਆ ਉਹ ਹੇਠਾਂ ਡਿੱਗ ਗਿਆ, ਫੌਜ ਨੂੰ ਲੱਗਿਆ ਉਹ ਮਰ ਗਿਆ ਹੈ ਅਤੇ ਚੱਲਾ ਗਏ।

 

Exit mobile version