‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਦਿਆਂ ਇੱਕ ਨੌਜਵਾਨ ਲੜਕੀ ਦੀ ਭਾਵਨਾਤਮਕ ਵੀਡੀਓ ਸ਼ੇਅਰ ਕਰਕੇ ਪੰਜਾਬ ਦਾ ਹਾਲਤ ਨੂੰ ਬਿਆਨ ਕੀਤਾ ਹੈ ਕਿ ਹਾਲੇ ਵੀ ਨ ਸ਼ਾ ਤਸਕਰ ਕਿਵੇਂ ਖੁੱਲ੍ਹੇਆਮ ਲੋਕਾਂ ਨੂੰ ਡਰਾ ਧ ਮਕਾ ਰਹੇ ਹਨ। ਖਹਿਰਾ ਨੇ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਸ ਵੀਡੀਓ ਵਿੱਚ ਲੜਕੀ ਨਸ਼ੇ ਦੇ ਖਿਲਾਫ਼ ਜਾਰੀ ਆਪਣੀ ਜੰ ਗ ਤੋਂ ਨਿਰਾਸ਼ ਹੋ ਕੇ ਇਹ ਵੀਡੀਓ ਸਾਂਝੀ ਕਰ ਰਹੀ ਹੈ ਕਿਉਂਕਿ ਆਪ ਲੀਡਰਾਂ ਵੱਲੋਂ ਉਸਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਗਵੰਤ ਸਿੰਘ ਮਾਨ ਨੂੰ ਲੜਕੀ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
ਸੁਖਪਾਲ ਸਿੰਘ ਖਹਿਰਾ ਨੇ ਜੋ ਵੀਡੀਓ ਸਾਂਝੀ ਕੀਤੀ ਹੈ, ਉਸ ਵਿੱਚ ਨੌਜਵਾਨ ਲੜਕੀ ਕਹਿ ਰਹੀ ਹੈ ਕਿ ਉਹ ਕਈ ਚਿਰਾਂ ਤੋਂ ਨ ਸ਼ੇ ਦੇ ਖਿਲਾਫ ਲ ੜ ਰਹੇ ਹੈ। ਜਿੱਥੇ ਉਹ ਨਸ਼ਿਆਂ ਦੇ ਖਿਲਾਫ ਲ ੜਾਈ ਲ ੜ ਰਹੀ ਹੈ, ਉੱਥੇ ਨਸ਼ੇ ਦੇ ਸੌਦਾਗਰ ਵੱਡੇ ਵੱਡੇ ਹਥਿ ਆਰਾਂ ਦੇ ਨਾਲ ਰਹਿੰਦੇ ਹਨ ਅਤੇ ਕਿਸੇ ਵੀ ਵੇਲੇ ਕੁੱਝ ਵੀ ਕਰ ਸਕਦੇ ਹਨ। ਲੜਕੀ ਨੇ ਦੱਸਿਆ ਕਿ ਨ ਸ਼ੇ ਦੇ ਸੌਦਾਗਰਾਂ ਨੇ ਉਸਦੇ ਪਿਤਾ ਨੂੰ ਆ ਕੇ ਕੁੱ ਟਿਆ ਹੈ। ਲੜਕੀ ਨੇ ਦੱਸਿਆ ਕਿ ਜਦੋਂ ਉਹ ਥਾਣੇ ਰਿਪੋਰਟ ਲਿਖਵਾਉਣ ਲਈ ਗਏ ਤਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਉਲਟਾ ਉਨ੍ਹਾਂ ਨੂੰ ਗਾ ਲ੍ਹਾਂ ਕੱਢੀਆਂ।
ਲੜਕੀ ਨੇ ਆਪ ਦੇ ਲੀਡਰ ਸੰਨੀ ਸਹੋਤਾ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਹੋਤਾ ਨੇ ਉਨ੍ਹਾਂ ਨੂੰ ਧਮ ਕੀ ਦਿੰਦਿਆਂ ਕਿਹਾ ਹੈ ਕਿ ਹੁਣ ਉਨ੍ਹਾਂ ਦੀ ਪਾਰਟੀ ਆ ਗਈ ਹੈ, ਹੁਣ ਅਸੀਂ ਤੁਹਾਨੂੰ ਦੱਸਦੇ ਹਾਂ। ਲੜਕੀ ਨੇ ਇਲ ਜ਼ਾਮ ਲਗਾਉਂਦਿਆਂ ਕਿਹਾ ਕਿ ਸਹੋਤਾ ਇੱਕ ਨੰਬਰ ਦਾ ਚੋਰ ਹੈ, ਛੇ ਮਹੀਨੇ ਜੇਲ੍ਹ ਕੱਟ ਕੇ ਆਇਆ ਹੈ ਤੇ ਪੁਲਿਸ ਵਾਲਿਆਂ ਨੂੰ ਇਸ ਗੱਲ ਦਾ ਪਤਾ ਵੀ ਹੈ। ਲੜਕੀ ਨੇ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਭੇਜੀਏ ਪਰ ਅਸੀਂ ਵੀਡੀਓ ਕਿਵੇਂ ਬਣਾ ਕੇ ਭੇਜੀਏ, 20 ਬੰਦਿਆਂ ਨੇ ਤਾਂ ਸਾਡਾ ਫੋਨ ਖੋਹ ਲਿਆ ਸੀ। ਉਸਨੇ ਕਿਹਾ ਕਿ ਸਰਕਾਰ ਕੋਈ ਨ ਸ਼ੇ ਨਹੀਂ ਬੰਦ ਕਰ ਰਹੀ। ਲੜਕੀ ਦੇ ਪਿਤਾ ਇਸ ਸਮੇਂ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਲੜਕੀ ਵੱਲੋਂ ਪੰਜਾਬ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਾਈ ਗਈ ਹੈ।
ਹਾਲਾਂਕਿ, ‘ਦ ਖ਼ਾਲਸ ਟੀਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਘਟਨਾ ਪੰਜਾਬ ਦੇ ਕਿਸ ਇਲਾਕੇ ਨਾਲ ਸਬੰਧਿਤ ਹੈ ਅਤੇ ਸੰਨੀ ਸਹੋਤਾ ਕਿਸ ਇਲਾਕੇ ਤੋਂ ਆਪ ਲੀਡਰ ਹੈ।