The Khalas Tv Blog Punjab ਸੁਖਪਾਲ ਖਹਿਰਾ ਨੇ ਵੀਡੀਓ ਕੀਤਾ ਜਾਰੀ, ਵਿਧਾਇਕ ਬਲਜਿੰਦਰ ਕੌਰ ਤੇ ਲਗਾਏ ਇਲਜ਼ਾਮ
Punjab

ਸੁਖਪਾਲ ਖਹਿਰਾ ਨੇ ਵੀਡੀਓ ਕੀਤਾ ਜਾਰੀ, ਵਿਧਾਇਕ ਬਲਜਿੰਦਰ ਕੌਰ ਤੇ ਲਗਾਏ ਇਲਜ਼ਾਮ

ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵੀਡੀਓ ਜਾਰੀ ਕਰ ਪੰਜਾਬ ਸਰਕਾਰ ਨੂੰ ਘੇਰਿਆ ਹੈ। ਖਹਿਰਾ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਇਕ ਟਰੱਕ ਅਪਰੇਟਰ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਉੱਤੇ ਬਠਿੰਡਾ ਰਿਫਾਇਨਰੀ ਵਿੱਚ ਟਰੱਕ ਅਪਰੇਟਰਾਂ ਤੋਂ ਗੁੰਡਾ ਟੈਕਸ ਵਸੂਲ ਕਰਨ ਦੇ ਇਲਜ਼ਾਮ ਲਗਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਬਲਜਿੰਦਰ ਕੌਰ ਸਥਾਨਕ ਲੋਕਾਂ ਨੂੰ ਕੰਮ ਦਵਾਉਂਦੀ ਹੈ, ਉਨ੍ਹਾਂ ਕਿਹਾ ਕਿ ਸਾਨੂੰ ਸਥਾਨਕ ਲੋਕਾਂ ਨੂੰ ਕੰਮ ਦੇਣ ਤੇ ਕੋਈ ਇਤਰਾਜ ਨਹੀਂ ਹੈ ਪਰ ਕੰਮ ਸਭ ਨੂੰ ਬਿਨ੍ਹਾਂ ਰਿਸ਼ਵਤ ਦੇ ਮਿਲੇ।

ਉਨ੍ਹਾਂ ਬਲਜਿੰਦਰ ਕੌਰ ਤੇ ਇਲਜ਼ਾਮ ਲਗਾਇਆ ਕਿ ਇਹ 50 ਰੁਪਏ ਟਨ ਮਗਰ ਪ੍ਰਤੀ ਗੱਡੀ ਦੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਰਿਫਾਇਨਰੀ ਦੇ ਗੇਟ ਨੰਬਰ 1 ਤੇ ਆਪਣੇ ਗੁੰਡਿਆਂ ਨੂੰ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਇਨ੍ਹਾਂ ਨੇ ਇੰਨੀ ਦਹਿਸ਼ਤ ਹੈ ਕਿ ਕੋਈ ਸੱਚ ਬੋਲਣ ਨੂੰ ਤਿਆਰ ਤੱਕ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਸ ਦੀ ਇਸ ਦੀ ਜਾਂਚ ਕਰਵਾਉਣ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 21 ਟਰਾਂਸਪੋਟਰਾਂ ਨੇ 9 ਜੁਲਾਈ ਨੂੰ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ –  ਗਿਆਨੀ ਰਘਬੀਰ ਸਿੰਘ ਨੇ ਇੰਗਲੈਂਡ ਦੇ ਗੁਰਦੁਆਰਾ ‘ਚ ਹੋਏ ਹਮਲੇ ‘ਤੇ ਪ੍ਰਗਟਾਈ ਚਿੰਤਾ

 

Exit mobile version