‘ਦ ਖ਼ਾਲਸ ਬਿਊਰੋ : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੂਰੇ ਪਰਿਵਾਰ ਉੱਤੇ ਸਰਕਾਰੀ ਕੰਮਾਂ ਵਿੱਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ ਲਗਾਏ ਹਨ। ਖਹਿਰਾ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿਸ ਸੰਵਿਧਾਨਿਕ ਹੱਕ ਨਾਲ ਸਰਕਾਰ ਦੀਆਂ ਗਤੀਵਿਧੀਆਂ ਚਲਾ ਰਹੇ ਹਨ ? ਜੇਕਰ ਉਸਦੀ ਪਤਨੀ, ਭੈਣ ਅਤੇ ਮਾਤਾ ਨੇ ਸਰਕਾਰੀ ਨੀਤੀਆਂ ਲਾਗੂ ਕਰਨੀਆਂ ਹਨ ਤਾਂ ਚੁਣੀ ਹੋਈ ਸਰਕਾਰ, ਮੰਤਰੀ, MLA ਅਤੇ ਅਫਸਰਸ਼ਾਹੀ ਕਿਸ ਵਾਸਤੇ ਹੈ? ਇਹ ਤਾਂ “ਇੱਕ CM ਚੁਣੋ ਤੇ 3 ਮੁਫ਼ਤ ਪਾਉ” ਵਾਲੀ ਗੱਲ ਹੋਈ!
I want @BhagwantMann to clarify under what constitutional provisions are his family members acting on behalf of his govt? If his wife,sister,mother etc are to execute govt policies why have an elected govt,Ministers,Mla’s & bureaucracy at all? This is like elect one Cm & 3 free! pic.twitter.com/K0rAiA8OdH
— Sukhpal Singh Khaira (@SukhpalKhaira) October 5, 2022