The Khalas Tv Blog Punjab ਪੰਜਾਬ ਸਰਕਾਰ ਨੇ ਬੰਦ ਕਰਵਾਇਆ ਖਹਿਰਾ ਦਾ ਸੋਸ਼ਲ ਮੀਡੀਆ! ਜਾਣੋ ਪੂਰਾ ਮਾਮਲਾ
Punjab

ਪੰਜਾਬ ਸਰਕਾਰ ਨੇ ਬੰਦ ਕਰਵਾਇਆ ਖਹਿਰਾ ਦਾ ਸੋਸ਼ਲ ਮੀਡੀਆ! ਜਾਣੋ ਪੂਰਾ ਮਾਮਲਾ

ਬਿਊਰੋ ਰਿਪੋਰਟ (13 ਨਵੰਬਰ, 2025): ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਦੀ ਫੇਸਬੁੱਕ ਆਈਡੀ ਅਤੇ ਵੀਡੀਓਜ਼ ਨੂੰ ਸਰਕਾਰੀ ਦਬਾਅ ਹੇਠ ਹਟਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਪੰਜਾਬ ਵਿੱਚ ਹੁਣ ਵਿਰੋਧ ਜਾਂ ਅਸਹਿਮਤੀ ਲਈ ਕੋਈ ਜਗ੍ਹਾ ਨਹੀਂ ਰਹੀ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ- “ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸਰਕਾਰ ਹੇਠ ਵਿਰੋਧ ਲਈ ਕੋਈ ਥਾਂ ਨਹੀਂ। ਮੇਰੀ ਫੇਸਬੁੱਕ ਆਈਡੀ ਅਤੇ ਵੀਡੀਓਜ਼ ਡਿਲੀਟ ਕਰਵਾ ਦਿੱਤੀਆਂ ਗਈਆਂ ਹਨ। ਇਹ ਸਭ ਪੁਲਿਸ ਰਾਜ ਦੇ ਸੰਕੇਤ ਹਨ।”

ਖਹਿਰਾ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਫੇਸਬੁੱਕ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਆਈਡੀ ਮੁੜ ਬਹਾਲ ਕੀਤੀ ਜਾਵੇ, ਕਿਉਂਕਿ ਇਹ ਬੋਲਣ ਤੇ ਪ੍ਰਗਟਾਓ ਦੀ ਆਜ਼ਾਦੀ ’ਤੇ ਹਮਲਾ ਹੈ।

ਇਸ ਮਾਮਲੇ ’ਚ ਖਹਿਰਾ ਦੀ ਇੱਕ ਵੀਡੀਓ ਵੀ ਭਾਰਤ ’ਚ ਬੰਦ ਕੀਤੀ ਗਈ ਹੈ, ਜਿਸ ਬਾਰੇ ਫੇਸਬੁੱਕ ਨੇ ਲਿਖਿਆ ਹੈ ਕਿ “ਪੰਜਾਬ ਲਾਅ ਇਨਫੋਰਸਮੈਂਟ ਦੇ ਕਾਨੂੰਨੀ ਬੇਨਤੀ ਕਾਰਨ ਇਹ ਵੀਡੀਓ ਭਾਰਤ ’ਚ ਉਪਲਬਧ ਨਹੀਂ।”

Exit mobile version