The Khalas Tv Blog India ਆਪ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਭਾਰ ਨੂੰ ਬਣਾਇਆ ਸਰਪੰਚ ! ‘ਭਗਵੰਤ ਮਾਨ ਜੀ ਕਿੱਥੇ ਸੁੱਤੇ ਪਏ ਹੋ’?
India Punjab

ਆਪ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਭਾਰ ਨੂੰ ਬਣਾਇਆ ਸਰਪੰਚ ! ‘ਭਗਵੰਤ ਮਾਨ ਜੀ ਕਿੱਥੇ ਸੁੱਤੇ ਪਏ ਹੋ’?

ਬਿਉਰੋ ਰਿਪੋਰਟ – ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਜੱਗੂ ਭਗਵਾਨਪੁਰੀਆ (JAGGU BHAGWANPURIYA) ਦੇ ਭਰਾ ਨੂੰ ਸਨਮਾਨਿਤ ਕਰਨ ਅਤੇ ਸਰਪੰਚ ਚੁਣਨ ਨੂੰ ਲੈਕੇ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ (SUKHJINDER SINGH RANDHWA) ਨੇ ਸਵਾਲ ਖੜੇ ਕੀਤੇ ਹਨ । ਰੰਧਾਵਾ ਨੇ ਇਲਜ਼ਾਮ ਲਗਾਇਆ ਹੈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਗੈਂਗਸਟਰ ਦੇ ਭਰਾ ਗਗਨਦੀਪ ਦੀ ਤਾਜਪੋਸ਼ੀ ਕੀਤੀ ਹੈ । ਉਨਾਂ ਕਿਹਾ ਗੈਂਗਸਟਰ ਦਾ ਭਰਾ ਭਗਵਾਨਪੁਰੀਆ ਪਿੰਡ ਦੇ ਸਰਪੰਚ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ ਅਤੇ ਉਸ ਦੀ ਮਾਂ ਦਾ ਵੀ ਸਨਮਾਨ ਕੀਤਾ ਗਿਆ ਹੈ । ਰੰਧਾਵਾ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਤੋਂ ਮੰਗ ਕੀਤੀ ਹੈ ਕਿ ਉਹ ਆਪ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਖਿਲਾਫ ਕਾਰਵਾਈ ਕਰੇ । ਉਧਰ ਹਲਕਾ ਇੰਚਾਰਜ ਦਾ ਵੀ ਬਿਆਨ ਸਾਹਮਣੇ ਆਇਆ ਹੈ ।

ਰੰਧਾਵਾ ਨੇ ਆਪਣੇ ਫੇਸਬੁੱਕ ਪੋਸਟ ਤੇ ਲਿਖਿਆ ‘ਡੇਰਾ ਬਾਬਾ ਨਾਨਕ ਦੇ ਪਿੰਡ ਭਗਵਾਨਪੁਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸਰਪੰਚੀ ਦੇ ਉਮੀਦਵਾਰ ਗਗਨਦੀਪ ਸਿੰਘ ਜਿਸਨੂੰ ਆਮ ਆਦਮੀ ਪਾਰਟੀ ਦਾ ਡੇਰਾ ਬਾਬਾ ਨਾਨਕ ਹਲਕੇ ਦਾ ਇੰਚਾਰਜ ਸਿਰੋਪਾਓ ਭੇਂਟ ਕਰ ਰਿਹਾ ਹੈ ਉਹ ਖ਼ੂੰਖ਼ਾਰ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਚਚੇਰਾ ਭਰਾ ਹੈ। ਭਗਵੰਤ ਮਾਨ ਜੀ ਕਿੱਥੇ ਸੁੱਤੇ ਪਏ ਹੋ ? ਕੱਲ੍ਹ ਤੱਕ ਜੱਗੂ ਭਗਵਾਨਪੁਰੀਏ ਨੂੰ ਤੁਹਾਡੀ ਸਰਕਾਰ ਵਲੋਂ ਮਾਰ ਦੇਣ ਦੇ ਸ਼ੱਕ ਤਹਿਤ ਜੱਗੂ ਦੀ ਮਾਂ ਤੁਹਾਡੀ ਸਰਕਾਰ ਵਿਰੁੱਧ ਥਾਣਿਆਂ,ਕਚਹਿਰੀਆਂ ਦੇ ਬਾਹਰ ਰੋਂਦੀ ਕੁਰਲਾਉਂਦੀ ਆਪ ਸਰਕਾਰ ਵਿਰੁੱਧ ਬਿਆਨ ਦੇ ਰਹੀ ਸੀ ਅੱਜ ਉਹੀ ਔਰਤ ਆਪ ਵਾਲਿਆਂ ਨਾਲ ਸਰਪੰਚੀ ਦੇ ਜਸ਼ਨਾਂ ਵਿੱਚ ਭੰਗੜੇ ਪਾ ਰਹੀ ਹੈ। ਕੀ ਉਮੀਦ ਕਰੇ ਪੰਜਾਬ ਤੁਹਾਡੇ ਕੋਲੋਂ?

ਆਪ ਦੇ ਹਲਕਾ ਇੰਚਾਰਜ ਗੁਰਦੀਪ ਸੰਘ ਰੰਧਾਵਾ ਨੇ ਕਿਹਾ ਜੇਕਰ ਕਿਸੇ ਦਾ ਪੁੱਤਰ ਗਲਤ ਹੋਵੇ ਤਾਂ ਉਸ ਦੀ ਮਾਂ ਅਤੇ ਭਰਾ ਦਾ ਗੈਂਗਸਟਰ ਨਹੀਂ ਹੋ ਸਕਦਾ ਹੈ । ਮੇਰਾ ਦਫਤਰ ਹਰ ਕਿਸੇ ਲਈ ਖੁੱਲਾ ਹੈ । ਉਨ੍ਹਾਂ ਕਿਹਾ ਕਿਸੇ ਦੀ ਮਾਂ ਤੇ ਇਲਜ਼ਾਮ ਲਗਾਉਣ ਤੇ ਸ਼ਰਮ ਆਉਣੀ ਚਾਹੀਦੀ ਹੈ । ਮੇਰੇ ਦਫਤਰ ਵਿੱਚ ਸਾਰੇ ਆ ਸਕਦੇ ਹਨ ।

ਗੁਰਦੀਪ ਸਿੰਘ ਰੰਧਾਵਾ ਨੇ ਐੱਮਪੀ ਸੁਖਜਿੰਦਰ ਰੰਧਾਵਾ ਨੂੰ ਪੁੱਛਿਆ ਤੁਸੀਂ ਦਸੋਂ ਕੀ ਮੁਖਤਾਰ ਅੰਸਾਰੀ ਨਾਲ ਤੁਹਾਡੇ ਕੀ ਸਬੰਧ ਸਨ ? ਜੇਲ੍ਹ ਮੰਤਰੀ ਰਹਿੰਦੇ ਹੋਏ ਆਖਿਰ ਉਸ ਨੂੰ ਕਿਵੇਂ ਸਪੈਸ਼ਲ ਟ੍ਰੀਟਮੈਂਟ ਪੰਜਾਬ ਦੀਆਂ ਜੇਲ੍ਹਾਂ ਵਿੱਚ ਦਿੱਤੀ ਗਈ ਹੈ । ਗੈਂਗਸਟਰ ਤੁਹਾਡੀਆਂ ਗੱਡੀਆਂ ਵਿੱਚ ਘੁੰਮ ਦੇ ਸਨ

Exit mobile version