‘ਦ ਖ਼ਾਲਸ ਬਿਊਰੋ:- ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਅੱਜ ਲੁਧਿਆਣਾ ਗੁਰਦੁਆਰਾ ਸ਼ਹੀਦਾਂ ਵਿਖੇ ਸਮਾਗਮ ਕਰਵਾਇਆ ਗਿਆ, ਜਿਥੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਢੀਂਡਸਾ ਨੂੰ ਸਰਬਸੰਮਤੀ ਨਾਲ ‘ਸ਼੍ਰੋਮਣੀ ਅਕਾਲੀ ਦਲ’ ਨਾਂ ਦੀ ਨਵੀਂ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਢੀਂਡਸਾ ਨੇ ਸੰਬੋਧਨ ਕਰਦਿਆ ਕਿ ਅੱਜ ਦਾ ਦਿਨ ਇਸ ਲਈ ਚੁਣਿਆ ਗਿਆ ਹੈ ਕਿਉਕਿ ਇੱਕ ਤਾਂ ਅੱਜ ਦੇ ਦਿਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਦੇ ਸਹਿਯੋਗ ਨਾਲ ਲਾਹੌਰ ਫ਼ਤਿਹ ਕੀਤੀ ਸੀ।
ਦੂਸਰਾ ਲੁਧਿਆਣਾ ਦੇ ਮਾਸਟਰ ਤਾਰਾ ਸਿੰਘ ਜੋ ਸ਼੍ਰੋ,ਆ,ਦਲ ਦੇ ਪ੍ਰਧਾਨ ਰਹੇ ਹਨ।
ਢੀਂਡਸਾ ਨੇ ਅਕਾਲੀਆਂ ‘ਤੇ ਨਿਸ਼ਾਨਾਂ ਲਾਉਦਿਆਂ ਕਿਹਾ ਕਿ ਅਸੀਂ ਅੰਦਰ ਰਹਿ ਕੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਅਕਾਲੀ ਦਲ ਨੂੰ ਸਿੱਧੇ ਰਸਤੇ ‘ਤੇ ਲਿਆਦਾ ਜਾਵੇ। ਪਰ ਸਾਡੇ ਸੁਖਬੀਰ ਬਾਦਲ ਨੇ ਪੈਰ ਨਹੀਂ ਲੱਗਣ ਦਿੱਤੇ। ਉਹਨਾਂ ਕਿਹਾ ਅਕਾਲੀਆਂ ਨੇ ਹਮੇਸ਼ਾਂ SGPC ਦਾ ਘਾਣ ਕੀਤਾ ਹੈ। ਇਸ ਤੋਂ ਇਲਾਵਾਂ ਉਹਨਾਂ ਕਿਹਾ ਕਿ ਜੇਕਰ ਪਾਰਟੀ ਦੇ ਨਾਂ ਨੂੰ ਲੈ ਕੇ ਰਜਿਸਟਰੇਸ਼ਨ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਈ, ਤਾਂ ਪਾਰਟੀ ਦੇ ਨਾਮ ਨਾਲ ਕੋਈ ਹੋਰ ਸ਼ਬਦ ਜੋੜ ਲਿਆ ਜਾਵੇਗਾ।
ਇਸ ਮੌਕੇ ਢੀਂਡਸਾ ਨੇ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਦਾਅਵਾ ਕੀਤਾ ਕਿ ਉਹ ਹਮੇਸ਼ਾਂ ਕਿਸਾਨਾਂ ਦੇ ਹੱਕਾ ਲਈ ਮੂਹਰੇ ਹੋ ਕੇ ਲੜਨਗੇ।
ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ, ਬੀਰ ਦਵਿੰਦਰ ਸਿੰਘ, ਮਨਜੀਤ ਸਿੰਘ ਜੀ.ਕੇ ਅਤੇ ਸੇਵਾ ਸਿੰਘ ਸੇਖਵਾਂ ਤੋਂ ਇਲਾਵਾਂ ਹੋਰ ਵੀ ਕਈ ਲੀਡਰ ਪਹੁੰਚੇ ਹੋਏ ਸਨ।