The Khalas Tv Blog Punjab ਸੁਖਬੀਰ ਸਿੰਘ ਬਾਦਲ ਨੇ 2 ਵਾਰ ਹੱਥ ਜੋੜ ਕੇ ਸਿੱਖ ਪੰਥ ਤੋਂ ਮੁਆਫੀ ਮੰਗੀ !
Punjab

ਸੁਖਬੀਰ ਸਿੰਘ ਬਾਦਲ ਨੇ 2 ਵਾਰ ਹੱਥ ਜੋੜ ਕੇ ਸਿੱਖ ਪੰਥ ਤੋਂ ਮੁਆਫੀ ਮੰਗੀ !

ਬਿਉਰੋ ਰਿਪੋਰਟ : ਅਕਾਲੀ ਦਲ ਦੇ 103 ਵੇਂ ਸਥਾਪਨਾ ਦਿਹਾੜੇ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਦੇ ਦੌਰਾਨ ਹੋਇਆ ਬੇਅਦਬੀਆਂ ਲਈ ਮੁਆਫੀ ਮੰਗੀ ਹੈ । ਉਨ੍ਹਾਂ ਕਿਹਾ ‘ਮੈਂ ਸ਼੍ਰੀ ਅਕਾਲ ਤਖ਼ਤ ਦੇ ਸਾਹਮਣੇ ਸਿਰ ਝੁਕਾ ਕੇ ਮੁਆਫੀ ਮੰਗਣਾ ਚਾਹੁੰਦਾ ਹਾਂ ਕਿ ਸਾਡੀ ਪੰਥਕ ਸਰਕਾਰ ‘ਚ ਬੇਅਦਬੀ ਹੋਈ,ਅਸੀਂ ਦੋਸ਼ੀ ਨਹੀਂ ਫੜ ਸਕੇ,ਪਰ ਵਾਅਦਾ ਕਰਦਾ ਹਾਂ ਅਸਲੀ ਦੋਸ਼ੀਆਂ ਨੂੰ ਜੇਲ੍ਹ ‘ਚ ਪਾਵਾਂਗੇ, ਜਿੰਨਾਂ ਨੇ ਇਸ ‘ਤੇ ਸਿਆਸਤ ਕੀਤਾ ਹੈ ਉਨ੍ਹਾਂ ਦੀ ਸ਼ਕਲਾ ਵੀ ਕੌਮ ਦੇ ਸਾਹਮਣੇ ਬੇਨਕਾਬ ਕਰਾਂਗੇ,ਸਾਡੇ ਕੋਲ ਜਾਣੇ-ਅਣਜਾਣੇ ਹੋਇਆਂ ਹੋਰ ਭੁੱਲਾਂ ਦੀ ਵੀ ਮੈਂ ਪਾਰਟੀ ਪ੍ਰਧਾਨ ਹੁੰਦੇ ਹੋਏ ਮੁਆਫੀ ਮੰਗ ਦਾ ਹਾਂ।


ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਦੇ ਦਿਮਾਗ ਵਿੱਚ ਇਸ ਗੱਲ ਦਾ ਬੋਝ ਸੀ ਕਿ ਉਨ੍ਹਾਂ ਦੇ ਰਾਜ ਵਿੱਚ ਬੇਅਦਬੀ ਦੀ ਘਟਨਾ ਹੋਈ ਹੈ । ਆਮ ਜਨਤਾ ਦੇ ਮਨ ਵਿੱਚ ਵੀ ਇਹ ਹੀ ਕਿ ਪੰਥਕ ਸਰਕਾਰ ਦੇ ਰਾਜ ਵਿੱਚ ਬੇਅਦਬੀ ਦੀ ਘਟਨਾ ਹੋਈ ਹੈ । ਪਰ ਇਹ ਕਿਵੇਂ ਹੋਇਆ ? ਜਦੋਂ ਤੱਕ ਅਸੀਂ ਇਹ ਪਤਾ ਕਰਨ ਲੱਗੇ ਤਾਂ ਸਾਡੇ ‘ਤੇ ਕੁਝ ਲੋਕਾਂ ਨੇ ਪਰੈਸ਼ਨ ਪਾਕੇ ਮਾਮਲਾ ਸੀਬੀਆਈ ਨੂੰ ਦੇ ਦਿੱਤਾ। ਸਾਨੂੰ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ । ਅਸੀਂ ਉਸ ਦੇ ਲਈ ਮੁਆਫੀ ਮੰਗ ਦੇ ਹਾਂ ਕਿ ਅਸੀਂ ਦੋਸ਼ੀਆਂ ਨੂੰ ਨਹੀਂ ਫੜ ਸਕੇ। ਸੁਖਬੀਰ ਬਾਦਲ ਨੇ ਕਿਹਾ ਮੇਰੇ ਪਿਤਾ ਨੇ ਕਿਹਾ ਸੀ ਕਿ ਜੇਕਰ ਤੈਨੂੰ ਮੌਕਾ ਮਿਲੇ ਤਾਂ ਤੂੰ ਦੋਸ਼ੀਆਂ ਨੂੰ ਜ਼ਰੂਰ ਫੜੀ ਕਿਉਂਕਿ ਉਸ ਸਮੇਂ ਸਿਰਫ ਸਿਆਸਤ ਹੋਈ ਦੋਸ਼ੀਆਂ ਨੂੰ ਫੜਨ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਸੀ। ਜਦੋਂ ਸ਼੍ਰੀ ਦਰਬਾਰ ਸਾਹਿਬ ਇੰਨੀ ਵੱਡੀ ਬੇਅਦਬੀ ਹੋਈ ਤਾਂ ਕਿਸੇ ਨੇ ਆਵਾਜ਼ ਚੁੱਕੀ । ਸਿਆਸਤ ਕਰਨ ਵਾਲੇ ਅੱਜ ਵੱਖ-ਵੱਖ ਪਾਰਟੀਆਂ ਵਿੱਚ ਹਨ । ਇਸੇ ਲਈ ਅੱਜ SGPC ਨੂੰ ਤੋੜਨ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ। ਦਿੱਲੀ ਕਮੇਟੀ,ਤਖਤ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਕਮੇਟ ‘ਤੇ ਕਬਜ਼ਾ ਕਰ ਲਿਆ ਹੈ ।

ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਧੜਿਆਂ ਵਿੱਚ ਵੰਡੀ ਅਕਾਲੀ ਦਲ ਨੂੰ ਸਿਰ ਜੋੜਨ ਦੀ ਬੇਨਤੀ ਕੀਤੀ । ਉਨ੍ਹਾਂ ਨੇ ਕਿਹਾ ਏਕਤਾ ਵਿੱਚ ਹੀ ਅਸਲੀ ਤਾਕਤ ਹੈ,ਜੇਕਰ ਮੇਰੇ ਕਿਸੇ ਸ਼ਬਦਾਂ ਨਾਲ ਉਨ੍ਹਾਂ ਨੂੰ ਕੋਈ ਦੁੱਖ ਪਹੁੰਚਿਆ ਹੈ ਤਾਂ ਮੈਂ ਹੱਥ ਜੋੜ ਕੇ ਉਨ੍ਹਾਂ ਕੋਲੋ ਮੁਆਫੀ ਮੰਗ ਦਾ ਹਾਂ। ਸਾਡੇ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਦੀ ਵੱਡੀ ਚੁਣੌਤੀ ਹੈ,ਗੁਰੂ ਘਰਾਂ ਤੋਂ ਪੰਥ ਦੇ ਦੁਸ਼ਮਣਾਂ ਦਾ ਕਬਜ਼ਾ ਛਡਾਉਣਾ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨ ਏਜੰਸੀਆਂ ਇਸ ਵਿੱਚ ਘੁਸਪੈਠ ਕਰਨਗੀਆਂ, 20 ਦਸੰਬਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਸੀਂ ਸਾਰੇ ਦਿੱਲੀ ਇਕੱਠੇ ਹੋਣਾ ਹੈ ।

Exit mobile version