The Khalas Tv Blog Punjab ਸੁਖਬੀਰ ਬਾਦਲ ਦੇ ਇਰਾਦਿਆਂ ਦੀ ਹੋਵੇ ਜਾਂਚ : ਬਿੱਟੂ
Punjab

ਸੁਖਬੀਰ ਬਾਦਲ ਦੇ ਇਰਾਦਿਆਂ ਦੀ ਹੋਵੇ ਜਾਂਚ : ਬਿੱਟੂ

‘ਦ ਖ਼ਾਲਸ ਬਿਊਰੋ : ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿ ਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਇਸ ਚਿੱਠੀ ਵਿੱਚ ਲਿਖਿਆ ਹੈ ਕਿ ਮੈਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਬ ਵੀ ਕਿਹਾ ਕਿ ਜੇਕਰ ਰਾਜੋਆਣਾ ਦੀ ਰਿਹਾਈ ਹੁੰਦੀ ਹੈ ਤਾਂ ਪੰਜਾਬ ਦੀ ਅਮਨ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ।   ਉਨ੍ਹਾਂ ਨੇ ਸੁਖਬੀਰ ਬਾਦਲ ‘ਤੇ ਇਲ ਜ਼ਾਮ ਲਗਾਉਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਇਸ ਮੰਗ ਪਿੱਛੇ ਏਜੰ ਸੀਆਂ ਦਾ ਹੱਥ ਹੈ ।

 ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਦੇਸ਼ ਦੇ ਸਭ ਤੋਂ ਵੱਡੇ ਅੱ ਤ ਵਾਦੀ ਦੀ ਰਿਹਾਈ ਦੀ ਬਾਰ ਬਾਰ ਮੰਗ ਦੇਸ਼ ਵਿਰੋ ਧੀ ਤਾਕਤਾਂ ਦੀ ਇਕ ਬਹੁਤ ਡੂੰਗੀ ਸਾ ਜਿਸ਼ ਦਾ ਹਿੱਸਾ ਹੈ। ਦੇਸ਼ ਵਿਰੋਧੀ ਏਜੰਸੀਆ ਦੇ ਇਸ਼ਾਰੇ ਤੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਅਕਾਲੀ ਦਲ ਹਰ 6 ਮਹੀਨੇ ਬਾਅਦ ਪਾਰਲੀਮੈਂਟ ਵਿਚ ਤੇ ਪ੍ਰਧਾਨ ਮੰਤਰੀ ਜੀ ਨੂੰ ਬਾਰ ਬਾਰ ਚਿੱਠੀ ਲਿਖ ਕੇ ਉਸ ਅੱਤ ਵਾਦੀ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਜਿਸਨੇ ਪੰਜਾਬ ਦੇ ਇਕ ਮੁੱਖ ਮੰਤਰੀ ਦੇ ਨਾਲ ਨਾਲ 17 ਹੋਰ ਵਿਅਕਤੀਆਂ ਨੂੰ ਬੰ ਬ ਨਾਲ ਸ਼ ਹੀਦ ਕਰ ਦਿੱਤਾ। ਉਨ੍ਹਾ ਨੇ ਪ੍ਰਧਾਨ ਮੰਤਰੀ ਨੂੰ ਇਹ ਮੰਗ ਕੀਤੀ ਹੈ ਕਿ ਸੁਖਬੀਰ ਬਾਦਲ ਦਾ ਇਰਾਦਿਆਂ ਦੀ ਗੰਭੀ ਰਤਾ ਨਾਲ ਜਾਂਚ ਹੋਵੇ।

Exit mobile version