‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਵਿਗੜਦੀ ਹੋਈ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਤਿੱਖਾ ਹ ਮਲਾ ਕੀਤਾ ਹੈ। ਉਨਾਂ ਨੇ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਉਤੇ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਅੱਜ ਅੰਮ੍ਰਿਤਸਰ ਵਿਚ ਇਕ ਨੌਜਵਾਨ ਦੀ ਗੋ ਲੀਆਂ ਮਾ ਰ ਕੇ ਹੱ ਤਿਆ ਉਤੇ ਅਕਾਲੀ ਦਲ ਨੇ ਮਾਨ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ।। ‘ਪੰਜਾਬ ਕਤ ਲਾਂ, ਗੈਂ ਗਵਾਰ ਦਾ ਕੇਂਦਰ ਬਣ ਗਿਆ’। ਸੁਖਬੀਰ ਬਾਦਲ ਨੇ ਕਿਹਾ ਇਸਦੇ ਨਤੀਜੇ ਬਹੁਤ ਘਾਤਕ ਹੋਣਗੇ।
ਇਸ ਸਬੰਧੀ ਉਨ੍ਹਾਂ ਨੇ ਟਵਿਟ ਕਰਦਿਆਂ ਕਿਹਾ ਹੈ ਕਿ ਦੇਖ ਕੇ ਦੁੱਖ ਹੁੰਦਾ ਹੈ ਕਿ ਕਿਸੇ ਵੇਲੇ ਸਭ ਤੋਂ ਵੱਧ ਖੁਸ਼ਹਾਲ ਸੂਬਾ ਅੱਜ ਕਾ ਤਲਾਂ ,ਗੈਂ ਗਵਾਰ, ਧਾਰਮਿਕ ਝ ੜਪਾ ਦਾ ਕੇਂਦਰ ਬਣ ਕੇ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਿਵੇਸ਼ਾਂ ਅਤੇ ਪੰਜਾਬ ਦੀ ਪ੍ਰਤਿਭਾ ਲਈ ਨਤੀਜੇ ਬਹੁਤ ਘਾਤਕ ਹੋਣਗੇ। ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਨੇ ਤੁਹਾਡੇ ਕੋਲੋਂ ਇਹ ਬਦਲਾਅ ਨਹੀਂ ਮੰਗਿਆ ਸੀ।